ਬਘੇਲ ਦੀ ਪੇਸ਼ਕਸ਼ ਨਾਲ ਅਮਰਿੰਦਰ ਦੀ ਵੁੱਕਤ ਵਧੀ

ਪੰਜਾਬ ਦੀ ਸਿਆਸਤ ’ਚ ਕਈ ਵਰ੍ਹਿਆਂ ਮਗਰੋਂ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੂੰਜ ਪੈਣ ਲੱਗੀ ਹੈ। ਅਮਰਿੰਦਰ ਸਿੰਘ ਪਹਿਲੀ ਦਫ਼ਾ ਮੁੱਖ ਮੰਤਰੀ ਬਣੇ ਤਾਂ ਉਹ ਨਾਇਕ ਵਜੋਂ ਉੱਭਰੇ। 2004 ਵਿੱਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਪਿੱਛੋਂ ਉਹ ‘ਪਾਣੀਆਂ ਦੇ ਰਾਖੇ’ ਵਜੋਂ ਪ੍ਰਚਾਰੇ ਗਏ। ਮੁੱਖ ਮੰਤਰੀ ਵਜੋਂ ਦੂਜੀ ਪਾਰੀ ਦੌਰਾਨ ਉਹ ਕੋਈ ਜਲਵਾ ਨਾ ਦਿਖਾ ਸਕੇ। ਕਾਂਗਰਸ ਅੰਦਰੋਂ ਹੀ ਉਨ੍ਹਾਂ ਦੇ ਅਕਾਲੀਆਂ ਨਾਲ ਰਲੇ ਹੋਣ ਦੀਆਂ ਆਵਾਜ਼ਾਂ ਉੱਠੀਆਂ। ਆਖ਼ਰੀ ਵਰ੍ਹੇ ’ਚ ਅਮਰਿੰਦਰ ਨੂੰ ਕਾਂਗਰਸ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ।

ਅਮਰਿੰਦਰ ਸਿੰਘ ਨੇ ਥੋੜ੍ਹੇ ਸਮੇਂ ਮਗਰੋਂ ਭਾਜਪਾ ਦਾ ਪੱਲਾ ਫੜ ਲਿਆ; ਹਾਲਾਂਕਿ ਉਥੇ ਉਨ੍ਹਾਂ ਦੀ ਝੋਲੀ ਕੋਈ ਸੰਵਿਧਾਨਕ ਅਹੁਦਾ ਨਹੀਂ ਪਿਆ। ਸਬਰ ਟੁੱਟਿਆ ਤਾਂ ਉਨ੍ਹਾਂ ਭਾਜਪਾ ’ਚ ਘੁਟਣ ਮਹਿਸੂਸ ਹੋਣ ਦਾ ਇਸ਼ਾਰਾ ਕੀਤਾ। ਹੁਣ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਅਮਰਿੰਦਰ ਸਿੰਘ ਮੁੜ ਕਾਂਗਰਸ ’ਚ ਆਉਣਾ ਚਾਹੁੰਦੇ ਹਨ ਤਾਂ ਹਾਈ ਕਮਾਨ ਵਿਚਾਰ ਕਰ ਸਕਦੀ ਹੈ। ਇਸ ਬਿਆਨ ਨੇ ਪੰਜਾਬ ਕਾਂਗਰਸ ਵਿਚਲੇ ਉਨ੍ਹਾਂ ਆਗੂਆਂ ਨੂੰ ਧੁੜਕੂ ਲਾ ਦਿੱਤਾ ਹੈ, ਜੋ ਮੁੱਖ ਮੰਤਰੀ ਬਣਨ ਦੀ ਦੌੜ ’ਚ ਸ਼ਾਮਲ ਹਨ। ਇਸ ਬਿਆਨ ਮਗਰੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਹੈ। ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਜਿਸ ਅਮਰਿੰਦਰ ਸਿੰਘ ਦੇ ਸਿਰ ਕਾਂਗਰਸੀ ਆਗੂ ਨਾਕਾਮੀਆਂ ਦਾ ਠੀਕਰਾ ਭੰਨਦੇ ਰਹੇ ਹਨ, ਉਹ ਹੁਣ ਕਿਸ ਮੂੰਹ ਨਾਲ ਅਮਰਿੰਦਰ ਸਿੰਘ ਦੀ ਵਾਪਸੀ ਦਾ ਸਵਾਗਤ ਕਰਨਗੇ। ਉਂਝ, ਅਮਰਿੰਦਰ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ।

ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਵੇਲੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ’ਚ ਗੋਡੇ ਦੀ ਸਰਜਰੀ ਲਈ ਦਾਖਲ ਹਨ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਲੰਘੇ ਕੱਲ੍ਹ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਪਤਾ ਲੈਣ ਲਈ ਪੁੱਜੇ ਸਨ।

ਕੈਪਟਨ ਅਮਰਿੰਦਰ ਸਿੰਘ ਮੁੜ ਸੂਬੇ ਦੀ ਸਿਆਸਤ ’ਚ ਚਰਚਾ ਦਾ ਕੇਂਦਰ ਬਣ ਗਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ’ਚ ਗੁਟਕੇ ’ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ ਅਤੇ ਚਾਰ ਹਫ਼ਤਿਆਂ ’ਚ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਹੀ ਸੀ। ਅਮਰਿੰਦਰ ਸਿੰਘ ਦਾ ਇਹ ਵਾਅਦਾ ਅੱਜ ਵੀ ਕਾਂਗਰਸ ਨੂੰ ਨਿਰਉੱਤਰ ਕਰ ਰਿਹਾ ਹੈ। 2022 ਦੀਆਂ ਚੋਣਾਂ ’ਚ ਉਹ ‘ਆਪ’ ਦੇ ਨਵੇਂ ਚਿਹਰੇ ਅਜੀਤਪਾਲ ਸਿੰਘ ਕੋਹਲੀ ਤੋਂ ਵੱਡੇ ਫ਼ਰਕ ਨਾਲ ਹਾਰ ਗਏ ਸਨ। ਅਮਰਿੰਦਰ ਸਿੰਘ ਪਿਛਲੇ ਦਿਨੀਂ ਜਲੰਧਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਜ਼ਰ ਆਏ ਸਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਫ਼ਤਿਹਗੜ੍ਹ ਸਾਹਿਬ ਬੱਸ ਹਾਦਸੇ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਗਟਾਇਆ ਡੂੰਘਾ ਦੁੱਖ, SGPC ਨੂੰ ਪੀੜਤ ਪਰਿਵਾਰਾਂ ਦੀ ਮਦਦ ਦੇ ਦਿੱਤੇ ਨਿਰਦੇਸ਼

 ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਇਲਾਕੇ ਵਿੱਚ ਸ੍ਰੀ

Read More »

ਹੋਰਮੁਜ਼ ‘ਚ ਅਮਰੀਕੀ ਨਾਕਾਬੰਦੀ, ਇਰਾਨ ਜੰਗ ‘ਚ ਚੀਨ ਦੀ ‘ਸਲੋਅ ਐਂਟਰੀ’… ਕੀ ਹੈ ਡਰੈਗਨ ਦੀ ਭੂਮਿਕਾ?

ਇਸਲਾਮਾਬਾਦ ਵਿੱਚ ਸ਼ਾਂਤੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਸਟ੍ਰੇਟ ਆਫ ਹੋਰਮੁਜ਼ ਵਿੱਚ ਅਮਰੀਕਾ ਦੀ ਸਖ਼ਤ ਨਾਕਾਬੰਦੀ ਨੇ ਪੱਛਮੀ ਏਸ਼ੀਆ ਦੇ ਤਣਾਅ ਨੂੰ ਹੋਰ ਵਧਾ

Read More »

ਭਾਰਤੀ ਮੂਲ ਦੀ ਅਮਰੀਕੀ ਜੱਜ ਨੂੰ ਟਰੰਪ ਪ੍ਰਸ਼ਾਸਨ ਨੇ ਹਟਾਇਆ, ਫਲਸਤੀਨ ਸਮਰਥਕ ਵਿਦਿਆਰਥੀ ਬਾਰੇ ਸੁਣਾਇਆ ਸੀ ਫੈਸਲਾ

ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੂਪਲ ਪਟੇਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ

Read More »
ਫ਼ਤਿਹਗੜ੍ਹ ਸਾਹਿਬ ਬੱਸ ਹਾਦਸੇ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਗਟਾਇਆ ਡੂੰਘਾ ਦੁੱਖ, SGPC ਨੂੰ ਪੀੜਤ ਪਰਿਵਾਰਾਂ ਦੀ ਮਦਦ ਦੇ ਦਿੱਤੇ ਨਿਰਦੇਸ਼
15Apr

ਫ਼ਤਿਹਗੜ੍ਹ ਸਾਹਿਬ ਬੱਸ ਹਾਦਸੇ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਗਟਾਇਆ ਡੂੰਘਾ ਦੁੱਖ, SGPC ਨੂੰ ਪੀੜਤ ਪਰਿਵਾਰਾਂ ਦੀ ਮਦਦ ਦੇ ਦਿੱਤੇ ਨਿਰਦੇਸ਼

 ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਇਲਾਕੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਖ਼ਾਲਸਾ ਸਾਜਨਾ…

ਹੋਰਮੁਜ਼ ‘ਚ ਅਮਰੀਕੀ ਨਾਕਾਬੰਦੀ, ਇਰਾਨ ਜੰਗ ‘ਚ ਚੀਨ ਦੀ ‘ਸਲੋਅ ਐਂਟਰੀ’… ਕੀ ਹੈ ਡਰੈਗਨ ਦੀ ਭੂਮਿਕਾ?
15Apr

ਹੋਰਮੁਜ਼ ‘ਚ ਅਮਰੀਕੀ ਨਾਕਾਬੰਦੀ, ਇਰਾਨ ਜੰਗ ‘ਚ ਚੀਨ ਦੀ ‘ਸਲੋਅ ਐਂਟਰੀ’… ਕੀ ਹੈ ਡਰੈਗਨ ਦੀ ਭੂਮਿਕਾ?

ਇਸਲਾਮਾਬਾਦ ਵਿੱਚ ਸ਼ਾਂਤੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਸਟ੍ਰੇਟ ਆਫ ਹੋਰਮੁਜ਼ ਵਿੱਚ ਅਮਰੀਕਾ ਦੀ ਸਖ਼ਤ ਨਾਕਾਬੰਦੀ ਨੇ ਪੱਛਮੀ ਏਸ਼ੀਆ ਦੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਇਸ ਕਦਮ ਦਾ…

ਭਾਰਤੀ ਮੂਲ ਦੀ ਅਮਰੀਕੀ ਜੱਜ ਨੂੰ ਟਰੰਪ ਪ੍ਰਸ਼ਾਸਨ ਨੇ ਹਟਾਇਆ, ਫਲਸਤੀਨ ਸਮਰਥਕ ਵਿਦਿਆਰਥੀ ਬਾਰੇ ਸੁਣਾਇਆ ਸੀ ਫੈਸਲਾ
15Apr

ਭਾਰਤੀ ਮੂਲ ਦੀ ਅਮਰੀਕੀ ਜੱਜ ਨੂੰ ਟਰੰਪ ਪ੍ਰਸ਼ਾਸਨ ਨੇ ਹਟਾਇਆ, ਫਲਸਤੀਨ ਸਮਰਥਕ ਵਿਦਿਆਰਥੀ ਬਾਰੇ ਸੁਣਾਇਆ ਸੀ ਫੈਸਲਾ

ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੂਪਲ ਪਟੇਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ…

More News