BIG BREAKING : ਜੰਮੂ ਕਸ਼ਮੀਰ ਦੇ ਨੌਗਾਮ ਪੁਲੀਸ ਥਾਣੇ ਵਿਚ ਧਮਾਕਾ, 9 ਹਲਾਕ, 29 ਜ਼ਖ਼ਮੀ

ਇਥੇ ਸ਼ਹਿਰ ਦੇ ਬਾਹਰਵਾਰ ਸ਼ੁੱਕਰਵਾਰ ਰਾਤ ਨੂੰ ਨੌਗਾਮ ਪੁਲੀਸ ਥਾਣੇ ਵਿਚ ਗ਼ਲਤੀ ਨਾਲ ਹੋਏ ਧਮਾਕੇ ਵਿਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 29 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰਤ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਇਹ ਦਾਅਵਾ ਕੀਤਾ ਹੈ।

ਦੱਸਣਾ ਬਣਦਾ ਹੈ ਕਿ ਨੌਗਾਮ ਦੇ ਇਸੇ ਪੁਲੀਸ ਥਾਣੇ ਵਿਚ ਲਾਲ ਕਿਲ੍ਹਾ ਧਮਾਕੇ ਨਾਲ ਜੁੜੇ ਦਹਿਸ਼ਤੀ ਮੌਡਿਊਲ ਤੋਂ ਬਰਾਮਦ ਵਿਸਫੋਟਕ ਰੱਖੇ ਗਏ ਸਨ। ਜੰਮੂ ਕਸ਼ਮੀਰ ਪੁਲੀਸ ਨੇ ਇਹ ਵਿਸਫੋਟਕ ਹਰਿਆਣਾ ਦੇ ਫ਼ਰੀਦਾਬਾਦ ਸ਼ਹਿਰ ਤੋਂ ਬਰਾਮਦ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ (SIA) ਦੇ ਕਰਮਚਾਰੀ ਪੁਲੀਸ ਥਾਣੇ ਅੰਦਰ ਮੌਜੂਦ ਸਨ। ਐਸਆਈਏ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।

ਸ਼ੁੱਕਰਵਾਰ ਦੇਰ ਰਾਤ ਜਦੋਂ ਧਮਾਕਾ ਹੋਇਆ ਤਾਂ ਪੁਲੀਸ ਥਾਣੇ ਅਤੇ ਆਸ ਪਾਸ ਦੇ ਕਈ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।

ਪਿਛਲੇ ਮਹੀਨੇ ਜੰਮੂ-ਕਸ਼ਮੀਰ ਪੁਲੀਸ ਨੇ ਜੈਸ਼-ਏ-ਮੁਹੰਮਦ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਹ ਪੋਸਟਰ ਸ੍ਰੀਨਗਰ ਦੇ ਬਨਪੋਰਾ ਨੌਗਾਮ ਵਿੱਚ ਕਈ ਥਾਵਾਂ ‘ਤੇ ਨਜ਼ਰ ਆਏ ਸਨ। ਇਸ ਤੋਂ ਬਾਅਦ, ਨੌਗਾਮ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਅਤੇ ਵੱਖ-ਵੱਖ ਰਾਜਾਂ ਨਾਲ ਜੁੜੇ ਇੱਕ ਅਤਿਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4

Read More »
ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!
04Mar

ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!

ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ…

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ
04Mar

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ

ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ (Surrey) ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ ਸਿੰਘ ‘ਫਲਾਇੰਗ…

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ
04Mar

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4 ਮਾਰਚ (ਬੁੱਧਵਾਰ) ਨੂੰ 58 ਉਡਾਣਾਂ…

More News

Leave a Reply

Your email address will not be published. Required fields are marked *