ਅੱਤਵਾਦ ਖ਼ਿਲਾਫ਼ ਲੜਾਈ ‘ਤੇ SCO ਦਾ ਸਖ਼ਤ ਰੁਖ਼: ਦੋਹਰੇ ਮਾਪਦੰਡ ਨਾ ਮਨਜ਼ੂਰ; ਬਿਸ਼ਕੇਕ ਐਲਾਨ ਪੱਤਰ ਵਿੱਚ ਸਰਹੱਦ ਪਾਰੋਂ ਅੱਤਵਾਦ ਦੀ ਨਿੰਦਾ

ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੀ ਸ਼ਿਖਰ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਤਵਾਦ ਖ਼ਿਲਾਫ਼ ਰੁਖ ਨੂੰ ਸੰਯੁਕਤ ਐਲਾਨ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਮੈਂਬਰ ਦੇਸ਼ਾਂ ਨੇ ਅੱਤਵਾਦ ਖ਼ਿਲਾਫ਼ ਲੜਾਈ ਵਿਚ ‘ਦੋਹਰੇ ਮਾਪਦੰਡ’ ਨੂੰ ਅਸਵੀਕਾਰ ਕਰਦਿਆਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਖਤਰੇ ਨਾਲ ਨਜਿੱਠਣ ਦਾ ਸੱਦਾ ਦਿੱਤਾ, ਜਿਸ ਵਿਚ ਅੱਤਵਾਦੀਆਂ ਦੀ ਸਰਹੱਦ-ਪਾਰ ਆਵਾਜਾਈ ਵੀ ਸ਼ਾਮਲ ਹੈ।

ਸ਼ਿਖਰ ਬੈਠਕ ਮਗਰੋਂ ਜਾਰੀ ਕੀਤੇ ਗਏ ‘ਬਿਸ਼ਕੇਕ ਐਲਾਨ ਪੱਤਰ’ ਨਾਂ ਦੇ ਸੰਯੁਕਤ ਬਿਆਨ ’ਤੇ ਪ੍ਰਧਾਨ ਮੰਤਰੀ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਅਤੇ ਹੋਰ ਨੇਤਾਵਾਂ ਨੇ ਹਸਤਾਖਰ ਕੀਤੇ ਹਨ। ਇਸ ਵਿਚ ਮੈਂਬਰ ਦੇਸ਼ਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਤਰੀਕਿਆਂ ਦੀ ਸਖਤ ਨਿੰਦਾ ਕੀਤੀ। ਇਸ ਦੇ ਨਾਲ, ਅੰਤਰਰਾਸ਼ਟਰੀ ਭਾਈਚਾਰੇ ਨੂੰ ਸੱਦਾ ਦਿੱਤਾ ਗਿਆ ਕਿ ਉਹ ਅੱਤਵਾਦ ਦਾ ਮੁਕਾਬਲਾ ਕਰਨ, ਜਿਸ ਵਿਚ ਅੱਤਵਾਦੀਆਂ ਦੀ ਸਰਹੱਦ-ਪਾਰ ਆਵਾਜਾਈ ਵੀ ਸ਼ਾਮਲ ਹੈ, ਜਿਸ ਵਿਚ ਯੂਐੱਨ ਕੇਂਦਰੀ ਭੂਮਿਕਾ ਨਿਭਾਏ।ਬਿਆਨ ਅਨੁਸਾਰ, ਮੈਂਬਰ ਦੇਸ਼ ਅੱਤਵਾਦੀ, ਵੱਖਵਾਦੀ ਅਤੇ ਕੱਟੜਪੰਥੀ ਉਦੇਸ਼ਾਂ ਲਈ ਇੰਟਰਨੈੱਟ ਦੀ ਵਰਤੋਂ ਦਾ ਮੁਕਾਬਲਾ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ। ਮੈਂਬਰ ਦੇਸ਼ ਅੰਤਰਰਾਸ਼ਟਰੀ ਸੂਚਨਾ ਸੁਰੱਖਿਆ ਤੇ ਨਵੇਂ ਕਿਸਮ ਦੇ ਅਪਰਾਧਾਂ ਨਾਲ ਨਜਿੱਠਣ ਦੇ ਖੇਤਰਾਂ ਵਿਚ ਆਪਣੇ ਯਤਨਾਂ ਵਿਚਾਲੇ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਗੇ। ਮੈਂਬਰ ਦੇਸ਼ਾਂ ਨੇ ਅੱਤਵਾਦ, ਵੱਖਵਾਦ ਤੇ ਕੱਟੜਪੰਥ ਨਾਲ ਨਜਿੱਠਣ ਦੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਦੁਹਰਾਉਂਦੇ ਹੋਏ, ਆਪਣੇ ਸਵਾਰਥ ਲਈ ਅੱਤਵਾਦੀ, ਵੱਖਵਾਦੀ ਤੇ ਕੱਟੜਪੰਥੀ ਸਮੂਹਾਂ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਨੂੰ ਗਲਤ ਦੱਸਿਆ।ਸੰਯੁਕਤ ਬਿਆਨ ਵਿਚ ਈਰਾਨ ’ਤੇ ਅਮਰੀਕੀ ਫ਼ੌਜੀ ਹਮਲਿਆਂ ਦੀ ਨਿੰਦਾ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਅੰਤਰਰਾਸ਼ਟਰੀ ਕਾਨੂੰਨ ਅਤੇ ਯੂਐੱਨ ਦੇ ਚਾਰਟਰ ਦੇ ਸਿਧਾਂਤਾਂ ਅਤੇ ਨਿਯਮਾਂ ਦਾ ਉਲੰਘਣ ਕਰਦੀ ਹੈ ਅਤੇ ਅੰਤਰਰਾਸ਼ਟਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ। ਮੈਂਬਰ ਦੇਸ਼ ਈਰਾਨ ਦੀ ਖੁਦਮੁਖਤਾਰੀ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣਾ ਸਮਰਥਨ ਦੁਹਰਾਉਂਦੇ ਹੋਏ ਇਸ ਵਿਵਾਦ ਨੂੰ ਸਿਰਫ ਰਾਜਨੀਤਿਕ ਅਤੇ ਕੂਟਨੀਤਿਕ ਤਰੀਕਿਆਂ ਨਾਲ ਸੁਲਝਾਉਣ ਦੀ ਵਕਾਲਤ ਕਰਦੇ ਹਨ। ਇਸ ਬਾਰੇ ਖੇਤਰ ਵਿਚ ਤਣਾਅ ਘਟਾਉਣ ਦੇ ਟੀਚਾ ਨਾਲ ਕੀਤੀਆਂ ਜਾ ਰਹੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਜਾਂਦਾ ਹੈ। ਐੱਸਸੀਓ ਦੇਸ਼ਾਂ ਨੇ ਈਰਾਨ ਦੇ ਸਰਬਉੱਚ ਨੇਤਾ ਸੈਯਦ ਅਲੀ ਖਾਮੇਨੇਈ ਦੇ ਦੇਹਾਂਤ ’ਤੇ ਵੀ ਦੁੱਖ ਪ੍ਰਗਟ ਕੀਤਾ। ਨਾਲ ਹੀ ਕਿਹਾ ਕਿ ਪੱਛਮੀ ਏਸ਼ੀਆ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦਾ ਇਕੱਲਾ ਤਰੀਕਾ ਫਲਸਤੀਨ ਮਸਲੇ ਦਾ ਵਿਸ਼ਾਲ ਅਤੇ ਨਿਆਂਪੂਰਕ ਹੱਲ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅੱਤਵਾਦ ਖ਼ਿਲਾਫ਼ ਲੜਾਈ ‘ਤੇ SCO ਦਾ ਸਖ਼ਤ ਰੁਖ਼: ਦੋਹਰੇ ਮਾਪਦੰਡ ਨਾ ਮਨਜ਼ੂਰ; ਬਿਸ਼ਕੇਕ ਐਲਾਨ ਪੱਤਰ ਵਿੱਚ ਸਰਹੱਦ ਪਾਰੋਂ ਅੱਤਵਾਦ ਦੀ ਨਿੰਦਾ

ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੀ ਸ਼ਿਖਰ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਤਵਾਦ ਖ਼ਿਲਾਫ਼ ਰੁਖ ਨੂੰ ਸੰਯੁਕਤ ਐਲਾਨ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ।

Read More »

ਮਾਨ ਜਾਣਗੇ ਇਟਲੀ-ਫਰਾਂਸ, ਕੇਂਦਰ ਤੋਂ ਮਨਜ਼ੂਰੀ ਦੀ ਉਡੀਕ! ਪਹਿਲਾਂ ਵੀ ਕਈ ਵਾਰ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰਨੇ ਪਏ CM ਦੇ ਦੌਰੇ

ਚੰਡੀਗੜ੍ਹ : ਪੰਜਾਬ ਦੀ ਖੇਤੀਬਾੜੀ ਨਾਲ ਸਬੰਧਤ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰ ਤੱਕ ਪਹੁੰਚਾਉਣ ਦੇ ਉਦੇਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਕਤੂਬਰ ਮਹੀਨੇ ’ਚ ਇਟਲੀ ਤੇ ਫਰਾਂਸ

Read More »

ਕੀ ਹੁਣ ਅਮਰੀਕਾ ’ਚ ਜਨਮ ਲੈਣ ‘ਤੇ ਨਹੀਂ ਮਿਲੇਗੀ ਨਾਗਰਿਕਤਾ? ਟਰੰਪ ਦਾ ਮਾਸਟਰਪਲਾਨ- ਹੁਣ ਬੱਚਿਆਂ ਨੂੰ ਨਹੀਂ, ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ

ਵਾਸ਼ਿੰਗਟਨ – ਅਮਰੀਕਾ ‘ਚ ਡੋਨਾਲਡ ਟਰੰਪ ਪ੍ਰਸ਼ਾਸਨ ਜਨਮਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ

Read More »
ਅੱਤਵਾਦ ਖ਼ਿਲਾਫ਼ ਲੜਾਈ ‘ਤੇ SCO ਦਾ ਸਖ਼ਤ ਰੁਖ਼: ਦੋਹਰੇ ਮਾਪਦੰਡ ਨਾ ਮਨਜ਼ੂਰ; ਬਿਸ਼ਕੇਕ ਐਲਾਨ ਪੱਤਰ ਵਿੱਚ ਸਰਹੱਦ ਪਾਰੋਂ ਅੱਤਵਾਦ ਦੀ ਨਿੰਦਾ
02Sep

ਅੱਤਵਾਦ ਖ਼ਿਲਾਫ਼ ਲੜਾਈ ‘ਤੇ SCO ਦਾ ਸਖ਼ਤ ਰੁਖ਼: ਦੋਹਰੇ ਮਾਪਦੰਡ ਨਾ ਮਨਜ਼ੂਰ; ਬਿਸ਼ਕੇਕ ਐਲਾਨ ਪੱਤਰ ਵਿੱਚ ਸਰਹੱਦ ਪਾਰੋਂ ਅੱਤਵਾਦ ਦੀ ਨਿੰਦਾ

ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੀ ਸ਼ਿਖਰ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਤਵਾਦ ਖ਼ਿਲਾਫ਼ ਰੁਖ ਨੂੰ ਸੰਯੁਕਤ ਐਲਾਨ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਮੈਂਬਰ ਦੇਸ਼ਾਂ ਨੇ…

ਮਾਨ ਜਾਣਗੇ ਇਟਲੀ-ਫਰਾਂਸ, ਕੇਂਦਰ ਤੋਂ ਮਨਜ਼ੂਰੀ ਦੀ ਉਡੀਕ! ਪਹਿਲਾਂ ਵੀ ਕਈ ਵਾਰ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰਨੇ ਪਏ CM ਦੇ ਦੌਰੇ
02Sep

ਮਾਨ ਜਾਣਗੇ ਇਟਲੀ-ਫਰਾਂਸ, ਕੇਂਦਰ ਤੋਂ ਮਨਜ਼ੂਰੀ ਦੀ ਉਡੀਕ! ਪਹਿਲਾਂ ਵੀ ਕਈ ਵਾਰ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰਨੇ ਪਏ CM ਦੇ ਦੌਰੇ

ਚੰਡੀਗੜ੍ਹ : ਪੰਜਾਬ ਦੀ ਖੇਤੀਬਾੜੀ ਨਾਲ ਸਬੰਧਤ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰ ਤੱਕ ਪਹੁੰਚਾਉਣ ਦੇ ਉਦੇਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਕਤੂਬਰ ਮਹੀਨੇ ’ਚ ਇਟਲੀ ਤੇ ਫਰਾਂਸ ਦਾ ਦੌਰਾ ਕਰ ਸਕਦੇ ਹਨ।…

ਕੀ ਹੁਣ ਅਮਰੀਕਾ ’ਚ ਜਨਮ ਲੈਣ ‘ਤੇ ਨਹੀਂ ਮਿਲੇਗੀ ਨਾਗਰਿਕਤਾ? ਟਰੰਪ ਦਾ ਮਾਸਟਰਪਲਾਨ- ਹੁਣ ਬੱਚਿਆਂ ਨੂੰ ਨਹੀਂ, ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ
02Sep

ਕੀ ਹੁਣ ਅਮਰੀਕਾ ’ਚ ਜਨਮ ਲੈਣ ‘ਤੇ ਨਹੀਂ ਮਿਲੇਗੀ ਨਾਗਰਿਕਤਾ? ਟਰੰਪ ਦਾ ਮਾਸਟਰਪਲਾਨ- ਹੁਣ ਬੱਚਿਆਂ ਨੂੰ ਨਹੀਂ, ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ

ਵਾਸ਼ਿੰਗਟਨ – ਅਮਰੀਕਾ ‘ਚ ਡੋਨਾਲਡ ਟਰੰਪ ਪ੍ਰਸ਼ਾਸਨ ਜਨਮਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ। ਇੱਕ ਰਿਪੋਰਟ ਮੁਤਾਬਕ, ਅਮਰੀਕੀ…

More News