ਬ੍ਰਿਟੇਨ ‘ਚ ਭਾਰਤੀ ਸਿਹਤ ਕਾਮੇ ਦੀ ਵੱਡੀ ਜਿੱਤ: ਕੰਮ ਨਾ ਦੇਣ ‘ਤੇ ਸਪਾਂਸਰ ਕੰਪਨੀ ਨੂੰ 28 ਹਜ਼ਾਰ ਪਾਊਂਡ ਜੁਰਮਾਨਾ

 ਬ੍ਰਿਟੇਨ ਵਿਚ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਲਈ ਆਏ ਭਾਰਤੀ ਸਿਹਤ ਅਤੇ ਦੇਖ-ਭਾਲ ਮੁਲਾਜ਼ਮ ਨੂੰ ਉਸ ਦੀ ਸਪਾਂਸਰ ਕੰਪਨੀ ਵੱਲੋਂ ਕੰਮ ਨਾ ਦਿੱਤੇ ਜਾਣ ’ਤੇ ਬ੍ਰਿਟਿਸ਼ ਜੱਜ ਨੇ ਵੱਡਾ ਹਰਜਾਨਾ ਤੇ ਛੁੱਟੀ ਦੇ ਭੁਗਤਾਨ ਦੀ ਰਕਮ ਦੇਣ ਦਾ ਫ਼ੈਸਲਾ ਸੁਣਾਇਆ ਹੈ। ਇਸ ਵਿਚ 28,000 ਪੌਂਡ ਤੋਂ ਵੱਧ ਦੀ ਅਦਾ ਕਰਨ ਯੋਗ ਉਸ ਦੀ ਉਜਰਤ ਸ਼ਾਮਲ ਹੈ। ਅਦਾਲਤ ਦਾ ਕਹਿਣਾ ਹੈ ਕਿ ਉਹ ਨਿਪੁੰਨ ਸਿਹਤ ਕਾਮੇ ਦੇ ਤੌਰ ’ਤੇ ਇੱਥੇ ਆਇਆ ਸੀ ਪਰ ਉਸ ਦੀ ਸਪਾਂਸਰ ਕੰਪਨੀ ਨੇ ਉਸ ਨੂੰ ਪਹਿਲਾਂ ਤੋਂ ਤੈਅ ਕੀਤਾ ਰੋਜ਼ਗਾਰ ਨਹੀਂ ਮੁਹੱਈਆ ਕਰਵਾਇਆ। 33 ਸਾਲਾ ਸ਼ਾਬਿਨ ਸ਼ਾਜੀ ਸਿਹਤ ਅਤੇ ਦੇਖ-ਭਾਲ ਮੁਲਾਜ਼ਮ ਵੀਜ਼ਾ ’ਤੇ ਬ੍ਰਿਟੇਨ ਵਿਚ ਆਏ ਸਨ ਤੇ ਸਿਹਤ ਖੇਤਰ ਵਿਚ ਨੌਕਰੀ ਲਈ ਸਵਾਨ ਕੇਅਰ ਸਾਲਿਊਸ਼ਨਜ਼ ਲਿਮਟਿਡ ਤੋਂ ਜ਼ਰੂਰੀ ਸਪਾਂਸਰ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਸੀ। ਉਨ੍ਹਾਂ ਨੇ ਹਾਲ ਹੀ ਵਿਚ ਬਰਮਿੰਘਮ ਵਿਚ ਇਕ ਜੱਜ ਨੂੰ ਦੱਸਿਆ ਕਿ ਸਪਾਂਸਰ ਨੇ ਕਦੇ ਵੀ ਮੈਨੂੰ ਕੰਮ ਨਹੀਂ ਦਿੱਤਾ ਜਾਂ ਕੰਮ ਕਰਵਾ ਕੇ ਭੁਗਤਾਨ ਨਹੀਂ ਕੀਤਾ। ਰੋਜ਼ਗਾਰ ਅਦਾਲਤ ਦੇ ਜੱਜ ਐਡਮੰਡਸ ਨੇ ਸਿੱਟਾ ਕੱਢਿਆ ਕਿ ਦਾਅਵੇਦਾਰ (ਸ਼ਾਜੀ) 15 ਅਪ੍ਰੈਲ, 2023 ਤੋਂ 21 ਅਪ੍ਰੈਲ, 2024 ਤੱਕ ਰੋਜ਼ਗਾਰ ’ਤੇ ਲੱਗਾ ਸੀ। ਇਹ 40 ਘੰਟੇ ਦੇ ਕਾਰਜ ਹਫ਼ਤੇ ਦੇ ਅਧਾਰ ’ਤੇ 22,880 ਪੌਂਡ ਸਾਲਾਨਾ ਦੀ ਕੁੱਲ ਮਜ਼ਦੂਰੀ ‘ਤੇ ਅਧਾਰਤ ਸੀ। ਪਿਛਲੇ ਮਹੀਨੇ ਦੀ ਸੁਣਵਾਈ ਵਿਚ ਕੰਪਨੀ ਨੂੰ ਤਨਖ਼ਾਹ ਤੋਂ ਸੱਖਣੀ ਮਜ਼ਦੂਰੀ, ਛੁੱਟੀ ਦੇ ਭੁਗਤਾਨ ਅਤੇ ਇਲਾਜ ਦੀ ਲਾਗਤ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦੇ ਖ਼ਰਚੇ ਕਵਰ ਕਰਨ ਦਾ ਹੁਕਮ ਵੀ ਦਿੱਤਾ ਗਿਆ। ਸਪਾਂਸਰ ਨੇ ਜੱਜ ਨੂੰ ਜਾਣੂ ਕਰਵਾਇਆ ਕਿ ਸ਼ਾਜੀ ਦੀ ਨੌਕਰੀ ਸ਼ੁਰੂ ਨਹੀਂ ਹੋਈ ਕਿਉਂਕਿ ਰਸਮੀ ਕਾਰਵਾਈ ਅਧੂਰੀ ਸਨ। ਸ਼ਾਜੀ, ਜੋ ਕੇਰਲਮ ਤੋਂ ਵੈਸਟ ਮਿਡਲੈਂਡਸ ਦੇ ਸਟੈਫੋਰਡ ਵਿਚ ਆਏ ਸਨ, ਵੀਜ਼ਾ ਰੋਕਾਂ ਕਾਰਨ ਬ੍ਰਿਟੇਨ ਵਿਚ ਹੋਰ ਰੋਜ਼ਗਾਰ ਦੀ ਭਾਲ ਨਹੀਂ ਕਰ ਸਕੇ। ਉਨ੍ਹਾਂ ਨੇ ਆਖ਼ਰਕਾਰ ਬਦਲਵਾਂ ਕੁਲਵਕਤੀ ਰੋਜ਼ਗਾਰ ਪ੍ਰਾਪਤ ਕਰ ਲਿਆ ਪਰ ਉਸ ਸਮੇਂ ਤੱਕ ਉਨ੍ਹਾਂ ਨੂੰ ਕਾਫ਼ੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ

Read More »

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ

Read More »

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ

Read More »
ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
02Jun

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼…

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
02Jun

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰ…

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
02Jun

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ ਅੰਕੜਿਆਂ ਅਨੁਸਾਰ, 11.5 ਲੱਖ ਭਾਰਤੀਆਂ…

More News