ਨੇਪਾਲ ’ਚ ਭਿਆਨਕ ਹੜ੍ਹ ਦੇ ਕਰੀਬ ਚਾਰ ਹਫ਼ਤੇ ਬਾਅਦ ਵੀ ਛੇ ਹਜ਼ਾਰ ਲੋਕ ਲਾਪਤਾ, ਮਰਨ ਵਾਲਿਆਂ ਦੀ ਗਿਣਤੀ 1,451 ਹੋਈ; ਮ੍ਰਿਤਕਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ

 ਨੇਪਾਲ ਵਿਚ ਭਿਆਨਕ ਹੜ੍ਹ ਦੇ ਕਰੀਬ ਚਾਰ ਹਫ਼ਤੇ ਬਾਅਦ ਵੀ ਕਰੀਬ ਛੇ ਹਜ਼ਾਰ ਲੋਕ ਲਾਪਤਾ ਹਨ। ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਇਨ੍ਹਾਂ ਲਾਪਤਾ ਲੋਕਾਂ ਦੀ ਭਾਲ ਲਈ ਦਿਨ-ਰਾਤ ਇੱਕ ਕਰ ਰੱਖਿਆ ਹੈ। ਨੇਪਾਲ-ਤਿੱਬਤ ਸਰਹੱਦ ਦੇ ਕੋਲ ਪਿਛਲੇ ਮਹੀਨੇ ਆਏ ਹੜ੍ਹ ਨੇ ਨੇਪਾਲ ਵਿੱਚ ਭਾਰੀ ਤਬਾਹੀ ਮਚਾਈ ਸੀ। ਹੜ੍ਹ ਨਾਲ ਮਕਾਨ, ਵਾਹਨ, ਸੜਕਾਂ ਅਤੇ ਪੁਲ ਵਹਿ ਗਏ ਸਨ ਅਤੇ ਜਲ-ਬਿਜਲੀ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਿਆ ਸੀ। ਨੇਪਾਲ ਹੁਣ ਵੀ ਇਸ ਆਫ਼ਤ ਦੇ ਅਸਰ ਨਾਲ ਜੂਝ ਰਿਹਾ ਹੈ। ਹੜ੍ਹ ਨਾਲ ਚੀਨ ਵਿੱਚ ਵੀ 43 ਲੋਕਾਂ ਦੀ ਮੌਤ ਹੋਈ ਹੈ।

ਨੇਪਾਲ ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ 26 ਅਗਸਤ ਨੂੰ ਆਏ ਹੜ੍ਹ ਨਾਲ ਮ੍ਰਿਤਕਾਂ ਦੀ ਗਿਣਤੀ 1,451 ਹੋ ਗਈ ਹੈ, ਕਿਉਂਕਿ ਪ੍ਰਭਾਵਿਤ ਖੇਤਰਾਂ ਵਿੱਚੋਂ ਹੋਰ ਲਾਸ਼ਾਂ ਦੀ ਬਰਾਮਦਗੀ ਕੀਤੀ ਗਈ ਹੈ। ਚਿਤਵਨ ਜ਼ਿਲ੍ਹੇ ਵਿੱਚ 367 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਰਸੁਵਾ ਤੋਂ 236, ਨਵਲਪਰਾਸੀ ਪੂਰਬ ਤੋਂ 232 ਅਤੇ ਨਵਲਪਰਾਸੀ ਪੱਛਮੀ ਤੋਂ 222 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਨੁਵਾਕੋਟ ਤੋਂ 203 ਲਾਸ਼ਾਂ, ਗੋਰਖਾ ਤੋਂ 79 ਲਾਸ਼ਾਂ, ਧਾਦਿੰਗ ਤੋਂ 72 ਲਾਸ਼ਾਂ ਅਤੇ ਤਨਹੂੰ ਤੋਂ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕਾਠਮੰਡੂ ਦੇ ਹਸਪਤਾਲਾਂ ਵਿੱਚ ਇਲਾਜ ਦੌਰਾਨ ਦੋ ਹੜ੍ਹ ਪੀੜਤਾਂ ਦੀ ਵੀ ਮੌਤ ਹੋ ਗਈ। ਦੇਸ਼ ਭਰ ਵਿੱਚੋਂ ਹੜ੍ਹ ਤੋਂ ਪ੍ਰਭਾਵਿਤ 13,784 ਲੋਕਾਂ ਨੂੰ ਬਚਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਰਨਾ ਵੀ ਵੱਡੀ ਚੁਣੌਤੀ ਹੈ, ਕਿਉਂਕਿ ਹੁਣ ਤੱਕ ਸਿਰਫ਼ ਲਗਭਗ 110 ਲਾਸ਼ਾਂ ਨੂੰ ਪਛਾਣ ਤੋਂ ਬਾਅਦ ਪਰਿਵਾਰਾਂ ਨੂੰ ਸੌਂਪਿਆ ਗਿਆ ਹੈ। ਹੁਣ ਤੱਕ, ਲਗਭਗ 1,300 ਲਾਸ਼ਾਂ ਨੂੰ ਅਸਥਾਈ ਤੌਰ ‘ਤੇ ਦਫ਼ਨਾਇਆ ਗਿਆ ਹੈ, ਜਦੋਂ ਕਿ ਉਨ੍ਹਾਂ ਦੇ ਡੀ.ਐੱਨ.ਏ. ਨਮੂਨੇ ਇਕੱਠੇ ਕੀਤੇ ਗਏ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ

Read More »

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ

Read More »

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ

Read More »
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
20Sep

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ…

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
20Sep

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ…

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
20Sep

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ…

More News