ਗਾਜ਼ਾ ਪਹੁੰਚਣ ਤੋਂ ਪਹਿਲਾਂ ਹੀ ਇਜ਼ਰਾਇਲੀ ਜਲਸੈਨਾ ਨੇ ‘ਫਲੋਟਿਲਾ’ ਬੇੜੇ ਦਾ ਰਾਹ ਰੋਕਿਆ; ਗ੍ਰੇਟਾ ਥੁਨਬਰਗ ਸਣੇ 500 ਕਾਰਕੁਨ ਸੁਰੱਖਿਅਤ

Gaza Blockade ਇਜ਼ਰਾਇਲੀ ਜਲਸੈਨਾ ਨੇ ਬੁੱਧਵਾਰ ਰਾਤ ਨੂੰ ਗਾਜ਼ਾ ਦੀ ਸਾਗਰੀ ਨਾਕੇਬੰਦੀ ਵਿਚ ਸੰਨ੍ਹ ਲਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱੱਤਾ।

ਜਲਸੈਨਾ ਨੇ ਭੂਮੱੱਧ ਸਾਗਰ ਵਿਚ ‘ਗਲੋਬਲ ਸੁਮੂਦ ਫਲੋਟਿਲਾ’ ਨੂੰ ਰੋਕ ਦਿੱਤਾ। ਕਰੀਬ 50 ਕਿਸ਼ਤੀਆਂ ਤੇ 500 ਕਾਰਕੁਨਾਂ ਵਾਲਾ ਇਹ ਬੇੜਾ ਗਾਜ਼ਾ ਦੇ ਸਾਹਿਲ ’ਤੇ ਮਾਨਵੀ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਰਵਾਨਾ ਹੋਇਆ ਸੀ।ਇਨ੍ਹਾਂ ਵਿਚ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ, ਨੈਲਸਨ ਮੰਡੇਲਾ ਦਾ ਪੋਤਾ ਮੰਡਲਾ ਮੰਡੇਲਾ, ਬਾਰਸੀਲੋਨਾ ਦੀ ਸਾਬਕਾ ਮੇਅਰ ਐਡਾ ਕੋਲਾਓ ਤੇ ਕਈ ਯੂਰਪੀ ਸੰਸਦ ਮੈਂਬਰ ਸ਼ਾਮਲ ਸਨ। ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਇਨ੍ਹਾਂ ਨੂੰ ਅਸ਼ਦੂਦ ਬੰਦਰਗਾਹ ਲਿਆ ਕੇ ਡਿਪੋਰਟ ਕੀਤਾ ਜਾਵੇਗਾ।ਪ੍ਰਬੰਧਕਾਂ ਅਨੁਸਾਰ ਗਾਜ਼ਾ ਤੋਂ ਕਰੀਬ 70 ਸਮੁੰਦਰੀ ਮੀਲ ਦੂਰ ‘ਸੀਰੀਅਸ’, ‘ਅਲਮਾ’, ਅਤੇ ‘ਅਦਾਰਾ’ ਨਾਮ ਦੀਆਂ ਤਿੰਨ ਕਿਸ਼ਤੀਆਂ ਨੂੰ ਰੋਕਿਆ ਗਿਆ। ਇੱਕ ਸਾਬਕਾ ਅਮਰੀਕੀ ਫੌਜੀ ਗ੍ਰੇਗ ਸਟੋਕਰ ਨੇ ਕਿਹਾ ਕਿ ਲਗਪਗ ਇੱਕ ਦਰਜਨ ਇਜ਼ਰਾਈਲੀ ਜਲਸੈਨਾ ਦੇ ਜਹਾਜ਼ਾਂ ਨੇ ਅਚਾਨਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਇੰਜਣ ਬੰਦ ਕਰਨ ਦਾ ਆਦੇਸ਼ ਦਿੱਤਾ। ਕੁਝ ਕਾਰਕੁਨਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਇਜ਼ਰਾਈਲੀ ਬਲਾਂ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਦੇ ਬਾਵਜੂਦ, ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਗਾਜ਼ਾ ਦੀ ਨਾਕਾਬੰਦੀ ਤੋੜਨ ਦੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ।

ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ X ’ਤੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਗ੍ਰੇਟਾ ਅਤੇ ਉਸ ਦੇ ਸਾਥੀ ਸੁਰੱਖਿਅਤ ਹਨ। ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਵਿਚ ਹਿੰਸਾ ਦੀ ਵਰਤੋਂ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਰਕੁਨਾਂ ਨੂੰ ਵਾਪਸ ਭੇਜਿਆ ਜਾਵੇਗਾ।

ਇਸ ਦੌਰਾਨ, ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ‘ਅਤਿਵਾਦ’ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਅਤੇ ਤੁਰਕੀ ਦੇ ਨਾਗਰਿਕਾਂ ਸਮੇਤ ਸਾਰੇ ਯਾਤਰੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।

ਇਹ ਬੇੜਾ ‘ਫਲੋਟਿਲਾ’ ਇੱਕ ਮਹੀਨਾ ਪਹਿਲਾਂ ਸਪੇਨ ਦੇ ਬਾਰਸੀਲੋਨਾ ਤੋਂ ਰਵਾਨਾ ਹੋਇਆ ਸੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਯਤਨ ਹੈ, ਜਿਸ ਵਿੱਚ ਦਰਜਨਾਂ ਕਿਸ਼ਤੀਆਂ ਪਿਛਲੇ 18 ਸਾਲਾਂ ਤੋਂ ਜਾਰੀ ਇਜ਼ਰਾਈਲ ਦੀ ਸਮੁੰਦਰੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਸ਼ਤੀਆਂ ’ਤੇ ਸਵਾਰ ਕਾਰਕੁਨਾਂ ਨੇ ਗਾਜ਼ਾ ਦੇ ਲੋਕਾਂ ਨਾਲ ਏਕਤਾ ਦੇ ਲਾਈਵ ਸੰਦੇਸ਼ ਪ੍ਰਸਾਰਿਤ ਕੀਤੇ ਅਤੇ ‘ਆਜ਼ਾਦ ਫਲਸਤੀਨ’ ਦੇ ਨਾਅਰੇ ਲਗਾਏ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ

ਲੰਡਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਅਗਲੀ ਜੰਗ ਪੁਲਾੜ ਵਿੱਚ ਛਿੜ ਸਕਦੀ ਹੈ। ਅਮਰੀਕਾ, ਬ੍ਰਿਟੇਨ, ਰੂਸ ਅਤੇ ਚੀਨ ਦੀਆਂ ਵਧਦੀਆਂ ਪੁਲਾੜੀ ਗਤੀਵਿਧੀਆਂ

Read More »

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ

ਨੈਰੋਬੀ। ਸੂਡਾਨ ਦੀ ਫ਼ੌਜ ਨੇ ਵਿਵਾਦਿਤ ਅਬਯੇਈ ਖੇਤਰ ਦੇ ਇੱਕ ਬਾਜ਼ਾਰ ’ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

Read More »

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਜਾਰੀ ਕਰਕੇ ਭਾਜਪਾ

Read More »
ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ
20Oct

ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ

ਲੰਡਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਅਗਲੀ ਜੰਗ ਪੁਲਾੜ ਵਿੱਚ ਛਿੜ ਸਕਦੀ ਹੈ। ਅਮਰੀਕਾ, ਬ੍ਰਿਟੇਨ, ਰੂਸ ਅਤੇ ਚੀਨ ਦੀਆਂ ਵਧਦੀਆਂ ਪੁਲਾੜੀ ਗਤੀਵਿਧੀਆਂ ਨੇ ਚਿੰਤਾ ਵਧਾ ਦਿੱਤੀ ਹੈ।…

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ
20Oct

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ

ਨੈਰੋਬੀ। ਸੂਡਾਨ ਦੀ ਫ਼ੌਜ ਨੇ ਵਿਵਾਦਿਤ ਅਬਯੇਈ ਖੇਤਰ ਦੇ ਇੱਕ ਬਾਜ਼ਾਰ ’ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਸੋਮਵਾਰ ਦੁਪਹਿਰ ਦੇ…

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ
20Oct

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਜਾਰੀ ਕਰਕੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ।…

More News

Leave a Reply

Your email address will not be published. Required fields are marked *