ਰੂਸ ਦੇ ਮਿਜ਼ਾਈਲ ਤੇ ਡ੍ਰੋਨ ਹਮਲਿਆਂ ’ਚ ਯੂਕਰੇਨ ’ਚ ਚਾਰ ਹਲਾਕ, ਰੂਸੀ ਹਮਲੇ ’ਚ ਓਡੇਸਾ ’ਚ ਬੰਦਰਗਾਹ ਨੂੰ ਵੀ ਪੁੱਜਾ ਨੁਕਸਾਨ, ਯੂਕਰੇਨ ਨੇ ਮਾਸਕੋ ਵੱਲੋਂ ਕਈ ਡ੍ਰੋਨਾਂ ਨਾਲ ਕੀਤਾ ਹਮਲਾ

 ਰੂਸ ਨੇ ਯੂਕਰੇਨ ਦੇ ਚੇਰਨਿਹਿਵ ਤੇ ਸੁਮੀ ਸੂਬਿਆਂ ’ਤੇ ਮਿਜ਼ਾਈਲਾਂ ਤੇ ਡ੍ਰੋਨਾਂ ਨਾਲ ਹਮਲੇ ਕੀਤੇ, ਜਿਸ ਵਿਚ ਚਾਰ ਲੋਕ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਧਰ, ਯੂਕਰੇਨ ਨੇ ਵੀ ਰੂਸ ’ਚ ਇਕ ਤੇਲ ਰਿਫਾਈਨਰੀ ਤੇ ਪੰਪਿੰਗ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਤੇ ਮਾਸਕੋ ਵੱਲੋਂ ਕਈ ਡ੍ਰੋਨਾਂ ਨਾਲ ਹਮਲਿਆਂ ਦਾ ਦਾਅਵਾ ਕੀਤਾ। ਰੂਸ ਨੇ ਮਾਸਕੋ ਵੱਲ ਵੱਧ ਰਹੇ ਚਾਰ ਡ੍ਰੋਨਾਂ ਨੂੰ ਤਬਾਹ ਕਰਨ ਦੀ ਗੱਲ ਵੀ ਕਹੀ ਹੈ।

ਯੂਕਰੇਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਚੇਰਨਿਹਿਵ ਤੇ ਸੁਮੀ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਰੂਸੀ ਹਮਲੇ ’ਚ ਓਡੇਸਾ ਖੇਤਰ ਦੇ ਇਜ਼ਮਾਈਲ ਸ਼ਹਿਰ ’ਚ ਬੰਦਰਗਾਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ। ਚੇਰਨਿਹਿਵ ਦੇ ਗਵਰਨਰ ਵਿਯਾਚੇਸਲਾਵ ਚਾਉਸ ਨੇ ਟੈਲੀਗ੍ਰਾਮ ’ਤੇ ਇਕ ਪੋਸਟ ’ਚ ਕਿਹਾ ਕਿ ਖੇਤਰ ਦੇ ਪ੍ਰਾਯਲੁਕੀ ’ਚ ਇਕ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ, ਜਿਸ ਵਿਚ ਦੋ ਲੋਕਾਂ ਦੀ ਜਾਨ ਚਲੀ ਗਈ ਤੇ 14 ਸਾਲਾ ਇਕ ਅੱਲ੍ਹੜ ਸਮੇਤ 17 ਜ਼ਖ਼ਮੀ ਹੋ ਗਏ।

ਹਮਲੇ ’ਚ ਇਕ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਨੇੜਲੇ ਸ਼ਾਪਿੰਗ ਸੈਂਟਰ ਤੇ ਸੁਪਰਮਾਰਕੀਟ ਵੀ ਨੁਕਸਾਨੇ ਗਏ, ਜਦਕਿ ਗੁਆਂਢੀ ਸੁਮੀ ਦੇ ਗਵਰਨਰ ਓਲੇਹ ਨੇ ਕਿਹਾ ਕਿ ਹਮਲੇ ’ਚ ਸਿਵਲ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। 52 ਤੇ 58 ਸਾਲ ਦੇ ਦੋ ਮਰਦਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਦੋਵੇਂ ਖੇਤਰ ਰੂਸ ਦੀ ਸਰਹੱਦ ਨਾਲ ਲੱਗਦੇ ਹਨ ਤੇ ਜੰਗ ਦੌਰਾਨ ਲਗਾਤਾਰ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਟਰੰਪ ਤੇ ਨੇਤਨਯਾਹੂ ਨੂੰ ਮਾਰਨ ਵਾਲੇ ਨੂੰ ਮਿਲੇਗਾ 560 ਕਰੋੜ ਦਾ ਇਨਾਮ’, ਈਰਾਨ ਬਣਾ ਰਿਹਾ ਵੱਡਾ ਪਲਾਨ; ਰਿਪੋਰਟ ‘ਚ ਖੁਲਾਸਾ

ਈਰਾਨ ਦੇ ਸਾਂਸਦ ਇੱਕ ਅਜਿਹੇ ਕਾਨੂੰਨ ‘ਤੇ ਚਰਚਾ ਕਰ ਰਹੇ ਹਨ, ਜਿਸ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ

Read More »

ਅਮਰੀਕਾ ਨੇ ਅਪਾਚੇ ਹੈਲੀਕਾਪਟਰ ਤੇ ਐੱਮ777 ਹੋਵਿਤਜ਼ਰ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ, ਭਾਰਤ ਲਈ ਕਿਉਂ ਅਹਿਮ ਹੈ ਇਹ ਡੀਲ?

 ਅਮਰੀਕਾ ਨੇ ਭਾਰਤ ਲਈ 42.82 ਕਰੋੜ ਡਾਲਰ ਦੇ ਦੋ ਸੰਭਾਵੀ ਵਿਦੇਸ਼ੀ ਫ਼ੌਜੀ ਵਿਕਰੀ ਪੈਕੇਜਿਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸਦੇ ਤਹਿਤ ਅਪਾਚੇ ਹੈਲੀਕਾਪਟਰਾਂ ਲਈ ਮਦਦ ਸੇਵਾਵਾਂ

Read More »

ਜੰਗ ਵਿਚਕਾਰ ਤਹਿਰਾਨ ‘ਚ ਸਮੂਹਿਕ ਨਿਕਾਹ, ‘ਕੁਰਬਾਨੀ’ ਦੀ ਸਹੁੰ ਚੁੱਕ ਕੇ ਵਿਆਹ ਕਰਨ ਪਹੁੰਚੇ ਸੈਂਕੜੇ ਜੋੜੇ

ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਵਿਚਕਾਰ ਸੈਂਕੜੇ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਨ੍ਹਾਂ ਜੋੜਿਆਂ ਨੇ ਸਰਕਾਰ ਸਮਰਥਿਤ ਇੱਕ ਯੋਜਨਾ ਤਹਿਤ

Read More »
‘ਟਰੰਪ ਤੇ ਨੇਤਨਯਾਹੂ ਨੂੰ ਮਾਰਨ ਵਾਲੇ ਨੂੰ ਮਿਲੇਗਾ 560 ਕਰੋੜ ਦਾ ਇਨਾਮ’, ਈਰਾਨ ਬਣਾ ਰਿਹਾ ਵੱਡਾ ਪਲਾਨ; ਰਿਪੋਰਟ ‘ਚ ਖੁਲਾਸਾ
20May

‘ਟਰੰਪ ਤੇ ਨੇਤਨਯਾਹੂ ਨੂੰ ਮਾਰਨ ਵਾਲੇ ਨੂੰ ਮਿਲੇਗਾ 560 ਕਰੋੜ ਦਾ ਇਨਾਮ’, ਈਰਾਨ ਬਣਾ ਰਿਹਾ ਵੱਡਾ ਪਲਾਨ; ਰਿਪੋਰਟ ‘ਚ ਖੁਲਾਸਾ

ਈਰਾਨ ਦੇ ਸਾਂਸਦ ਇੱਕ ਅਜਿਹੇ ਕਾਨੂੰਨ ‘ਤੇ ਚਰਚਾ ਕਰ ਰਹੇ ਹਨ, ਜਿਸ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਕਰਨ ‘ਤੇ ਭਾਰੀ ਇਨਾਮ…

ਅਮਰੀਕਾ ਨੇ ਅਪਾਚੇ ਹੈਲੀਕਾਪਟਰ ਤੇ ਐੱਮ777 ਹੋਵਿਤਜ਼ਰ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ, ਭਾਰਤ ਲਈ ਕਿਉਂ ਅਹਿਮ ਹੈ ਇਹ ਡੀਲ?
20May

ਅਮਰੀਕਾ ਨੇ ਅਪਾਚੇ ਹੈਲੀਕਾਪਟਰ ਤੇ ਐੱਮ777 ਹੋਵਿਤਜ਼ਰ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ, ਭਾਰਤ ਲਈ ਕਿਉਂ ਅਹਿਮ ਹੈ ਇਹ ਡੀਲ?

 ਅਮਰੀਕਾ ਨੇ ਭਾਰਤ ਲਈ 42.82 ਕਰੋੜ ਡਾਲਰ ਦੇ ਦੋ ਸੰਭਾਵੀ ਵਿਦੇਸ਼ੀ ਫ਼ੌਜੀ ਵਿਕਰੀ ਪੈਕੇਜਿਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸਦੇ ਤਹਿਤ ਅਪਾਚੇ ਹੈਲੀਕਾਪਟਰਾਂ ਲਈ ਮਦਦ ਸੇਵਾਵਾਂ ਤੇ ਸਬੰਧਤ ਯੰਤਰ 19.82 ਕਰੋੜ…

ਜੰਗ ਵਿਚਕਾਰ ਤਹਿਰਾਨ ‘ਚ ਸਮੂਹਿਕ ਨਿਕਾਹ, ‘ਕੁਰਬਾਨੀ’ ਦੀ ਸਹੁੰ ਚੁੱਕ ਕੇ ਵਿਆਹ ਕਰਨ ਪਹੁੰਚੇ ਸੈਂਕੜੇ ਜੋੜੇ
20May

ਜੰਗ ਵਿਚਕਾਰ ਤਹਿਰਾਨ ‘ਚ ਸਮੂਹਿਕ ਨਿਕਾਹ, ‘ਕੁਰਬਾਨੀ’ ਦੀ ਸਹੁੰ ਚੁੱਕ ਕੇ ਵਿਆਹ ਕਰਨ ਪਹੁੰਚੇ ਸੈਂਕੜੇ ਜੋੜੇ

ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਵਿਚਕਾਰ ਸੈਂਕੜੇ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਨ੍ਹਾਂ ਜੋੜਿਆਂ ਨੇ ਸਰਕਾਰ ਸਮਰਥਿਤ ਇੱਕ ਯੋਜਨਾ ਤਹਿਤ ਜੰਗ ਵਿੱਚ ਆਪਣੀ ਜਾਨ ਕੁਰਬਾਨ…

More News