Charlie Kirk Murder Case: ਕਤਲ ਦੇ ਮੁਲਜ਼ਮ ‘ਤੇ ਅਦਾਲਤ ‘ਚ ਦੋਸ਼ ਤੈਅ, ਪੋਪ ਨੇ ਦੁੱਖ ਪ੍ਰਗਟ ਕੀਤਾ

ਯੂਟਾ ਵੈਲੀ ਯੂਨੀਵਰਸਿਟੀ ਕੈਂਪਸ ਵਿੱਚ ਪਿਛਲੇ ਹਫ਼ਤੇ ਇੱਕ ਸਮਾਗਮ ਦੌਰਾਨ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖ਼ਿਲਾਫ਼ ਅਦਾਲਤ ਵਿੱਚ ਸੱਤ ਦੋਸ਼ ਤੈਅ ਕੀਤੇ ਗਏ ਹਨ। ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ 22 ਸਾਲਾ ਮੁਲਜ਼ਮ ਟਾਇਲਰ ਰੌਬਿਨਸਨ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ ਕੀਤਾ।ਜੱਜ ਨੇ ਦੋਸ਼ ਪੜ੍ਹੇ ਅਤੇ ਕਿਹਾ ਕਿ ਮੁਲਜ਼ਮ ਲਈ ਇੱਕ ਵਕੀਲ ਨਿਯੁਕਤ ਕੀਤਾ ਜਾਵੇਗਾ। ਰੌਬਿਨਸਨ ਦੇ ਪਰਿਵਾਰ ਨੇ ਗ੍ਰਿਫ਼ਤਾਰੀ ਤੋਂ ਬਾਅਦ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਰੌਬਿਨਸਨ ’ਤੇ ਜਾਣਬੁੱਝ ਕੇ ਕਿਰਕ ਦੀ ਹੱਤਿਆ ਕਰਨ ਦਾ ਦੋਸ਼ ਹੈ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ, ਉਮਰ ਕੈਦ, ਬਿਨਾਂ ਪੈਰੋਲ ਦੇ ਉਮਰ ਕੈਦ ਜਾਂ ਘੱਟੋ-ਘੱਟ 25 ਸਾਲ ਦੀ ਕੈਦ ਹੋ ਸਕਦੀ ਹੈ। ਸਜ਼ਾ ਹੋਰ ਵੀ ਵਧਾਈ ਜਾ ਸਕਦੀ ਹੈ ਕਿਉਂਕਿ ਉਸ ਨੇ ਕਥਿਤ ਤੌਰ ‘ਤੇ ਕਿਰਕ ਨੂੰ ਉਨ੍ਹਾਂ ਦੇ ਸਿਆਸੀ ਵਿਚਾਰਾਂ ਕਾਰਨ ਨਿਸ਼ਾਨਾ ਬਣਾਇਆ ਅਤੇ ਇਹ ਘਟਨਾ ਬੱਚਿਆਂ ਦੀ ਮੌਜੂਦਗੀ ਵਿੱਚ ਵਾਪਰੀ ਹੈ।

ਰੌਬਿਨਸਨ ’ਤੇ ਖਤਰਨਾਕ ਹਥਿਆਰ ਨਾਲ ਗੋਲੀ ਚਲਾਉਣ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਉਸ ’ਤੇ ਨਿਆਂ ਵਿੱਚ ਰੁਕਾਵਟ ਪਾਉਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਵੀ ਦੋਸ਼ ਲਗਾਏ ਗਏ ਹਨ।

ਜ਼ਿਕਰਯੋਗ ਹੈ ਕਿ ਕਿਰਕ ਦੀ 10 ਸਤੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਗ਼ੈਰ-ਲਾਭਕਾਰੀ ਸਿਆਸੀ ਸੰਸਥਾ ‘ਟਰਨਿੰਗ ਪੁਆਇੰਟ ਯੂਐਸਏ’ ਦੇ ਸਹਿ-ਸੰਸਥਾਪਕ ਸਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਸਨ।

ਗੋਲੀਬਾਰੀ ਦੇ ਸਮੇਂ ਕਿਰਕ ਯੂਟਾ ਵੈਲੀ ਯੂਨੀਵਰਸਿਟੀ ਵਿੱਚ ‘ਟਰਨਿੰਗ ਪੁਆਇੰਟ’ ਵੱਲੋਂ ਆਯੋਜਿਤ ਇੱਕ ਚਰਚਾ ਨੂੰ ਸੰਬੋਧਨ ਕਰ ਰਹੇ ਸਨ।

ਇਸ ਦੌਰਾਨ ਪੋਪ ਲੀਓ 14ਵੇਂ ਨੇ ਵੈਟੀਕਨ ਸਿਟੀ ਵਿੱਚ ਨਵੇਂ ਅਮਰੀਕੀ ਰਾਜਦੂਤ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਉਹ ਪਿਛਲੇ ਹਫ਼ਤੇ ਯੂਟਾ ਵਿੱਚ ਮਾਰੇ ਗਏ ਰੂੜੀਵਾਦੀ ਕਾਰਕੁਨ ਕਿਰਕ, ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਲਈ ਪ੍ਰਾਰਥਨਾ ਕਰ ਰਹੇ ਹਨ।

ਵੈਟੀਕਨ ਦੇ ਇੱਕ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਮੱਤੇਓ ਬਰੂਨੀ ਨੇ ‘ਵੈਟੀਕਨ ਨਿਊਜ਼’ ਵਿੱਚ ਪ੍ਰਕਾਸ਼ਿਤ ਟਿੱਪਣੀ ਵਿੱਚ ਕਿਹਾ ਕਿ ਪੋਪ ਨੇ ਸਿਆਸੀ ਹਿੰਸਾ ‘ਤੇ ਚਿੰਤਾ ਪ੍ਰਗਟਾਈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੀ ਬਿਆਨਬਾਜ਼ੀ ਅਤੇ ਮੌਕਾਪ੍ਰਸਤ ਰਵੱਈਆ ਨਹੀਂ ਅਪਣਾਉਣਾ ਚਾਹੀਦਾ, ਜੋ ਸੰਵਾਦ ਦੀ ਬਜਾਏ ਸਮਾਜ ਵਿੱਚ ਵੰਡ ਨੂੰ ਵਧਾਉਂਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ

ਚੰਡੀਗੜ੍ਹ: ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ

Read More »

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਇੱਕ ਅਹਿਮ ਮੰਗ ਪੱਤਰ ਭੇਜ

Read More »

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?

ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ

Read More »
ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ
15Jul

ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ

ਚੰਡੀਗੜ੍ਹ: ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ…

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ
15Jul

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਇੱਕ ਅਹਿਮ ਮੰਗ ਪੱਤਰ ਭੇਜ ਕੇ ਵੋਟਰ ਸੂਚੀਆਂ ਦੀ ਚੱਲ…

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?
15Jul

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?

ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ ₹700 ਪ੍ਰਤੀ 10 ਗ੍ਰਾਮ ਡਿੱਗ…

More News

Leave a Reply

Your email address will not be published. Required fields are marked *