ਮੈਨੂੰ ਨਹੀਂ ਲੱਗਦਾ ਕਸ਼ਮੀਰ ਪੰਡਿਤ ਵਾਦੀ ’ਚ ਪੱਕੇ ਤੌਰ ’ਤੇ ਰਹਿਣਾ ਚਾਹੁੰਦੇ ਨੇ: ਫ਼ਾਰੂਕ ਅਬਦੁੱਲਾ

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਘਰ ਬਾਹਰ ਛੱਡ ਕੇ ਗਏ ਕਸ਼ਮੀਰੀ ਪੰਡਿਤਾਂ ਦਾ ਹਮੇਸ਼ਾ ਉਨ੍ਹਾਂ ਦੇ ਘਰਾਂ ਵਿੱਚ ਵਾਪਸੀ ਲਈ ਸਵਾਗਤ ਹੈ। ਅਬਦੁੱਲਾ ਨੇ ਹਾਲਾਂਕਿ ਖ਼ਦਸ਼ਾ ਜਤਾਇਆ ਕਿ ਕੀ ਪਰਵਾਸੀ ਭਾਈਚਾਰਾ ਵਾਪਸ ਆਉਣਾ ਚਾਹੇਗਾ, ਕਿਉਂਕਿ ਉਨ੍ਹਾਂ ਨੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ, ਜਿੱਥੇ ਉਹ ਵਰਤਮਾਨ ਵਿੱਚ ਰਹਿੰਦੇ ਹਨ, ਵਿਚ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਦੇ ਬੱਚੇ ਪੜ੍ਹ ਲਿਖ ਤੇ ਰੁਜ਼ਗਾਰ ਕਰ ਰਹੇ ਹਨ।

ਸਾਬਕਾ ਮੁੱਖ ਮੰਤਰੀ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਕਸ਼ਮੀਰ ਪੰਡਿਤ 19 ਜਨਵਰੀ ਨੂੰ ‘ਹੋਲੋਕਾਸਟ ਦਿਵਸ’ ਵਜੋਂ ਮਨਾ ਰਹੇ ਹਨ ਤਾਂ ਜੋ 1990 ਵਿੱਚ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦੀਆਂ ਦੀ ਧਮਕੀਆਂ ਅਤੇ ਕਤਲੋਗਾਰਤ ਕਰਕੇ ਵਾਦੀ ਤੋਂ ਕੀਤੇ ਆਪਣੇ ਪਲਾਇਣ ਨੂੰ ਯਾਦ ਕੀਤਾ ਜਾ ਸਕੇ। ਪਾਰਟੀ ਦੇ ਦੋ ਰੋਜ਼ਾ ਪ੍ਰੋਗਰਾਮ ਤੋਂ ਇਕਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਦੁੱਲਾ ਨੇ ਕਿਹਾ ਕਿ ਬਹੁਤ ਸਾਰੇ ਕਸ਼ਮੀਰੀ ਪੰਡਿਤ ਪਰਿਵਾਰਾਂ ਨੇ ਕਦੇ ਵੀ ਵਾਦੀ ਨਹੀਂ ਛੱਡੀ ਅਤੇ ਆਪਣੇ ਪਿੰਡਾਂ ਤੇ ਇਲਾਕਿਆਂ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਸ਼ਮੀਰੀ ਪੰਡਤਾਂ ਵੱਲੋਂ ਵਾਦੀ ਵਿੱਚ ਵਾਪਸੀ ਅਤੇ ਪੁਨਰਵਾਸ ਦੀ ਮੰਗ ਦਾ ਸਮਰਥਨ ਕਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਉਹ (ਕਸ਼ਮੀਰ) ਕਦੋਂ ਵਾਪਸ ਆਉਣਗੇ? ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ? ਕੋਈ ਉਨ੍ਹਾਂ ਨੂੰ ਨਹੀਂ ਰੋਕ ਰਿਹਾ। ਉਨ੍ਹਾਂ ਨੂੰ ਵਾਪਸ ਆਉਣਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਦਾ ਘਰ ਹੈ। ਬਹੁਤ ਸਾਰੇ ਕਸ਼ਮੀਰੀ ਪੰਡਿਤ ਇਸ ਸਮੇਂ ਵਾਦੀ ਵਿੱਚ ਰਹਿ ਰਹੇ ਹਨ ਅਤੇ ਆਪਣੇ ਪਿੰਡ ਨਹੀਂ ਛੱਡੇ ਹਨ।’’

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ

ਅਮਰੀਕੀ ਤਕਨੀਕੀ ਖੇਤਰ ਵਿੱਚ ਛਾਂਟੀ ਦੀ ਇੱਕ ਨਵੀਂ ਲਹਿਰ ਨੇ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਅਤੇ ਸਾਫਟਵੇਅਰ ਡਿਵੈਲਪਰਾਂ ਦੇ ਜੀਵਨ ਨੂੰ ਉਜਾੜ ਦਿੱਤਾ ਹੈ।

Read More »

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ

ਮੈਲਬੌਰਨ : ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ

Read More »

ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ

ਜ਼ੀਰਕਪੁਰ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 26 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਜ਼ੀਰਕਪੁਰ ਵਿਚ ਨਾਜਾਇਜ਼ ਯੂਨੀਪੋਲਾਂ ਅਤੇ ਹੋਰਡਿੰਗ ਬੋਰਡਾਂ ਦੇ

Read More »
’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ
22May

’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ

ਅਮਰੀਕੀ ਤਕਨੀਕੀ ਖੇਤਰ ਵਿੱਚ ਛਾਂਟੀ ਦੀ ਇੱਕ ਨਵੀਂ ਲਹਿਰ ਨੇ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਅਤੇ ਸਾਫਟਵੇਅਰ ਡਿਵੈਲਪਰਾਂ ਦੇ ਜੀਵਨ ਨੂੰ ਉਜਾੜ ਦਿੱਤਾ ਹੈ। ਜਿਹੜੇ ਲੋਕ ਸਾਲਾਂ ਤੋਂ ਅਮਰੀਕਾ…

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ
22May

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ

ਮੈਲਬੌਰਨ : ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ ਭਾਈਚਾਰੇ ਨਾਲ ਮੀਟਿੰਗਾਂ ਅਤੇ ਸਮਾਗਮਾਂ…

ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ
22May

ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ

ਜ਼ੀਰਕਪੁਰ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 26 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਜ਼ੀਰਕਪੁਰ ਵਿਚ ਨਾਜਾਇਜ਼ ਯੂਨੀਪੋਲਾਂ ਅਤੇ ਹੋਰਡਿੰਗ ਬੋਰਡਾਂ ਦੇ ਮਾਮਲੇ ਨੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ…

More News