ਜੱਜ ਨੇ ਤਿੰਨ ਮੀਡੀਆ ਅਦਾਰਿਆਂ ਦੀ ਵ੍ਹਾਈਟ ਹਾਊਸ ’ਚ ਦਾਖ਼ਲ ਹੋਣ ’ਤੇ ਲੱਗੀ ਪਾਬੰਦੀ ਹਟਾਈ

ਨਿਊਯਾਰਕ : ਅਮਰੀਕਾ ਵਿਚ ਇਕ ਫੈਡਰਲ ਜੱਜ ਨੇ ਸੀਐੱਨਐੱਨ ਸਮੇਤ ਤਿੰਨ ਮੀਡੀਆ ਅਦਾਰਿਆਂ ਦੇ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣ ’ਤੇ ਲੱਗੀ ਪਾਬੰਦੀ ’ਤੇ 14 ਦਿਨਾਂ ਲਈ ਅਸਥਾਈ ਰੋਕ ਲਗਾ ਦਿੱਤੀ ਹੈ। ਜੱਜ ਨੇ ਵੀਰਵਾਰ ਨੂੰ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਸੀਐੱਨਐੱਨ, ਐੱਮਐੱਸ ਨਾਓ ਅਤੇ ਪੋਲਿਟਿਕੋ ਦੇ ਪੱਤਰਕਾਰਾਂ ਨੂੰ ਵ੍ਹਾਈਟ ਹਾਊਸ ਵਿਚ ਜਾਣ ਤੋਂ ਨਾ ਰੋਕਿਆ ਜਾਵੇ, ਹਾਲਾਂਕਿ ਰਾਇਟਰ ਅਨੁਸਾਰ, ਜੱਜ ਦੇ ਹੁਕਮ ਦੇ ਬਾਵਜੂਦ ਪੋਲਿਟਿਕੋ ਅਤੇ ਐੱਮਐੱਸ ਨਾਓ ਨੂੰ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਕ ਨਿਊਜ਼ ਫੈਲਾਉਣ ਦੇ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਤਿੰਨੋਂ ਸੰਸਥਾਵਾਂ ਦੇ ਵ੍ਹਾਈਟ ਹਾਊਸ ਵਿਚ ਦਾਖ਼ਲੇ ’ਤੇ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ, ਇਨ੍ਹਾਂ ਸੰਸਥਾਵਾਂ ਨੇ ਮੁਕੱਦਮਾ ਦਰਜ ਕਰਵਾ ਕੇ ਪਾਬੰਦੀ ਨੂੰ ‘ਫਸਟ ਅਮੈਂਡਮੈਂਟ’ (ਸੰਵਿਧਾਨ ਦੀ ਪਹਿਲੇ ਸੋਧ) ਦੀ ਉਲੰਘਣਾ ਦੱਸਿਆ ਅਤੇ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣ ਦੇਣ ਦੀ ਅਪੀਲ ਕੀਤੀ। ਫਸਟ ਅਮੈਂਡਮੈਂਟ ਪੱਤਰਕਾਰਾਂ ਦੀ ਆਜ਼ਾਦੀ ਨੂੰ ਸੁਰੱਖਿਆ ਦਿੰਦੀ ਹੈ।

ਟਰੰਪ ਦੁਆਰਾ ਨਿਯੁਕਤ ਡਿਸਟ੍ਰਿਕਟ ਕੋਰਟ ਜੱਜ ਟਿਮੋਥੀ ਜੇ. ਕੇਲੀ ਨੇ ਹੁਕਮ ਵਿਚ ਲਿਖਿਆ ਕਿ ਮੀਡੀਆ ਸੰਸਥਾ ਦੇ ਇਸ ਦਾਅਵੇ ਵਿਚ ਤਾਕਤ ਹੈ ਕਿ ਵ੍ਹਾਈਟ ਹਾਊਸ ਨੇ ਬਿਨਾਂ ਅਗਾਊਂ ਸੂਚਨਾ ਦੇ ਪੱਤਰਕਾਰਾਂ ਦੇ ਪ੍ਰੈੱਸ ਕ੍ਰੈਡੈਂਸ਼ੀਅਲਜ਼ ਰੱਦ ਕਰ ਕੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਜੱਜ ਨੇ ਪ੍ਰਸ਼ਾਸਨ ਦੀ ਇਸ ਦਲੀਲ ਨੂੰ ਖ਼ਾਰਜ ਕਰ ਦਿੱਤਾ ਕਿ ਇਹ ਕਾਰਵਾਈ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਸੀ। ਪ੍ਰੈੱਸ ਕ੍ਰੈਡੈਂਸ਼ਅਲਜ਼ ਦਾ ਮਤਲਬ ਪ੍ਰੈੱਸ ਪਾਸ ਜਾਂ ਮੀਡੀਆ ਪਛਾਣ ਪੱਤਰ ਹੁੰਦਾ ਹੈ। ਮੀਡੀਆ ਸੰਸਥਾਵਾਂ ਦੇ ਵਕੀਲ ਥਿਓਡੋਰ ਜੇ. ਬੋਟਰਸ ਨੇ ਕਿਹਾ ਕਿ ਇਹ ਪੱਤਰਕਾਰਾਂ ਦੀ ਆਜ਼ਾਦੀ ਨੂੰ ਸਹੀ ਢੰਗ ਨਾਲ ਸਥਾਪਤ ਕਰਨ ਵਾਲਾ ਫ਼ੈਸਲਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ

 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ

Read More »

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ

ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਮਾਰੇ ਗਏ ਅਧਿਕਾਰੀਆਂ ਵਿੱਚ ਸੈਨਿਕ

Read More »

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ

ਓਟਾਵਾ: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕਰਨ

Read More »
ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ
25Sep

ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ

 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਵਿੱਚੋਂ ਇਕ…

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ
25Sep

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ

ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਮਾਰੇ ਗਏ ਅਧਿਕਾਰੀਆਂ ਵਿੱਚ ਸੈਨਿਕ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ…

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ
25Sep

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ

ਓਟਾਵਾ: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ…

More News