ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ

ਲੰਡਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਅਗਲੀ ਜੰਗ ਪੁਲਾੜ ਵਿੱਚ ਛਿੜ ਸਕਦੀ ਹੈ। ਅਮਰੀਕਾ, ਬ੍ਰਿਟੇਨ, ਰੂਸ ਅਤੇ ਚੀਨ ਦੀਆਂ ਵਧਦੀਆਂ ਪੁਲਾੜੀ ਗਤੀਵਿਧੀਆਂ ਨੇ ਚਿੰਤਾ ਵਧਾ ਦਿੱਤੀ ਹੈ।

ਜੇਕਰ ਉਪਗ੍ਰਹਿਆਂ ’ਤੇ ਹਮਲਾ ਹੁੰਦਾ ਹੈ, ਤਾਂ ਜੀਪੀਐੱਸ, ਇੰਟਰਨੈੱਟ, ਟੀਵੀ ਪ੍ਰਸਾਰਣ, ਮੌਸਮ ਦੀ ਭਵਿੱਖਬਾਣੀ, ਹਵਾਈ ਆਵਾਜਾਈ ਅਤੇ ਬੈਂਕਿੰਗ ਵਰਗੀਆਂ ਆਧੁਨਿਕ ਜੀਵਨ ਦੀਆਂ ਬੁਨਿਆਦੀ ਸੇਵਾਵਾਂ ਠੱਪ ਹੋ ਸਕਦੀਆਂ ਹਨ।

ਰਿਪੋਰਟ ਮੁਤਾਬਕ, ਬ੍ਰਿਟੇਨ ਦੀਆਂ ਕੰਪਨੀਆਂ ਹੁਣ ਦੁਸ਼ਮਣ ਦੇ ਉਪਗ੍ਰਹਿਆਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਤਕਨੀਕ ਵਿਕਸਿਤ ਕਰ ਰਹੀਆਂ ਹਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਐਸਟ੍ਰੋਸਕੇਲ ਅਤੇ ਆਰਬਿਟ ਫੈਬ ਵਰਗੀਆਂ ਕੰਪਨੀਆਂ ਨੂੰ ਪੁਲਾੜ ਸੁਰੱਖਿਆ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਹੈ।

ਦੂਜੇ ਪਾਸੇ, ਅਮਰੀਕੀ ਖੁਫ਼ੀਆ ਏਜੰਸੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਰੂਸ ਵੱਲੋਂ 2022 ਵਿੱਚ ਪੁਲਾੜ ਵਿੱਚ ਭੇਜੇ ਗਏ ਕੋਸਮੋਸ-2553 ਉਪਗ੍ਰਹਿ ਦੇ ਨਾਲ ਪਰਮਾਣੂ ਉਪਕਰਨ ਦੇ ਕੁਝ ਹਿੱਸੇ ਵੀ ਭੇਜੇ ਗਏ ਸਨ। ਓ, 5 ਨੁਕਤਿਆਂ ਵਿੱਚ ਸਮਝਦੇ ਹਾਂ ਕਿ ਪੁਲਾੜ ਕਿਵੇਂ ਜੰਗ ਦਾ ਮੈਦਾਨ ਬਣ ਸਕਦਾ ਹੈ।

ਚੀਨ ਨੇ 2007 ਵਿੱਚ ਆਪਣੇ ਹੀ ਇੱਕ ਮੌਸਮ ਸਬੰਧੀ ਉਪਗ੍ਰਹਿ ਨੂੰ ਮਿਜ਼ਾਈਲ ਨਾਲ ਨਸ਼ਟ ਕਰ ਦਿੱਤਾ ਸੀ। ਅਮਰੀਕਾ, ਰੂਸ ਅਤੇ ਭਾਰਤ ਵੀ ਉਪਗ੍ਰਹਿਆਂ ਨੂੰ ਨਸ਼ਟ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਅਜਿਹੇ ਹਮਲਿਆਂ ਨਾਲ ਪੁਲਾੜ ਵਿੱਚ ਮਲਬਾ ਫੈਲ ਜਾਂਦਾ ਹੈ, ਜੋ ਹੋਰ ਉਪਗ੍ਰਹਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

2. ਉਪਗ੍ਰਹਿਆਂ ਦੇ ਸਿਗਨਲ ਜਾਮ ਕਰਨਾ

ਰੇਡੀਓ ਸਿਗਨਲਾਂ ਰਾਹੀਂ ਜੀਪੀਐੱਸ ਵਰਗੇ ਉਪਗ੍ਰਹਿਆਂ ਤੋਂ ਮਿਲਣ ਵਾਲੇ ਸੰਕੇਤਾਂ ਵਿੱਚ ਰੁਕਾਵਟ ਪਾਈ ਜਾ ਸਕਦੀ ਹੈ। ਰੂਸ-ਯੂਕਰੇਨ ਜੰਗ ਦੌਰਾਨ ਜੀਪੀਐੱਸ ਸਿਗਨਲਾਂ ਵਿੱਚ ਵਿਘਨ ਪੈਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਨਾਲ ਜਹਾਜ਼ਾਂ ਅਤੇ ਸਮੁੰਦਰੀ ਬੇੜਿਆਂ ਦੀ ਦਿਸ਼ਾ ਪਤਾ ਕਰਨ ਵਾਲੀਆਂ ਪ੍ਰਣਾਲੀਆਂ ਪ੍ਰਭਾਵਿਤ ਹੋ ਸਕਦੀਆਂ ਹਨ।

3. ਜਾਅਲੀ ਸਿਗਨਲ ਭੇਜਣਾ (ਸਪੂਫਿੰਗ)

ਹਮਲਾਵਰ ਜਾਅਲੀ ਉਪਗ੍ਰਹਿ ਸਿਗਨਲ ਭੇਜ ਕੇ ਕਿਸੇ ਉਪਕਰਨ ਨੂੰ ਗਲਤ ਸਥਿਤੀ ਜਾਂ ਸਮਾਂ ਦੱਸ ਸਕਦਾ ਹੈ। ਇਸ ਤਕਨੀਕ ਨੂੰ ਸਪੂਫਿੰਗ ਕਿਹਾ ਜਾਂਦਾ ਹੈ। ਇਸ ਨਾਲ ਨੈਵੀਗੇਸ਼ਨ ਸਿਸਟਮ ਭੁਲੇਖੇ ਵਿੱਚ ਪੈ ਸਕਦਾ ਹੈ ਅਤੇ ਗਲਤ ਜਾਣਕਾਰੀ ਦੇ ਆਧਾਰ ’ਤੇ ਕੰਮ ਕਰ ਸਕਦਾ ਹੈ।

4. ਕਮਾਂਡ ਸੈਂਟਰ ’ਤੇ ਹਮਲਾ

ਉਪਗ੍ਰਹਿਆਂ ਨੂੰ ਕੰਟਰੋਲ ਕਰਨ ਵਾਲੇ ਕੰਪਿਊਟਰਾਂ ਅਤੇ ਕਮਾਂਡ ਸੈਂਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਨਾਲ ਸੰਚਾਰ ਟੁੱਟ ਸਕਦਾ ਹੈ, ਡਾਟਾ ਚੋਰੀ ਹੋ ਸਕਦਾ ਹੈ ਜਾਂ ਉਪਗ੍ਰਹਿ ਦੇ ਸੰਚਾਲਨ ਵਿੱਚ ਵਿਘਨ ਪੈ ਸਕਦਾ ਹੈ।

5. ਦੂਜਾ ਉਪਗ੍ਰਹਿ ਨੇੜੇ ਭੇਜ ਕੇ ਨਿਗਰਾਨੀ ਜਾਂ ਨੁਕਸਾਨ ਪਹੁੰਚਾਉਣਾ

ਚੀਨ, ਰੂਸ ਅਤੇ ਅਮਰੀਕਾ ਦੇ ਉਪਗ੍ਰਹਿ ਹੋਰ ਪੁਲਾੜੀ ਯਾਨਾਂ ਦੇ ਨੇੜੇ ਜਾ ਕੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਰਗੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਸੰਘਰਸ਼ ਦੌਰਾਨ ਇਸੇ ਤਕਨੀਕ ਦੀ ਵਰਤੋਂ ਦੂਜੇ ਉਪਗ੍ਰਹਿ ਦੇ ਕੰਮ ਵਿੱਚ ਦਖ਼ਲ ਦੇਣ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ

ਲੰਡਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਅਗਲੀ ਜੰਗ ਪੁਲਾੜ ਵਿੱਚ ਛਿੜ ਸਕਦੀ ਹੈ। ਅਮਰੀਕਾ, ਬ੍ਰਿਟੇਨ, ਰੂਸ ਅਤੇ ਚੀਨ ਦੀਆਂ ਵਧਦੀਆਂ ਪੁਲਾੜੀ ਗਤੀਵਿਧੀਆਂ

Read More »

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ

ਨੈਰੋਬੀ। ਸੂਡਾਨ ਦੀ ਫ਼ੌਜ ਨੇ ਵਿਵਾਦਿਤ ਅਬਯੇਈ ਖੇਤਰ ਦੇ ਇੱਕ ਬਾਜ਼ਾਰ ’ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

Read More »

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਜਾਰੀ ਕਰਕੇ ਭਾਜਪਾ

Read More »
ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ
20Oct

ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ

ਲੰਡਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਅਗਲੀ ਜੰਗ ਪੁਲਾੜ ਵਿੱਚ ਛਿੜ ਸਕਦੀ ਹੈ। ਅਮਰੀਕਾ, ਬ੍ਰਿਟੇਨ, ਰੂਸ ਅਤੇ ਚੀਨ ਦੀਆਂ ਵਧਦੀਆਂ ਪੁਲਾੜੀ ਗਤੀਵਿਧੀਆਂ ਨੇ ਚਿੰਤਾ ਵਧਾ ਦਿੱਤੀ ਹੈ।…

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ
20Oct

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ

ਨੈਰੋਬੀ। ਸੂਡਾਨ ਦੀ ਫ਼ੌਜ ਨੇ ਵਿਵਾਦਿਤ ਅਬਯੇਈ ਖੇਤਰ ਦੇ ਇੱਕ ਬਾਜ਼ਾਰ ’ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਸੋਮਵਾਰ ਦੁਪਹਿਰ ਦੇ…

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ
20Oct

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਜਾਰੀ ਕਰਕੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ।…

More News