Who is Petal Gahlot: ਕੌਣ ਹੈ ਪੈਟਲ ਗਹਿਲੋਤ, ਜਿਨ੍ਹਾਂ ਨੇ UN ’ਚ ਸ਼ਹਿਬਾਜ਼ ਸ਼ਰੀਫ਼ ਦੇ ਝੂਠ ਦਾ ਕੀਤਾ ਪਰਦਾਫਾਸ਼?

ਨਵੀਂ ਦਿੱਲੀ। ਭਾਰਤ ਦੀ ਪੈਟਲ ਗਹਿਲੋਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨ ਦੀਆਂ ਗੱਲਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਕਸ਼ਮੀਰ ਅਤੇ ਸਿੰਧੂ ਜਲ ਸਮਝੌਤੇ ਦਾ ਮੁੱਦਾ ਉਠਾ ਕੇ ਪਾਕਿਸਤਾਨ ਨੇ ਜੋ ਝੂਠ ਬੋਲਿਆ ਸੀ, ਪੈਟਲ ਗਹਿਲੋਤ ਨੇ ਉਸ ਗੱਲ ਦਾ ਪਰਦਾਫਾਸ਼ ਕੀਤਾ ਹੈ।

ਪੈਟਲ ਗਹਿਲੋਤ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ। ਇੱਕ ਸਾਲ ਪਹਿਲਾਂ ਯੂਨਾਈਟਿਡ ਨੇਸ਼ਨਜ਼ ਵਿੱਚ ਹੀ ਪੈਟਲ ਗਹਿਲੋਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਜਵਾਬ ਦਿੱਤਾ ਸੀ।

ਯੂਨਾਈਟਿਡ ਨੇਸ਼ਨਜ਼ ਵਿੱਚ ਪੈਟਲ ਗਹਿਲੋਤ ਦੇ ਇਸ ਬੇਬਾਕ ਅੰਦਾਜ਼ ਨੂੰ ਦੇਖ ਕੇ ਹੁਣ ਇਹ ਸਵਾਲ ਉੱਠਦਾ ਹੈ ਕਿ ਆਖਿਰ ਪੈਟਲ ਗਹਿਲੋਤ ਕੌਣ ਹਨ, ਜਿਨ੍ਹਾਂ ਨੇ UN ਮਹਾਸਭਾ ਵਿੱਚ ਭਾਰਤ ਦੀ ਤਾਕਤ ਦਿਖਾਈ ਹੈ।

ਕੌਣ ਹਨ ਪੈਟਲ ਗਹਿਲੋਤ?

ਪੈਟਲ ਗਹਿਲੋਤ ਇੱਕ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਹਨ। ਮੌਜੂਦਾ ਸਮੇਂ ਵਿੱਚ ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਫਸਟ ਸੈਕੁਏਟਰੀ (ਪਹਿਲੇ ਸਕੱਤਰ) ਅਹੁਦੇ ‘ਤੇ ਹਨ।

ਪੈਟਲ ਗਹਿਲੋਤ ਦਾ ਜਨਮ ਦਿੱਲੀ ਵਿੱਚ ਹੋਇਆ। ਉਹ ਯੂਪੀਐਸਸੀ (UPSC) ਦੀ ਪ੍ਰੀਖਿਆ ਪਾਸ ਕਰਕੇ 2015 ਵਿੱਚ IFS ਵਿੱਚ ਸ਼ਾਮਲ ਹੋਈ। ਵਿਦੇਸ਼ ਮੰਤਰਾਲੇ (MEA) ਵਿੱਚ ਡਿਪਲੋਮੈਟ ਬਣਨ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ।

ਸੰਯੁਕਤ ਰਾਸ਼ਟਰ ਵਿੱਚ ਆਪਣੀ ਤਾਇਨਾਤੀ ਤੋਂ ਪਹਿਲਾਂ, ਗਹਿਲੋਤ ਨੇ ਜੂਨ 2020 ਤੋਂ ਜੁਲਾਈ 2023 ਤੱਕ ਵਿਦੇਸ਼ ਮੰਤਰਾਲੇ ਦੇ ਯੂਰਪੀਅਨ ਪੱਛਮੀ ਡਿਵੀਜ਼ਨ ਵਿੱਚ ਅੰਡਰ ਸੈਕਟਰੀ ਵਜੋਂ ਸੇਵਾ ਨਿਭਾਈ। ਇਸ ਸਮੇਂ ਦੌਰਾਨ, ਉਹ ਪੈਰਿਸ ਅਤੇ ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਮਿਸ਼ਨਾਂ ਵਿੱਚ ਵੀ ਤਾਇਨਾਤ ਸੀ।

ਆਪਣੇ 8 ਸਾਲ ਦੇ ਕਰੀਅਰ ਵਿੱਚ ਹੀ ਜੁਲਾਈ 2023 ਵਿੱਚ ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਪਹਿਲੇ ਸਕੱਤਰ ਵਜੋਂ ਸ਼ਾਮਲ ਹੋਈ। ਸਤੰਬਰ 2024 ਵਿੱਚ, ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਸਲਾਹਕਾਰ ਨਿਯੁਕਤ ਕੀਤਾ ਗਿਆ ਅਤੇ ਉਦੋਂ ਤੋਂ ਹੀ ਉਹ ਯੂਨਾਈਟਿਡ ਨੇਸ਼ਨਜ਼ ਮਹਾਸਭਾ ਵਿੱਚ ਕਈ ਮੁੱਦਿਆਂ ‘ਤੇ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਹੈ।

ਪੈਟਲ ਗਹਿਲੋਤ ਨੇ ਕਿੱਥੋਂ ਕੀਤੀ ਪੜ੍ਹਾਈ-ਲਿਖਾਈ?

ਪੈਟਲ ਗਹਿਲੋਤ ਦੀ ਪੜ੍ਹਾਈ-ਲਿਖਾਈ ਅਤੇ ਵਿਸ਼ਿਆਂ ਦੀ ਚੋਣ ਨੂੰ ਦੇਖ ਕੇ ਸਮਝ ਵਿੱਚ ਆਉਂਦਾ ਹੈ ਕਿ ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਆਪਣੇ ਟੀਚੇ ਦਾ ਨਿਰਧਾਰਨ ਕਰ ਲਿਆ ਸੀ ਕਿ ਉਨ੍ਹਾਂ ਨੂੰ ਜੀਵਨ ਵਿੱਚ ਕੀ ਕਰਨਾ ਹੈ। UPSC ਦੇ ਇਮਤਿਹਾਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਗ੍ਰੈਜੂਏਸ਼ਨ ਅਤੇ ਮਾਸਟਰਜ਼ ਵਿੱਚ ਅਜਿਹੇ ਵਿਸ਼ੇ ਚੁਣੇ, ਜੋ ਪ੍ਰੀਖਿਆ ਨਾਲ ਜੁੜੇ ਸਨ।

ਗਹਿਲੋਤ ਨੇ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਮੁੰਬਈ ਦੇ ਸੇਂਟ ਜ਼ੇਵਿਅਰਸ ਕਾਲਜ ਤੋਂ ਪੋਲੀਟੀਕਲ ਸਾਇੰਸ, ਸੋਸ਼ਾਲੋਜੀ ਅਤੇ ਫ੍ਰੈਂਚ ਲਿਟਰੇਚਰ ਵਿੱਚ BA ਕੀਤਾ ਹੈ। ਗ੍ਰੈਜੂਏਸ਼ਨ ਤੋਂ ਬਾਅਦ ਉਹ ਵਾਪਸ ਦਿੱਲੀ ਆਈ ਅਤੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਪੋਲੀਟੀਕਲ ਸਾਇੰਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ

 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ

Read More »

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ

ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਮਾਰੇ ਗਏ ਅਧਿਕਾਰੀਆਂ ਵਿੱਚ ਸੈਨਿਕ

Read More »

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ

ਓਟਾਵਾ: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕਰਨ

Read More »
ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ
25Sep

ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ

 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਵਿੱਚੋਂ ਇਕ…

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ
25Sep

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ

ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਮਾਰੇ ਗਏ ਅਧਿਕਾਰੀਆਂ ਵਿੱਚ ਸੈਨਿਕ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ…

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ
25Sep

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ

ਓਟਾਵਾ: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ…

More News