Canada Indian Shooting: ਟੋਰਾਂਟੋ ਦੇ ਸ਼ਾਪਿੰਗ ਸੈਂਟਰ ’ਚ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ

Canada Indian Shooting: ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ 37 ਸਾਲਾ ਭਾਰਤੀ-ਕੈਨੇਡੀਅਨ ਨੌਜਵਾਨ, ਚੰਦਨ ਕੁਮਾਰ ਰਾਜਾ ਨੰਦਾਕੁਮਾਰ, ਦਾ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਟੋਰਾਂਟੋ ਪੁਲੀਸ ਅਨੁਸਾਰ ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਵੁੱਡਬਾਈਨ ਸ਼ਾਪਿੰਗ ਸੈਂਟਰ ਵਿਖੇ ਵਾਪਰੀ।

ਹਮਲਾਵਰਾਂ ਨੇ ਨੰਦਾਕੁਮਾਰ ਦੀ ਚਿੱਟੇ ਰੰਗ ਦੀ ਐਸਯੂਵੀ (SUV) ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਵਿੰਡਸ਼ੀਲਡ ਅਤੇ ਡਰਾਈਵਰ ਸਾਈਡ ਵਾਲੇ ਸ਼ੀਸ਼ੇ ’ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ। ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਣ ਤੋਂ ਬਾਅਦ ਨੰਦਾਕੁਮਾਰ ਨੇ ਦਮ ਤੋੜ ਦਿੱਤਾ।ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਨੰਦਾਕੁਮਾਰ ਬਰੈਂਪਟਨ ਵਿੱਚ ਰਹਿੰਦਾ ਸੀ ਅਤੇ ਪੇਸ਼ੇ ਵਜੋਂ ਆਈਟੀ (IT) ਪ੍ਰੋਫੈਸ਼ਨਲ ਸੀ। ਪੁਲੀਸ ਦਾ ਮੰਨਣਾ ਹੈ ਕਿ ਇਹ ਹਮਲਾ ਸੋਚੀ-ਸਮਝੀ ਸਾਜ਼ਿਸ਼ (Targeted Incident) ਸੀ।ਦੂਜੇ ਪਾਸੇ, ਨੰਦਾਕੁਮਾਰ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕੈਨੇਡਾ ਵਿੱਚ ‘ਕੰਨੜ ਐਸੋਸੀਏਸ਼ਨ’ ਬਣਾਉਣ ਲਈ ਉਸ ਵੱਲੋਂ ਕੀਤੇ ਜਾ ਰਹੇ ਯਤਨ ਇਸ ਕਤਲ ਦੇ ਪਿੱਛੇ ਦਾ ਕਾਰਨ ਹੋ ਸਕਦੇ ਹਨ। ਟੋਰਾਂਟੋ ਪੁਲਿਸ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਰਾਹੀਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ

ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ

Read More »

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ

Read More »

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ

ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ

Read More »
37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ
09Jun

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ

ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ…

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ
09Jun

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਲੜਾਈ ਪਹੁੰਚ ਗਈ,…

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ
09Jun

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ

ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ ਖ਼ਬਰ ਹੈ ਕਿ ਇੱਕ ਐਵੀਏਸ਼ਨ…

More News