ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਜਥੇ ਵਿੱਚੋਂ ਮਹਿਲਾ ਸ਼ਰਧਾਲੂ ਲਾਪਤਾ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਅਤੇ ਹੋਰ ਇਤਿਹਾਸਕ ਅਸਥਾਨਾਂ ’ਤੇ ਭਾਰਤ ਤੋਂ ਗਿਆ 1900 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਵੀਰਵਾਰ ਨੂੰ ਪਾਕਿਸਤਾਨ ਤੋਂ ਵਾਪਸ ਪਰਤ ਆਇਆ ਹੈ। ਪਰ ਇਸ ਜਥੇ ਦੀ ਇੱਕ ਮਹਿਲਾ ਮੈਂਬਰ ਦੇ ਵਾਪਸ ਨਾ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਹੋਈ ਮਹਿਲਾ ਮੈਂਬਰ ਦੀ ਪਛਾਣ ਸਰਬਜੀਤ ਕੌਰ ਵਾਸੀ ਅਮਾਨੀਪੁਰ ਕਪੂਰਥਲਾ ਵਜੋਂ ਹੋਈ ਹੈ।

ਉਸ ਦੇ ਜਥੇ ਵਿੱਚੋਂ ਗੁੰਮ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬਾ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਉਲਝਣ ਵਿੱਚ ਹਨ ਅਤੇ ਉਹ ਮਹਿਲਾ ਦੇ ਪਰਿਵਾਰਕ ਮੈਂਬਰਾਂ ਅਤੇ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਇਮੀਗ੍ਰੇਸ਼ਨ ਫਾਰਮ ਵਿੱਚ ਆਪਣੀ ਨਾਗਰਿਕਤਾ ਅਤੇ ਪਾਸਪੋਰਟ ਨੰਬਰ ਦਾ ਜ਼ਿਕਰ ਨਹੀਂ ਕੀਤਾ ਸੀ। ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸੂਤਰਾਂ ਨੇ ਦੱਸਿਆ ਕਿ ਸਰਬਜੀਤ ਕੌਰ 1932 ਮੈਂਬਰੀ ਜਥੇ ਦਾ ਹਿੱਸਾ ਸੀ ਜੋ 4 ਨਵੰਬਰ ਨੂੰ ਅਟਾਰੀ-ਵਾਹਗਾ ਸਾਂਝੀ ਚੈੱਕ ਪੋਸਟ ਰਾਹੀਂ ਪਾਕਿਸਤਾਨ ਗਿਆ ਸੀ। ਉਨ੍ਹਾਂ ਦੱਸਿਆ ਕਿ 13 ਨਵੰਬਰ ਨੂੰ 1922 ਸ਼ਰਧਾਲੂ ਆਪਣੇ ਦੇਸ਼ ਪਰਤ ਆਏ ਸਨ ਅਤੇ ਮਹਿਲਾ ਉਨ੍ਹਾਂ ਵਿੱਚ ਸ਼ਾਮਲ ਨਹੀਂ ਸੀ।

ਇਸ ਤੋਂ ਪਹਿਲਾਂ 9 ਨਵੰਬਰ ਨੂੰ ਜਥੇ ਦੇ ਅੱਠ ਮੈਂਬਰ, ਜਿਨ੍ਹਾਂ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗੱਜ ਵੀ ਸ਼ਾਮਲ ਸਨ, ਭਾਰਤ ਪਰਤ ਆਏ ਸਨ।ਜਾਣਕਾਰੀ ਅਨੁਸਾਰ ਇੱਕ ਹੋਰ ਸ਼ਰਧਾਲੂ ਸੁਖਵਿੰਦਰ ਸਿੰਘ (67) ਨਿਵਾਸੀ ਚਾਉਕੇ ਪਿੰਡ ਜ਼ਿਲ੍ਹਾ ਬਠਿੰਡਾ ਦੀ 10 ਨਵੰਬਰ ਨੂੰ ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ

Read More »

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ

ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ

Read More »
ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ
12Mar

ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ

ਜੰਗ ਦਾ ਅਖਾੜਾ ਬਣੇ ਹਰਮੁਜ਼ ਜਲ ਮਾਰਗ ਰਾਹੀਂ ਲਾਈਬੇਰੀਆ ਦੇ ਝੰਡੇ ਵਾਲਾ ਬੇੜਾ ਸ਼ੇਨਲੌਂਗ ਸੁਏਜ਼ਮੈਕਸ ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਮੁੰਬਈ ਬੰਦਰਗਾਹ ’ਤੇ ਪਹੁੰਚ ਗਿਆ ਹੈ। ਅਮਰੀਕਾ-ਇਜ਼ਰਾਈਲ ਅਤੇ…

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼
12Mar

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਜਾਰੀ ਰੱਖਣ ਦਾ ਅਹਿਦ…

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ
12Mar

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ

ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ ਲਈ ਨਵੀਂ ਪੰਜ ਸਾਲਾ ਯੋਜਨਾ,…

Leave a Reply

Your email address will not be published. Required fields are marked *