ਵਿਆਹ ਨੂੰ ਨਾਜਾਇਜ਼ ਕਹਿ ਕੇ ਪਤਨੀ ਦੇ ਗੁਜ਼ਾਰੇ ਭੱਤੇ ਨੂੰ ਨਹੀਂ ਰੋਕਿਆ ਜਾ ਸਕਦਾ: ਹਾਈ ਕੋਰਟ ਨੇ ਪਤੀ ਦੀ ਪਟੀਸ਼ਨ ਕੀਤੀ ਖ਼ਾਰਜ

ਬਿਲਾਸਪੁਰ : ਛੱਤੀਸਗੜ੍ਹ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਵਿਆਹ ਨੂੰ ਨਾਜਾਇਜ਼ ਜਾਂ ਅਪ੍ਰਮਾਣਿਤ ਕਹਿ ਕੇ ਪਤਨੀ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਤੋਂ ਬਚਿਆ ਨਹੀਂ ਜਾ ਸਕਦਾ। ਮੁੱਖ ਜੱਜ ਰਮੇਸ਼ ਸਿੰਘ ਨੇ ਬਿਲਾਸਪੁਰ ਫੈਮਿਲੀ ਕੋਰਟ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ ਹੈ ਜਿਸ ਵਿਚ ਪਤੀ ਆਕਾਸ਼ਦੀਪ ਮਨਹਰ ਨੂੰ ਆਪਣੀ ਪਤਨੀ ਮੰਜੂ ਮਨਹਰ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਮੌਜੂਦਾ ਮਹਿੰਗਾਈ ਅਤੇ ਰਹਿਣ-ਸਹਿਣ ਦੇ ਵਧਦੇ ਖ਼ਰਚੇ ਨੂੰ ਦੇਖਦੇ ਹੋਏ ਇਹ ਰਕਮ ਵੱਧ ਨਹੀਂ ਹੈ।ਆਕਾਸ਼ਦੀਪ ਮਨਹਰ ਨੇ ਫੈਮਲੀ ਕੋਰਟ ਦੇ 23 ਫਰਵਰੀ 2026 ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਅਤੇ ਮੰਜੂ ਦਾ ਜਾਇਜ਼ ਵਿਆਹ ਨਹੀਂ ਹੋਇਆ। ਉਸ ਨੇ ਕਿਹਾ ਕਿ ਜ਼ਰੂਰੀ ਧਾਰਮਿਕ ਰੀਤੀ-ਰਿਵਾਜ ਪੂਰੇ ਨਹੀਂ ਹੋਏ ਅਤੇ ਵਿਆਹ ਦੇ ਸਮਰਥਨ ਵਿਚ ਕੋਈ ਕਾਨੂੰਨੀ ਸਬੂਤ ਪੇਸ਼ ਨਹੀਂ ਕੀਤਾ ਗਿਆ। ਦੂਜੇ ਪਾਸੇ, ਮੰਜੂ ਨੇ ਕਿਹਾ ਕਿ ਦੋਹਾਂ ਨੇ ਮੰਦਰ ਵਿਚ ਵਿਆਹ ਕੀਤਾ ਸੀ ਅਤੇ ਪਤੀ ਨੇ ਉਸ ਨੂੰ ਕੁਝ ਸਮੇਂ ਲਈ ਪਤਨੀ ਦੇ ਤੌਰ ’ਤੇ ਰੱਖਿਆ, ਪਰ ਬਾਅਦ ਵਿਚ ਛੱਡ ਦਿੱਤਾ। ਫੈਮਿਲੀ ਕੋਰਟ ਨੇ ਦੋਹਾਂ ਪੱਖਾਂ ਦੇ ਬਿਆਨਾਂ ਅਤੇ ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ ਔਰਤ ਨੂੰ ਗੁਜ਼ਾਰਾ ਭੱਤਾ ਪ੍ਰਾਪਤ ਕਰਨ ਦੀ ਹੱਕਦਾਰ ਮੰਨਿਆ। ਹਾਈ ਕੋਰਟ ਨੇ ਕਿਹਾ ਕਿ ਫੈਮਿਲੀ ਕੋਰਟ ਨੇ ਸਬੂਤਾਂ ਦਾ ਢੁੱਕਵਾਂ ਮੁਲਾਂਕਣ ਕੀਤਾ ਹੈ ਅਤੇ ਦੋ ਹਜ਼ਾਰ ਰੁਪਏ ਦੀ ਰਕਮ ਨੂੰ ਵੱਧ ਨਹੀਂ ਮੰਨਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਐੱਚ-1ਬੀ ਧੋਖਾਧੜੀ ਦੀ ਵੱਡੀ ਜਾਂਚ, ਦਰਜਨਾਂ ਲੋਕਾਂ ਨੂੰ ਜਾਰੀ ਕੀਤੇ ਸੰਮਨ

ਆਈਏਐੱਨਐੱਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਅਤੇ ਪੀਈਆਰਐੱਮ ਰੁਜ਼ਗਾਰ ਵੀਜ਼ਾ ਨਾਲ ਜੁੜੀ ਕਥਿਤ ਧੋਖਾਧੜੀ ਦੀ ਆਪਣੀ ਪਹਿਲੀ ਵੱਡੀ ਜਾਂਚ ਸ਼ੁਰੂ ਕਰ ਦਿੱਤੀ

Read More »

ਨਿਊਜ਼ੀਲੈਂਡ ਨੇ ਖੋਲ੍ਹੇ ਭਾਰਤੀ ਵਪਾਰੀਆਂ ਲਈ ਦਰਵਾਜ਼ੇ, PM Modi ਦੇ ਪਹੁੰਚਣ ਤੋਂ ਪਹਿਲਾਂ ਹੀ ਕਰ ਦਿੱਤਾ ਵੱਡਾ ਐਲਾਨ

ਔਕਲੈਂਡ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੋ ਰੋਜ਼ਾ ਨਿਊਜ਼ੀਲੈਂਡ ਦੌਰੇ ‘ਤੇ ਪਹੁੰਚਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ

Read More »

ਜਰਮਨੀ ‘ਚ ਰਿਕਾਰਡਤੋੜ ਗਰਮੀ ਦਾ ਕਹਿਰ, 6 ਮਹੀਨਿਆਂ ‘ਚ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਬਰਲਿਨ – ਜਰਮਨੀ ‘ਚ ਭਿਆਨਕ ਗਰਮੀ ਦਾ ਕਹਿਰ ਇਸ ਹੱਦ ਤੱਕ ਟੁੱਟਿਆ ਹੈ ਕਿ ਕੇਵਲ ਇਸ ਸਾਲ ਹੀਟਵੇਵ (ਲੂ) ਕਾਰਨ 5120 ਲੋਕਾਂ ਦੀ ਮੌਤ ਹੋ ਗਈ।

Read More »
ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਐੱਚ-1ਬੀ ਧੋਖਾਧੜੀ ਦੀ ਵੱਡੀ ਜਾਂਚ, ਦਰਜਨਾਂ ਲੋਕਾਂ ਨੂੰ ਜਾਰੀ ਕੀਤੇ ਸੰਮਨ
09Jul

ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਐੱਚ-1ਬੀ ਧੋਖਾਧੜੀ ਦੀ ਵੱਡੀ ਜਾਂਚ, ਦਰਜਨਾਂ ਲੋਕਾਂ ਨੂੰ ਜਾਰੀ ਕੀਤੇ ਸੰਮਨ

ਆਈਏਐੱਨਐੱਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਅਤੇ ਪੀਈਆਰਐੱਮ ਰੁਜ਼ਗਾਰ ਵੀਜ਼ਾ ਨਾਲ ਜੁੜੀ ਕਥਿਤ ਧੋਖਾਧੜੀ ਦੀ ਆਪਣੀ ਪਹਿਲੀ ਵੱਡੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਕਿਰਤ ਵਿਭਾਗ ਨੇ…

ਨਿਊਜ਼ੀਲੈਂਡ ਨੇ ਖੋਲ੍ਹੇ ਭਾਰਤੀ ਵਪਾਰੀਆਂ ਲਈ ਦਰਵਾਜ਼ੇ, PM Modi ਦੇ ਪਹੁੰਚਣ ਤੋਂ ਪਹਿਲਾਂ ਹੀ ਕਰ ਦਿੱਤਾ ਵੱਡਾ ਐਲਾਨ
09Jul

ਨਿਊਜ਼ੀਲੈਂਡ ਨੇ ਖੋਲ੍ਹੇ ਭਾਰਤੀ ਵਪਾਰੀਆਂ ਲਈ ਦਰਵਾਜ਼ੇ, PM Modi ਦੇ ਪਹੁੰਚਣ ਤੋਂ ਪਹਿਲਾਂ ਹੀ ਕਰ ਦਿੱਤਾ ਵੱਡਾ ਐਲਾਨ

ਔਕਲੈਂਡ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੋ ਰੋਜ਼ਾ ਨਿਊਜ਼ੀਲੈਂਡ ਦੌਰੇ ‘ਤੇ ਪਹੁੰਚਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੱਡਾ ਐਲਾਨ ਕਰ ਦਿੱਤਾ…

ਜਰਮਨੀ ‘ਚ ਰਿਕਾਰਡਤੋੜ ਗਰਮੀ ਦਾ ਕਹਿਰ, 6 ਮਹੀਨਿਆਂ ‘ਚ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ
09Jul

ਜਰਮਨੀ ‘ਚ ਰਿਕਾਰਡਤੋੜ ਗਰਮੀ ਦਾ ਕਹਿਰ, 6 ਮਹੀਨਿਆਂ ‘ਚ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਬਰਲਿਨ – ਜਰਮਨੀ ‘ਚ ਭਿਆਨਕ ਗਰਮੀ ਦਾ ਕਹਿਰ ਇਸ ਹੱਦ ਤੱਕ ਟੁੱਟਿਆ ਹੈ ਕਿ ਕੇਵਲ ਇਸ ਸਾਲ ਹੀਟਵੇਵ (ਲੂ) ਕਾਰਨ 5120 ਲੋਕਾਂ ਦੀ ਮੌਤ ਹੋ ਗਈ। ਗਰਮੀ ਦੇ ਇਸ ਕਹਿਰ ਦਾ…

More News