ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ

ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ ‘ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ ਟਕਰਾਈ, ਜਿਸ ਨਾਲ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਰੋਡ ਟ੍ਰੈਫ਼ਿਕ ਮੈਨੇਜਮੈਂਟ ਕਾਰਪੋਰੇਸ਼ਨ ਨੇ ਦੱਸਿਆ ਕਿ ਐਤਵਾਰ ਰਾਤ ਵੈਸਟਰਨ ਕੇਪ ਪ੍ਰਾਂਤ ਵਿੱਚ ਇਹ ਹਾਦਸਾ ਕੇਪ ਟਾਊਨ ਤੋਂ ਲਗਪਗ 380 ਕਿਲੋਮੀਟਰ ਪੂਰਬ ਵਿੱਚ ਪ੍ਰਿੰਸ ਅਲਬਰਟ ਅਤੇ ਲੀ-ਗਾਮਕਾ ਕਸਬਿਆਂ ਵਿਚਕਾਰ ਵਾਪਰਿਆ।

ਜਾਨਲੇਵਾ ਬਣੀਆਂ ਮਿਨੀਬੱਸ ਟੈਕਸੀਆਂ

ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਬਦਲ ਸਕਦੀ ਹੈ ਕਿਉਂਕਿ ਵੈਸਟਰਨ ਕੇਪ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਅਧਿਕਾਰੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਰਹੇ ਹਨ। ਦੱਖਣੀ ਅਫ਼ਰੀਕਾ ਵਿੱਚ ਲੱਖਾਂ ਲੋਕਾਂ ਲਈ ਮਿਨੀਬੱਸ ਟੈਕਸੀਆਂ ਸਰਕਾਰੀ/ਜਨਤਕ ਆਵਾਜਾਈ ਦਾ ਮੁੱਖ ਸਾਧਨ ਹਨ ਅਤੇ ਅਕਸਰ ਇਹ ਖ਼ਤਰਨਾਕ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਜਨਵਰੀ ਵਿੱਚ ਮਿਨੀਬੱਸ ਟੈਕਸੀਆਂ ਨਾਲ ਜੁੜੇ ਦੋ ਵੱਖ-ਵੱਖ ਹਾਦਸਿਆਂ ਵਿੱਚ 14 ਬੱਚਿਆਂ ਸਮੇਤ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ।

ਹਾਦਸੇ ਤੋਂ ਬਾਅਦ ਹਾਈਵੇਅ ਕੀਤਾ ਗਿਆ ਬੰਦ

ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਹੋਏ ਹਾਦਸੇ ਵਿੱਚ ਤਿੰਨ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉੱਥੇ ਪਹੁੰਚਣ ‘ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵੈਸਟਰਨ ਕੇਪ ਮੋਬਿਲਿਟੀ ਵਿਭਾਗ ਨੇ ਦੱਸਿਆ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਦਸਾ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਹੋਈ ਟੱਕਰ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਇੱਕ SUV ਉਨ੍ਹਾਂ ਨਾਲ ਜਾ ਟਕਰਾਈ। ਹਾਦਸੇ ਵਾਲੀ ਥਾਂ ‘ਤੇ N1 ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਰੋਡ ਟ੍ਰੈਫ਼ਿਕ ਮੈਨੇਜਮੈਂਟ ਕਾਰਪੋਰੇਸ਼ਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ

AI ਦੇ ਵਿਕਾਸ ’ਤੇ ਰੋਕ ਲਗਾਉਣ ਦੀਆਂ ਚਰਚਾਵਾਂ ਵਿਚਕਾਰ OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਉਨ੍ਹਾਂ

Read More »

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ

ਵਾਸ਼ਿੰਗਟਨ – ਐਤਵਾਰ ਤੜਕੇ ਨਿਊਯਾਰਕ ਸ਼ਹਿਰ ਦੇ ਇੱਕ ਸਬਵੇਅ ਸਟੇਸ਼ਨ ‘ਤੇ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

Read More »

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ

ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ ‘ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ

Read More »
‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ
14Sep

‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ

AI ਦੇ ਵਿਕਾਸ ’ਤੇ ਰੋਕ ਲਗਾਉਣ ਦੀਆਂ ਚਰਚਾਵਾਂ ਵਿਚਕਾਰ OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ AI ਬਣਾਉਣ ਵਾਲੇ…

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ
14Sep

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ

ਵਾਸ਼ਿੰਗਟਨ – ਐਤਵਾਰ ਤੜਕੇ ਨਿਊਯਾਰਕ ਸ਼ਹਿਰ ਦੇ ਇੱਕ ਸਬਵੇਅ ਸਟੇਸ਼ਨ ‘ਤੇ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ…

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ
14Sep

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ

ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ ‘ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ ਟਕਰਾਈ, ਜਿਸ ਨਾਲ ਘੱਟੋ-ਘੱਟ 21…

More News