ਕੈਨੇਡਾ ਵਿੱਚ ਪੰਜਾਬੀ ਪੁਸਤਕਾਂ ਦਾ ਮੇਲਾ ਭਾਰੀ ਉਤਸ਼ਾਹ ਨਾਲ ਅਰੰਭ

ਕੈਨੇਡਾ ਦੇ ਬਰੈਪਟਨ ਸਿਟੀ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਪੰਜਾਬੀ ਪੁਸਤਕਾਂ ਦਾ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ ਹੈ, ਜਿਸ ਵਿਚ ਪੰਜ ਸੌ ਨਵੇਂ ਟਾਈਟਲ ਸ਼ਾਮਲ ਕੀਤੇ ਗਏ ਹਨ। ਪ੍ਰਦਰਸ਼ਨੀ ਦੇ ਅਗਾਜ਼ ਮੌਕੇ ਕੈਨੇਡਾ ਵਸਦੇ ਪੰਜਾਬੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਕਿਤਾਬਾਂ ਖਰੀਦਣ ਵਿਚ ਪਹਿਲ ਕੀਤੀ। ਇਸ ਮੌਕੇ ਕਮਿਉਨਿਸਟ ਲਹਿਰ ਦੇ ਸਿਰਕੱਢ ਆਗੂ ਪ੍ਰੋਫ਼ੈਸਰ ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਕਿਤਾਬਾਂ ਹੀ ਮਹਾਨ ਮਨੁੱਖੀ ਗਿਆਨ ਮਈ ਤਰੰਗਾਂ ਨੂੰ ਸ਼ਬਦਾਂ ਵਿਚ ਉਕੇਰ ਕੇ ਸਾਡੇ ਸਮਾਜ ਅੱਗੇ ਪੜਨ ਲਈ ਪਰੋਸਦੀਆਂ ਹਨ। ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਡਾ ਦਲਵੀਰ ਕਥੂਰੀਆ ਨੇ ਕਿਹਾ ਕੈਨੇਡਾ ਵਿੱਚ ਪੁਸਤਕ ਮੇਲੇ ਲੱਗਣੇ ਇਸ ਲਈ ਵੀ ਜ਼ਰੂਰੀ ਹਨ ਕਿ ਪੰਜਾਬੀਆਂ ਨੂੰ ਭਾਸ਼ਾ ਤੇ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਸਾਹਮਣੇ ਅਸੀਂ ਮੰਗ ਉਠਾ ਰਹੇ ਹਾਂ ਕਿ ਸਕੂਲਾਂ ਵਿੱਚ ਪੰਜਾਬੀ ਪੜਾਏ ਜਾਣ ਦੇ ਪ੍ਰਬੰਧ ਕੀਤੇ ਜਾਣ

ਇਸ ਮੌਕੇ ਨਾਟਕਕਾਰ ਬਲਜਿੰਦਰ ਲੇਲਨਾ ਅਤੇ ਵਿਸ਼ਵ ਪੰਜਾਬੀ ਸਭਾ ਦੇ ਪੰਜਾਬ ਚੈਪਟਰ ਦੀ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਨੇ ਕਿਹਾ ਕਿ ਕਿਤਾਬਾਂ ਸਾਡੀ ਸਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਵਿੱਚ ਸਹਾਈ ਹਨ ਅਤੇ ਹਰ ਪੰਜਾਬੀ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ।

ਇਸ ਮੌਕੇ ਲੇਖਕ ਮੱਖਣ ਕੋਹਾੜ ਗੁਰਦਾਸਪੁਰ, ਡਾ. ਦਰਸ਼ਨਦੀਪ ਸਰਬਜੀਤ ਕੌਰ, ਰਾਜਿੰਦਰ ਸਿੰਘ ਨਾਟਕਕਾਰ, ਨਾਹਰ ਸਿੰਘ ਔਜਲਾ, ਪ੍ਰਗਟ ਸਿੰਘ, ਬੱਗਾ ਹੀਰਾ ਸਿੰਘ, ਹੰਸਪਾਲ ਸਰਬਜੀਤ ਕੌਰ ਕੋਹਲੀ, ਪਰਮਜੀਤ ਵਿਰਦੀ ਆਦਿ ਨੇ ਕਿਤਾਬਾਂ ਬਾਰੇ ਵਿਚਾਰ ਸਾਂਝੇ ਕੀਤੇ

ਸ਼ਤੀਸ਼ ਗੁਲਾਟੀ ਨੇ ਪ੍ਰਦਰਸ਼ਨੀ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ

ਟਰੰਪ ਪ੍ਰਸ਼ਾਸਨ ਵੱਲੋਂ 17 ਮਈ ਨੂੰ ਰੂਸੀ ਕੱਚੇ ਤੇਲ ‘ਤੇ ਪਾਬੰਦੀਆਂ ਦੀ ਛੋਟ ਨੂੰ ਖ਼ਤਮ ਕਰਨ ਦੇ ਫੈਸਲੇ ਨੇ ਭਾਰਤ ਸਾਹਮਣੇ ਇੱਕ ਵੱਡਾ ਊਰਜਾ ਸੰਕਟ

Read More »

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ

ਜਾਪਾਨ ’ਚ ਲਗਪਗ 30 ਸਾਲਾਂ ਤੋਂ ਰਹਿ ਰਹੇ ਭਾਰਤੀ ਰੈਸਟੋਰੈਂਟ ਦੇ ਮਾਲਕ ਮਨੀਸ਼ ਕੁਮਾਰ ਨੂੰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਜਾਪਾਨ ਛੱਡਣ ਦਾ ਹੁਕਮ ਦਿੱਤਾ ਗਿਆ

Read More »

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ

ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਕਾਂਗੋ ਅਤੇ ਯੂਗਾਂਡਾ ‘ਚ ਇਬੋਲਾ ਦੇ ਪ੍ਰਕੋਪ ਨੂੰ ਕੌਮਾਂਤਰੀ ਚਿੰਤਾ ਦਾ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਦਿੱਤਾ ਹੈ।

Read More »
ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ
17May

ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ

ਟਰੰਪ ਪ੍ਰਸ਼ਾਸਨ ਵੱਲੋਂ 17 ਮਈ ਨੂੰ ਰੂਸੀ ਕੱਚੇ ਤੇਲ ‘ਤੇ ਪਾਬੰਦੀਆਂ ਦੀ ਛੋਟ ਨੂੰ ਖ਼ਤਮ ਕਰਨ ਦੇ ਫੈਸਲੇ ਨੇ ਭਾਰਤ ਸਾਹਮਣੇ ਇੱਕ ਵੱਡਾ ਊਰਜਾ ਸੰਕਟ ਖੜ੍ਹਾ ਕਰ ਦਿੱਤਾ ਹੈ। ਪਿਛਲੇ…

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ
17May

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ

ਜਾਪਾਨ ’ਚ ਲਗਪਗ 30 ਸਾਲਾਂ ਤੋਂ ਰਹਿ ਰਹੇ ਭਾਰਤੀ ਰੈਸਟੋਰੈਂਟ ਦੇ ਮਾਲਕ ਮਨੀਸ਼ ਕੁਮਾਰ ਨੂੰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਜਾਪਾਨ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਸੌਤਾਮਾ ਸੂਬੇ ’ਚ ਰੈਸਟੋਰੈਂਟ…

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ
17May

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ

ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਕਾਂਗੋ ਅਤੇ ਯੂਗਾਂਡਾ ‘ਚ ਇਬੋਲਾ ਦੇ ਪ੍ਰਕੋਪ ਨੂੰ ਕੌਮਾਂਤਰੀ ਚਿੰਤਾ ਦਾ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਦਿੱਤਾ ਹੈ। ਇਸ ‘ਤੇ ਭਾਰਤੀ ਸਿਹਤ ਮਾਹਰਾਂ…

More News

Leave a Reply

Your email address will not be published. Required fields are marked *