Punjab Weather Update: ਪੰਜਾਬ ਦੇ ਸ਼ਹਿਰਾਂ ’ਚ ਕੜਾਕੇ ਦੀ ਠੰਢ 

Punjab Weather Update: ਚੰਡੀਗੜ੍ਹ- ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ ਦਰਜ ਕੀਤਾ ਜਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਠੰਢ ਨਾਲ ਨਜਿੱਠਣਾ ਪੈ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਗਾਮੀ ਕੁੱਝ ਦਿਨਾਂ ਤੱਕ ਠੰਢ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ।

ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ 1.7 ਡਿਗਰੀ ਘੱਟ ਹੈ। ਇਹ ਤਾਪਮਾਨ ਆਮ ਨਾਲੋਂ ਲਗਭਗ 3.6 ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਏਅਰਪੋਰਟ ਇਲਾਕੇ ਵਿੱਚ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਰਿਹਾ। ਸਵੇਰੇ ਅਤੇ ਸ਼ਾਮ ਚੱਲਦੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਕਰ ਦਿੱਤਾ ਹੈ।

ਪੰਜਾਬ ਭਰ ਵਿੱਚ ਵੀ ਠੰਢ ਅਤੇ ਸੰਘਣੀ ਧੁੰਦ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਪਹਿਲਾਂ ਨਾਲੋਂ ਤਾਪਮਾਨ ਵਿੱਚ1.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦਾ ਸਭ ਤੋਂ ਠੰਢਾ ਇਲਾਕਾ ਬਠਿੰਡਾ ਰਿਹਾ ਹੈ, ਜਿੱਥੇ ਤਾਪਮਾਨ ਸਿਰਫ਼ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.4 ਡਿਗਰੀ ਘੱਟ ਹੈ। ਅੰਮ੍ਰਿਤਸਰ ਵਿੱਚ  1.1, ਫਰੀਦਕੋਟ ਵਿੱਚ 1.8, ਗੁਰਦਾਸਪੁਰ ਵਿੱਚ 2.0, ਲੁਧਿਆਣਾ ਵਿੱਚ 4.2 ਅਤੇ ਪਟਿਆਲਾ ਵਿੱਚ 4.3 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਸਮੁੱਚੇ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਕਰੀਬ 2.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ

 ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਪਰਾਧਿਕ ਮਾਮਲੇ ’ਚ ਗਵਾਹੀ ਲਈ ਵਾਰ-ਵਾਰ ਹੇਠਲੀ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਪੰਜਾਬ ਪੁਲਿਸ ਦੇ ਸਹਾਇਕ

Read More »

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?

ਨੇਪਾਲ ਦੇ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸਵੇਰੇ-ਸਵੇਰੇ ਆਈ ਇਸ ਕੁਦਰਤੀ

Read More »

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ

ਲਾਗੋਸ। ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ

Read More »
ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ
04Sep

ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ

 ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਪਰਾਧਿਕ ਮਾਮਲੇ ’ਚ ਗਵਾਹੀ ਲਈ ਵਾਰ-ਵਾਰ ਹੇਠਲੀ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਹਰਜਿੰਦਰ ਸਿੰਘ ਦੇ…

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?
04Sep

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?

ਨੇਪਾਲ ਦੇ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸਵੇਰੇ-ਸਵੇਰੇ ਆਈ ਇਸ ਕੁਦਰਤੀ ਆਫ਼ਤ ਨੇ ਰਿਹਾਇਸ਼ੀ ਇਲਾਕਿਆਂ ਦੇ…

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ
04Sep

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ

ਲਾਗੋਸ। ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ ਨਾਲ ਘੱਟੋ-ਘੱਟ 37 ਲੋਕਾਂ ਦੀ…

More News