ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿੱਚ ਭਾਰਤ ਦਾ ਪਾਕਿ ਨੂੰ ਕਰਾਰਾ ਜਵਾਬ; ਕਿਹਾ ‘ਪਾਕਿ ਲਈ ਲੋਕਤੰਤਰ ਬੇਗਾਨਾ ਸੰਕਲਪ’

ਲੋਕਤੰਤਰ ਪਾਕਿਸਤਾਨ ਲਈ ਇੱਕ ‘ਬੇਗਾਨਾ’ (alien) ਸੰਕਲਪ ਹੈ, ਭਾਰਤ ਨੇ ਇਸਲਾਮਾਬਾਦ ਨੂੰ ਆਪਣੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਵਿੱਚ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਖ਼ਤਮ ਕਰਨ ਲਈ ਕਿਹਾ ਹੈ, ਜਿੱਥੇ ਆਬਾਦੀ ਫ਼ੌਜੀ ਕਬਜ਼ੇ, ਦਮਨ, ਬੇਰਹਿਮੀ ਅਤੇ ਸ਼ੋਸ਼ਣ ਵਿਰੁੱਧ ਖੁੱਲ੍ਹੇ ਵਿਦਰੋਹ ਵਿੱਚ ਹੈ।

ਸ਼ੁੱਕਰਵਾਰ ਨੂੰ ‘ਸੰਯੁਕਤ ਰਾਸ਼ਟਰ ਸੰਗਠਨ: Looking into the Future’ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਖੁੱਲ੍ਹੀ ਬਹਿਸ ਵਿੱਚ ਪਾਕਿਸਤਾਨ ਦੇ ਦੂਤ ਵੱਲੋਂ ਕੀਤੇ ਗਏ ਹਵਾਲਿਆਂ ਦਾ ਜਵਾਬ ਦਿੰਦੇ ਹੋਏ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪਰਵਥਾਨੇਨੀ ਹਰੀਸ਼ ਨੇ ਕਿਹਾ, ‘‘ਜੰਮੂ ਅਤੇ ਕਸ਼ਮੀਰ ਦੇ ਲੋਕ ਭਾਰਤ ਦੀਆਂ ਸਮੇਂ ਦੀ ਪਰਖ ’ਤੇ ਖਰੀਆਂ ਉੱਤਰੀਆਂ ਲੋਕਤੰਤਰੀ ਪਰੰਪਰਾਵਾਂ ਅਤੇ ਸੰਵਿਧਾਨਕ ਢਾਂਚੇ ਦੇ ਅਨੁਸਾਰ ਆਪਣੇ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਦੇ ਹਨ।” ਉਨ੍ਹਾਂ ਕਿਹਾ, ‘‘ਅਸੀਂ, ਬੇਸ਼ੱਕ, ਜਾਣਦੇ ਹਾਂ ਕਿ ਇਹ ਸੰਕਲਪ ਪਾਕਿਸਤਾਨ ਲਈ ਬੇਗਾਨੇ ਹਨ।’’

ਦੂਤ ਨੇ ਦੁਹਰਾਇਆ ਕਿ ਜੰਮੂ ਅਤੇ ਕਸ਼ਮੀਰ “ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਰਿਹਾ ਹੈ, ਹੈ ਅਤੇ ਰਹੇਗਾ।”ਇਸਲਾਮਾਬਾਦ ਨੂੰ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਹਰੀਸ਼ ਨੇ ਕਿਹਾ, “ਅਸੀਂ ਪਾਕਿਸਤਾਨ ਨੂੰ ਇਸ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਵਿੱਚ ਗੰਭੀਰ ਅਤੇ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਖ਼ਤਮ ਕਰਨ ਲਈ ਕਹਿੰਦੇ ਹਾਂ, ਜਿੱਥੇ ਆਬਾਦੀ ਪਾਕਿਸਤਾਨ ਦੇ ਫ਼ੌਜੀ ਕਬਜ਼ੇ, ਦਮਨ, ਬੇਰਹਿਮੀ ਅਤੇ ਸਰੋਤਾਂ ਦੇ ਗੈਰ-ਕਾਨੂੰਨੀ ਸ਼ੋਸ਼ਣ ਵਿਰੁੱਧ ਖੁੱਲ੍ਹੇ ਵਿਦਰੋਹ ਵਿੱਚ ਹੈ।”

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ

Read More »

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ

ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ

Read More »

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ

ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ

Read More »
ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
21Jun

ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ ਕਰਨ ਲਈ ਤਿਆਰ ਹੋਵੇਗਾ। ਏਆਰਵਾਈ…

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
21Jun

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ

ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ ਗੱਲਬਾਤ ਅੱਗੇ ਨਹੀਂ ਵਧੇਗੀ।ਜਿਵੇਂ ਹੀ…

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
21Jun

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ

ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 54 ਮੁਲਾਜ਼ਮ ਜ਼ਖ਼ਮੀ ਹੋ…

More News

Leave a Reply

Your email address will not be published. Required fields are marked *