ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ

ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 54 ਮੁਲਾਜ਼ਮ ਜ਼ਖ਼ਮੀ ਹੋ ਗਏ ਹਨ, ਜਦਕਿ 18 ਹੋਰ ਅਜੇ ਵੀ ਲਾਪਤਾ ਹਨ। ਦਰਅਸਲ, ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਈਰਾਨ ਦੀ ਬੰਬਾਰੀ ਅਤੇ ਸਟ੍ਰੇਟ ਆਫ਼ ਹੋਰਮੁਜ਼ ਦੀ ਨਾਕਾਬੰਦੀ ਮਗਰੋਂ ਮੁਲਾਜ਼ਮ ਟਰਮੀਨਲ ਵਿੱਚ ਦੁਬਾਰਾ ਸੰਚਾਲਨ ਸ਼ੁਰੂ ਕਰਨ ਦਾ ਯਤਨ ਕਰ ਰਹੇ ਸਨ। ਇਸੇ ਦੌਰਾਨ ਇੱਥੇ ਵਿਸਫੋਟ ਹੋਣ ਕਾਰਨ ਅੱਗ ਲੱਗ ਗਈ। ਦੁਨੀਆ ਦੇ ਚੋਟੀ ਦੇ ਕੁਦਰਤੀ ਗੈਸ ਉਤਪਾਦਕਾਂ ਵਿੱਚ ਸ਼ਾਮਲ ਕਤਰ ਦੇ ਇਸ ਪ੍ਰਮੁੱਖ ਬਰਾਮਦ ਕੇਂਦਰ ਵਿੱਚ ਹੋਏ ਹਾਦਸੇ ਨਾਲ ਵਿਸ਼ਵਵਿਆਪੀ ਊਰਜਾ ਬਾਜ਼ਾਰਾਂ ਵਿੱਚ ਹਲਚਲ ਮੱਚ ਸਕਦੀ ਹੈ। ਈਰਾਨ ਵੱਲੋਂ ਹੋਰਮੁਜ਼ ਜਲਡਮਰੂਮੱਧ (ਸਟ੍ਰੇਟ ਆਫ਼ ਹੋਰਮੁਜ਼) ‘ਤੇ ਲਗਾਈ ਗਈ ਪਾਬੰਦੀ ਕਾਰਨ ਕਤਰ ਆਪਣੇ ਗਾਹਕਾਂ ਨੂੰ ਗੈਸ ਦੀ ਸਪਲਾਈ ਨਹੀਂ ਕਰ ਪਾ ਰਿਹਾ ਸੀ, ਜਿਸ ਦੇ ਚਲਦਿਆਂ ਕਤਰ ਨੇ ਆਪਣਾ ਉਤਪਾਦਨ ਬੰਦ ਕਰ ਦਿੱਤਾ ਸੀ।

ਈਰਾਨ ਵੱਲੋਂ ਜੰਗ ਦੇ ਸਥਾਈ ਖ਼ਾਤਮੇ ਲਈ ਜਾਰੀ ਸ਼ਾਂਤੀ ਵਾਰਤਾ ਦੇ ਵਿਚਕਾਰ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਆਪਣੀ ਨਾਕਾਬੰਦੀ ਢਿੱਲੀ ਕਰਨ ਮਗਰੋਂ ਕਤਰ ਨੇ ਆਪਣੇ ਬਰਾਮਦ ਟਰਮੀਨਲ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਯਤਨ ਸ਼ੁਰੂ ਕੀਤਾ। ਸਰਕਾਰੀ ਕੰਪਨੀ ਕਤਰ ਐਨਰਜੀ ਨੇ ਦੱਸਿਆ ਕਿ ਐਤਵਾਰ ਰਾਤ ਇਸੇ ਕਾਰਜ ਦੇ ਚਲਦਿਆਂ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਵਿਸਫੋਟ ਅਤੇ ਅੱਗ ਲੱਗ ਗਈ। ਜਿਸ ਵਿੱਚ 54 ਲੋਕ ਜ਼ਖ਼ਮੀ ਹੋ ਗਏ, ਜਦਕਿ 18 ਲੋਕ ਲਾਪਤਾ ਹਨ।

ਵਿਸਫੋਟ ਮਗਰੋਂ ਹੋਏ ਨੁਕਸਾਨ ਦਾ ਸਹੀ ਮੁਲਾਂਕਣ ਅਜੇ ਤੱਕ ਨਹੀਂ ਹੋ ਸਕਿਆ ਹੈ। ਅਧਿਕਾਰੀਆਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਸਿਰਫ਼ ਕੁਝ ਹੀ ਲੋਕ ਜ਼ਖ਼ਮੀ ਹੋਏ ਹਨ। ਪਰ ਕੁਝ ਘੰਟਿਆਂ ਬਾਅਦ ਕਤਰ ਦੇ ਗ੍ਰਹਿ ਮੰਤਰਾਲੇ ਨੇ ਜ਼ਖ਼ਮੀਆਂ ਦੀ ਕਿਤੇ ਵੱਧ ਗਿਣਤੀ ਦੱਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ

Read More »

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ

ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ

Read More »

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ

ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ

Read More »
ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
21Jun

ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ ਕਰਨ ਲਈ ਤਿਆਰ ਹੋਵੇਗਾ। ਏਆਰਵਾਈ…

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
21Jun

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ

ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ ਗੱਲਬਾਤ ਅੱਗੇ ਨਹੀਂ ਵਧੇਗੀ।ਜਿਵੇਂ ਹੀ…

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
21Jun

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ

ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 54 ਮੁਲਾਜ਼ਮ ਜ਼ਖ਼ਮੀ ਹੋ…

More News