ਕੈਨੇਡਾ: ਪ੍ਰਧਾਨ ਮੰਤਰੀ ਮਾਰਕ ਕਾਰਨੀ ਸਣੇ ਹੋਰਨਾਂ ਨਾਲ 68,500 ਡਾਲਰ ਦੀ ਠੱਗੀ

ਹੈਕਰਾਂ ਨੇ ਰੌਇਲ ਬੈਂਕ ਆਫ ਕੈਨੇਡਾ ਦੇ ਇਕ ਮੁਲਾਜ਼ਮ ਦੀ ਮਿਲੀਭੁਗਤ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰਨਾਂ ਨਾਲ 68 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਡੇ ਸੰਜੋਗ ਕਰਕੇ ਠੱਗੀ ਤੋਂ ਬਚ ਗਏ। ਪੁਲੀਸ ਨੇ ਹੈਕਰਾਂ ਦਾ ਹੱਥਠੋਕਾ ਬਣੇ ਬੈਂਕ ਮੁਲਾਜ਼ਮ ਨੂੰ ਕਾਬੂ ਕਰ ਲਿਆ ਹੈ। ਬੈਂਕ ਵੱਲੋਂ ਖਾਤਾਧਾਰਕਾਂ ਨਾਲ ਹੋਈ ਠੱਗੀ ਦੀ ਰਕਮ ਭਰੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਓਟਵਾ ਸਥਿਤ ਰੌਇਲ ਬੈਂਕ ਆਫ ਕੈਨੇਡਾ ਦੀ ਪਾਰਲੀਮੈਂਟ ਹਿੱਲ (ਸੰਸਦ ਭਵਨ) ਨੇੜਲੀ ਸ਼ਾਖਾ ਵਿੱਚ ਤਿੰਨ ਸਾਲ ਤੋਂ ਕੰਮ ਕਰਦੇ ਇਬਰਾਹੀਮ ਅਲ ਹਾਕਿਮ(23) ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕਈ ਖਾਤਾ ਧਾਰਕਾਂ ਦੀ ਜਾਣਕਾਰੀ ਹੈਕਰਾਂ ਨਾਲ ਸਾਂਝੀ ਕੀਤੇ ਜਾਣ ਕਰਕੇ ਉਨ੍ਹਾਂ ਦੇ ਖਾਤਿਆਂ ’ਚੋਂ ਹਜ਼ਾਰਾਂ ਡਾਲਰ ਟਰਾਂਸਫਰ ਕਰ ਲਏ ਗਏ। ਠੱਗੀ ਦਾ ਪਤਾ ਲੱਗਦੇ ਹੀ ਬੈਂਕ ਨੇ ਅਲ ਹਾਕਿਮ ਨੂੰ ਫੌਰੀ ਨੌਕਰੀ ਤੋਂ ਕੱਢ ਦਿੱਤਾ ਤੇ ਮਾਮਲੇ ਦੀ ਜਾਂਚ ਪੁਲੀਸ ਨੂੰ ਸੌਂਪ ਦਿੱਤੀ। ਪੁਲੀਸ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਬੁੱਧਵਾਰ ਨੂੰ ਜੱਜ ਮੂਹਰੇ ਪੇਸ਼ ਕੀਤਾ ਜਾਏਗਾ। ਬੇਸ਼ੱਕ ਬੈਂਕ ਵਲੋਂ ਮਾਮਲੇ ਨੂੰ ਗੁਪਤ ਰੱਖਣ ਦੇ ਯਤਨ ਕੀਤੇ ਗਏ, ਪਰ ਪੁਲੀਸ ਵਲੋਂ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ ਲੀਕ ਹੋਣ ਕਰਕੇ ਸਾਰਾ ਮਾਮਲਾ ਜਨਤਕ ਹੋ ਗਿਆ। ਹੈਕਰਾਂ ਨੇ ਪ੍ਰਧਾਨ ਮੰਤਰੀ ਕਾਰਨੀ ਸਣੇ ਹੋਰਨਾਂ ਖਾਤਾਧਾਰਕਾਂ ਨਾਲ 68 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ।ਜਾਣਕਾਰੀ ਅਨੁਸਾਰ ਇਬਰਾਈਮ ਅਲ ਹਾਕਿਮ ਨੂੰ ਬੈਂਕ ਨੇ ਤਿੰਨ ਸਾਲ ਪਹਿਲਾਂ ਭਰਤੀ ਕੀਤਾ ਸੀ। ਉਸ ਨੂੰ ਓਟਵਾ ਸਥਿਤ ਪਾਰਲੀਮੈਂਟ ਹਿੱਲ ਸ਼ਾਖਾ ਵਿੱਚ ਡਿਊਟੀ ’ਤੇ ਲਾਇਆ ਗਿਆ। ਪੁਲੀਸ ਵੱਲੋਂ ਲਾਏ ਦੋਸ਼ਾਂ ਮੁਤਾਬਕ ਹੈਕਰਾਂ ਨੇ ਅਲ ਵਰਲਡ ਨਾਂਅ ਵਾਲੇ ਇੰਸਟਾਗਰਾਮ ਖਾਤੇ ਰਾਹੀਂ ਮੁਲਜ਼ਮ ਨਾਲ ਸੰਪਰਕ ਸਾਧਿਆ ਤੇ ਉਸ ਨੂੰ ਵੱਡੀ ਰਕਮ ਵਾਲੇ ਖਾਤਿਆਂ ਦੀ ਜਾਣਕਾਰੀ ਦੇਣ ਬਦਲੇ ਪ੍ਰਤੀ ਖਾਤਾ 500 ਡਾਲਰ ਦਿੱਤੇ।

ਪਿਛਲੇ ਸਾਲ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਤੇ ਦੀ ਜਾਣਕਾਰੀ ਮੰਗੀ ਗਈ, ਪਰ ਇਬਰਾਹੀਮ ਨੇ ਗਲਤੀ ਨਾਲ ਇਸੇ ਨਾਂਅ ਦੇ ਕਿਸੇ ਹੋਰ ਵਿਅਕਤੀ ਦੀ ਜਾਣਕਾਰੀ ਸਾਂਝੀ ਕਰ ਦਿੱਤੀ। ਬੈਂਕ ਵੱਲੋਂ ਖਾਤਾਧਾਰਕਾਂ ਨਾਲ ਹੋਈ ਠੱਗੀ ਦੀ ਰਕਮ ਭਰੀ ਜਾ ਰਹੀ ਹੈ। ਮੁਲਜ਼ਮ ਖਿਲਾਫ਼ ਚਾਰ ਅਪਰਾਧਿਕ ਦੋਸ਼ ਲਾਏ ਗਏ ਹਨ, ਜਿਨ੍ਹਾਂ ਲਈ ਉਸ ਨੂੰ 25 ਸਾਲ ਤੱਕ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ – ਬਲਾਤਕਾਰ ਮਾਮਲੇ ‘ਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ

Read More »

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?

ਅਮਰੀਕਾ ਨੇ ਆਗਾਹ ਕੀਤਾ ਹੈ ਕਿ ਭਾਰਤੀ ਨਾਗਰਿਕਾਂ ਲਈ ਰੁਜ਼ਗਾਰ ਆਧਾਰਤ ਪਹਿਲੀ ਤਰਜੀਹ (ਈਬੀ-1) ਗ੍ਰੀਨ ਕਾਰਡ ਆਉਣ ਵਾਲੇ ਹਫ਼ਤਿਆਂ ’ਚ ਅਸਥਾਈ ਤੌਰ ’ਤੇ ਉਪਲਬਧ ਨਹੀਂ

Read More »

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ

ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ

Read More »
ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
03Sep

ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ – ਬਲਾਤਕਾਰ ਮਾਮਲੇ ‘ਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ…

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?
03Sep

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?

ਅਮਰੀਕਾ ਨੇ ਆਗਾਹ ਕੀਤਾ ਹੈ ਕਿ ਭਾਰਤੀ ਨਾਗਰਿਕਾਂ ਲਈ ਰੁਜ਼ਗਾਰ ਆਧਾਰਤ ਪਹਿਲੀ ਤਰਜੀਹ (ਈਬੀ-1) ਗ੍ਰੀਨ ਕਾਰਡ ਆਉਣ ਵਾਲੇ ਹਫ਼ਤਿਆਂ ’ਚ ਅਸਥਾਈ ਤੌਰ ’ਤੇ ਉਪਲਬਧ ਨਹੀਂ ਹੋ ਸਕੇਗਾ। ਇਸ ਲਈ ਵੱਧ…

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ
03Sep

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ

ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲੋਕਾਂ ਨੂੰ ਦੁਬਾਰਾ ਵਸਾਉਣ…

More News

Leave a Reply

Your email address will not be published. Required fields are marked *