ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਾਲਾਨਾ ਯਾਤਰਾ ਦੀ ਸ਼ੁੱਕਰਵਾਰ ਨੂੰ ਹੋਵੇਗੀ ਸਮਾਪਤੀ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਸ਼ੁੱਕਰਵਾਰ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ ਅਤੇ ਇਸ ਦੇ ਸਮਾਪਤੀ ਸਮਾਗਮ ਸਮੇਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਨੂੰ ਪੰਜ ਕੁਇੰਟਲ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ।

ਸ਼ੁੱਕਰਵਾਰ ਨੂੰ ਸਮਾਪਤੀ ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਵੇਗੀ। ਭੋਗ ਉਪਰੰਤ ਸਵਾ 11 ਤੋਂ ਸਵਾ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ, ਜਿਸ ਉਪਰੰਤ ਇਸ ਸਾਲ ਦੀ ਯਾਤਰਾ ਦੀ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇਗੀ।ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਤੰਤਰ ਦਾ ਯਾਤਰਾ ਵਿੱਚ ਸਹਿਯੋਗ ਲਈ ਧੰਨਵਾਦ ਕਰਨਗੇ ਅਤੇ ਸਹਿਯੋਗ ਦੇਣ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਸਾਲਾਨਾ ਯਾਤਰਾ ਦੀ ਸਮਾਪਤੀ ਮੌਕੇ ਇਸ ਵਾਰ ਪਹਿਲੀ ਵਾਰ ਗੁਰਦੁਆਰਾ ਹੇਮਕੁੰਟ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਅਤੇ ਇਸ ਸਬੰਧ ਵਿੱਚ ਲਗਪਗ ਪੰਜ ਕੁਇੰਟਲ ਵੱਖ-ਵੱਖ ਕਿਸਮ ਦੇ ਫੁੱਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧ ਵਿੱਚ ਸੰਗਤ ਵੱਲੋਂ ਦੋ ਦਿਨ ਤੋਂ ਫੁੱਲਾਂ ਦੀ ਸਜਾਵਟ ਦਾ ਕਾਰਜ ਕੀਤਾ ਜਾ ਰਿਹਾ।ਉਨ੍ਹਾਂ ਦੱਸਿਆ ਕਿ ਸਵੇਰੇ ਅਰਦਾਸ ਉਪਰੰਤ ਖਾਲਸਾਈ ਰਵਾਇਤਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁਖ-ਆਸਣ ਵਾਲੇ ਸਥਾਨ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਵਾਸਤੇ ਵਿਸ਼ੇਸ਼ ਤੌਰ ’ਤੇ ਸਾਬਕਾ ਫੌਜੀ ਅਤੇ ਗੜਵਾਲ ਬੈਂਡ ਪੁੱਜ ਗਿਆ ਹੈ। ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਗਪਗ 2000 ਤੋਂ ਵੱਧ ਸ਼ਰਧਾਲੂ ਗੁਰਦੁਆਰਾ ਗੋਬਿੰਦ ਧਾਮ ਪੁੱਜ ਚੁੱਕੇ ਹਨ, ਜੋ ਸਵੇਰੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜਣਗੇ। ਉਨ੍ਹਾਂ ਦੱਸਿਆ ਕਿ ਲਗਪਗ ਡੇਢ ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਇਸ ਸਾਲ ਦੀ ਯਾਤਰਾ ਲਈ ਬੰਦ ਕਰ ਦਿੱਤੇ ਜਾਣਗੇ। ਇਸ ਮਗਰੋਂ ਸੰਗਤ ਜਾਪ ਕਰਦੀ ਹੋਈ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਪੁੱਜੇਗੀ।

ਲਗਪਗ 15,000 ਫੁੱਟ ਦੀ ਉਚਾਈ ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ ਸਾਲ ਲਗਪਗ 2 ਲੱਖ 76 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ ਜੋ ਕਿ ਪਿਛਲੇ ਸਾਲ ਨਾਲੋਂ ਲਗਪਗ 40 ਹਜਾਰ ਵੱਧ ਹਨ। ਭਾਵੇਂ ਇਸ ਵਾਰ ਸੀਜ਼ਨ ਤੋਂ ਪਹਿਲਾਂ ਹੀ ਬਰਫ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਪਰ ਸਮਾਪਤੀ ਸਮਾਗਮ ਵੇਲੇ ਸੰਗਤ ਵੱਡੀ ਗਿਣਤੀ ਵਿੱਚ ਪੁੱਜੀ ਹੈ ਅਤੇ ਸੰਗਤ ਵਿੱਚ ਉਤਸ਼ਾਹ ਬਣਿਆ ਹੋਇਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ

Read More »

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ

Read More »

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ

Read More »
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
20Sep

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ…

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
20Sep

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ…

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
20Sep

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ…

More News

Leave a Reply

Your email address will not be published. Required fields are marked *