ISI ਸਮਰਥਿਤ ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਤਬਾਹ, 200 ਤੋਂ ਵੱਧ ਗ੍ਰਿਫ਼ਤਾਰ; ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਈਐੱਸਆਈ ਹਮਾਇਤੀ ਅੱਤਵਾਦੀ ਗੁੱਟ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ ਕਰ ਦਿੱਤਾ ਹੈ ਅਤੇ 200 ਤੋਂ ਵੱਧ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਖ਼ਤਰਨਾਕ ਹਮਲਿਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਭਾਰਤੀ ਸੁਰੱਖਿਆ ਬਲਾਂ ਨੇ 14 ਰਾਜਾਂ ਵਿਚ ਅਲੱਗ-ਅਲੱਗ ਥਾਵਾਂ ‘ਤੇ ਇਕੱਠੇ ਆਪ੍ਰੇਸ਼ਨ ਚਲਾ ਕੇ ਇਸ ਨੈੱਟਵਰਕ ਨੂੰ ਤਬਾਹ ਕਰ ਦਿੱਤਾ, ਜੋ ਅੱਤਵਾਦ ਦੇ ਖਿਲਾਫ਼ ਭਾਰਤ ਦੀ ‘ਜ਼ੀਰੋ-ਟੌਲਰੈਂਸ’ ਨੀਤੀ ਦਾ ਇੱਕ ਬਿਹਤਰੀਨ ਉਦਾਹਰਨ ਹੈ।

ISI ਤੋਂ ਫੰਡ ਹਾਸਲ ਕਰਨ ਵਾਲੇ ਇਸ ਗੁੱਟ ਕੋਲੋਂ ਭਾਰੀ ਮਾਤਰਾ ‘ਚ ਸਾਮਾਨ ਬਰਾਮਦ ਕੀਤਾ ਗਿਆ, ਜਿਸ ਵਿਚ IED, ਪਾਕਿਸਤਾਨ ਆਰਡਨੈਂਸ ਫ਼ੈਕਟਰੀ ਦੇ ਨਿਸ਼ਾਨ ਵਾਲੇ ਗ੍ਰਨੇਡ, ਪਿਸਤੌਲ, ਕਾਰਤੂਸ ਤੇ ਜਾਸੂਸੀ ਲਈ ਇਸਤੇਮਾਲ ਹੋਣ ਵਾਲੇ CCTV ਕੈਮਰੇ ਸ਼ਾਮਲ ਸਨ। ਇਹ ਨੈੱਟਵਰਕ ਕਈ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸੀ।

ਕਿੱਥੇ ਕਿੰਨੀ ਕਾਰਵਾਈ?

ਸੁਰੱਖਿਆ ਏਜੰਸੀਆਂ ਅਨੁਸਾਰ ਸ਼ਹਿਜ਼ਾਦ ਭੱਟੀ ਨੈੱਟਵਰਕ ਪਾਕਿਸਤਾਨ ਤੋਂ ਸੰਚਾਲਿਤ ਤੇ ISI ਸਮਰਥਿਤ ਅੱਤਵਾਦੀ ਸਿੰਡੀਕੇਟ ਹੈ। ਇਸ ਨੈੱਟਵਰਕ ‘ਤੇ ਭਾਰਤ ‘ਚ ਗ੍ਰਨੇਡ, IED ਤੇ ਪੈਟਰੋਲ ਬੰਬ ਹਮਲਿਆਂ ਦੇ ਨਾਲ ਟਾਰਗੇਟ ਕਿਲਿੰਗ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਨੈੱਟਵਰਕ ਸਥਾਨਕ ਲੋਕਾਂ ਨੂੰ ਪੈਸੇ ਦੇ ਕੇ ਪੁਲਿਸ, ਰੱਖਿਆ ਵਿਭਾਗ ਤੇ ਧਾਰਮਿਕ ਅਸਥਾਨਾਂ ਦੀ ਰੇਕੀ ਕਰਵਾਉਂਦਾ ਸੀ।

14 ਸੂਬਿਆਂ ‘ਚ ਇਹ ਕਾਰਵਾਈ ਕੀਤੀ ਗਈ ਜਿਸ ਵਿਚ ਉੱਤਰ ਪ੍ਰਦੇਸ਼– 62, ਹਰਿਆਣਾ– 52, ਦਿੱਲੀ– 51, ਪੰਜਾਬ– 44, ਰਾਜਸਥਾਨ– 15, ਮਹਾਰਾਸ਼ਟਰ– 8, ਉੱਤਰਾਖੰਡ– 5, ਕਰਨਾਟਕ, ਗੁਜਰਾਤ ਅਤੇ ਬਿਹਾਰ– 3-3, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਕੇਰਲ– 2-2 ਥਾਵਾਂ ‘ਤੇ ਐਕਸ਼ਨ ਹੋਇਆ

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸਿਆਸੀ ਸਫ਼ਾਂ ਦੀਆਂ ਬੈਚੇਨੀਆਂ

ਪੰਥਕ ਸਿਆਸਤ ’ਚ ਵਿਰੋਧੀ ਬੇਚੈਨ ਪੰਜਾਬ ’ਚ ਪੰਥਕ ਸਿਆਸਤ ਦਾ ਮੁੜ ਉਭਾਰ ਪੰਜਾਬ ਤੇ ਪੰਥ ਵਿਰੋਧੀ ਤਾਕਤਾਂ ਲਈ ਫਿਕਰਮੰਦੀ ਦਾ ਕਾਰਨ ਬਣ ਰਿਹਾ ਹੈ। ਪੰਜਾਬ ਦੀ

Read More »

ਕਿਮ ਜੋਂਗ ਦੇ ਖ਼ੌਫ਼ ‘ਚ ਟਰੰਪ? ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ‘ਤੇ ਲਗਾਈ ਰੋਕ

 ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪੈਂਟਾਗਨ ਨੂੰ ਸਾਊਥ ਕੋਰੀਆ ਨਾਲ ਹੋਣ ਵਾਲੇ ਸਾਂਝੇ ਫੌਜੀ ਅਭਿਆਸ ਨੂੰ ਘਟਾਉਣ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ

Read More »

ISI ਸਮਰਥਿਤ ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਤਬਾਹ, 200 ਤੋਂ ਵੱਧ ਗ੍ਰਿਫ਼ਤਾਰ; ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਈਐੱਸਆਈ ਹਮਾਇਤੀ ਅੱਤਵਾਦੀ ਗੁੱਟ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ

Read More »
ਸਿਆਸੀ ਸਫ਼ਾਂ ਦੀਆਂ ਬੈਚੇਨੀਆਂ
17Aug

ਸਿਆਸੀ ਸਫ਼ਾਂ ਦੀਆਂ ਬੈਚੇਨੀਆਂ

ਪੰਥਕ ਸਿਆਸਤ ’ਚ ਵਿਰੋਧੀ ਬੇਚੈਨ ਪੰਜਾਬ ’ਚ ਪੰਥਕ ਸਿਆਸਤ ਦਾ ਮੁੜ ਉਭਾਰ ਪੰਜਾਬ ਤੇ ਪੰਥ ਵਿਰੋਧੀ ਤਾਕਤਾਂ ਲਈ ਫਿਕਰਮੰਦੀ ਦਾ ਕਾਰਨ ਬਣ ਰਿਹਾ ਹੈ। ਪੰਜਾਬ ਦੀ ਸਿਆਸਤ ’ਚ ਲੰਮੇ ਸਮੇਂ ਬਾਅਦ…

ਕਿਮ ਜੋਂਗ ਦੇ ਖ਼ੌਫ਼ ‘ਚ ਟਰੰਪ? ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ‘ਤੇ ਲਗਾਈ ਰੋਕ
17Aug

ਕਿਮ ਜੋਂਗ ਦੇ ਖ਼ੌਫ਼ ‘ਚ ਟਰੰਪ? ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ‘ਤੇ ਲਗਾਈ ਰੋਕ

 ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪੈਂਟਾਗਨ ਨੂੰ ਸਾਊਥ ਕੋਰੀਆ ਨਾਲ ਹੋਣ ਵਾਲੇ ਸਾਂਝੇ ਫੌਜੀ ਅਭਿਆਸ ਨੂੰ ਘਟਾਉਣ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ ਇਸ ਫ਼ੈਸਲੇ ਦੇ ਪਿੱਛੇ ਦੀ…

ISI ਸਮਰਥਿਤ ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਤਬਾਹ, 200 ਤੋਂ ਵੱਧ ਗ੍ਰਿਫ਼ਤਾਰ; ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ
17Aug

ISI ਸਮਰਥਿਤ ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਤਬਾਹ, 200 ਤੋਂ ਵੱਧ ਗ੍ਰਿਫ਼ਤਾਰ; ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਈਐੱਸਆਈ ਹਮਾਇਤੀ ਅੱਤਵਾਦੀ ਗੁੱਟ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ ਕਰ ਦਿੱਤਾ ਹੈ ਅਤੇ 200…

More News