ਟਰੰਪ ਵੱਲੋਂ ਮੁੜ ਦਾਅਵਾ….ਭਾਰਤ ਪਾਕਿ ਜੰਗ ਰੋਕੀ; ਟਕਰਾਅ ਦੌਰਾਨ ਸੱਤ ਜਹਾਜ਼ ਡਿੱਗੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ। ਅਮਰੀਕੀ ਸਦਰ ਨੇ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਦਰਮਿਆਨ ਮਈ ਵਿਚ ਹੋਏ ਫੌਜੀ ਟਕਰਾਅ ਵਿਚ ਸੱਤ ਜਹਾਜ਼ ਫੁੰਡੇ ਗਏ ਸਨ। ਟਰੰਪ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਵਾਂ ਵਿਚੋਂ ਕਿਸ ਮੁਲਕ ਦੇ ਸਨ।

ਫੌਕਸ ਨਿਊਜ਼ ਬਰੌਡਕਾਸਟ ਨੂੰ ਦਿੱਤੀ ਇੰਟਰਵਿਊ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ‘ਟੈਰਿਫ਼ਾਂ ਦੀ ਧਮਕੀ’ ਨੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਰੋਕਣ ਲਈ ਮਜਬੂਰ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਮਿਸਾਲ ਵਜੋਂ ਟੈਰਿਫ ਦੀ ਧਮਕੀ ਨੇ ਭਾਰਤ ਅਤੇ ਪਾਕਿਸਤਾਨ, ਦੋ ਪ੍ਰਮਾਣੂ ਮੁਲਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਉਹ ਅਜਿਹਾ ਕਰ ਰਹੇ ਸਨ। ਸੱਤ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ; ਇਹ ਬਹੁਤ ਜ਼ਿਆਦਾ ਹੈ। ਅਤੇ ਉਹ ਅਜਿਹਾ ਕਰ ਰਹੇ ਸਨ। ਅਤੇ ਇਹ ਇੱਕ ਪ੍ਰਮਾਣੂ ਜੰਗ ਹੋ ਸਕਦੀ ਸੀ।’’ ਟਰੰਪ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਲੱਖਾਂ ਜਾਨਾਂ ਬਚਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ 200 ਫੀਸਦ ਟੈਰਿਫ ਲਗਾਉਣ ਦੀ ਧਮਕੀ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਜੰਗ ਰੋਕਣੀ ਪਈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਮੁਲਕਾਂ ਨੂੰ ਕਿਹਾ, ‘‘ਅਸੀਂ 200 ਫੀਸਦ ਟੈਰਿਫ ਲਗਾਉਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਲਈ ਸੌਦਾ ਕਰਨਾ ਅਸੰਭਵ ਹੋ ਜਾਵੇਗਾ, ਅਤੇ ਅਸੀਂ ਤੁਹਾਡੇ ਨਾਲ ਕਾਰੋਬਾਰ ਨਹੀਂ ਕਰਾਂਗੇ। ਅਤੇ 24 ਘੰਟਿਆਂ ਬਾਅਦ, ਮੈਂ ਜੰਗ ਦਾ ਨਿਪਟਾਰਾ ਕਰ ਦਿੱਤਾ।’’ ਕਾਬਿਲੇਗੌਰ ਹੈ ਕਿ ਅਮਰੀਕੀ ਸਦਰ ਹੁਣ ਤਕ ਦਰਜਨਾਂ ਵਾਰ ਭਾਰਤ ਪਾਕਿ ਜੰਗ ਰੁਕਵਾਉਣ ਦਾ ਦਾਅਵਾ ਕਰ ਚੁੱਕੇ ਹਨ।

ਦੂਜੇ ਪਾਸੇ ਭਾਰਤ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਟਕਰਾਅ ਖ਼ਤਮ ਕਰਨ ਬਾਰੇ ਸਮਝੌਤਾ ਦੋਵਾਂ ਫੌਜਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO) ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਹੋਇਆ ਸੀ। ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਵਜੋਂ 7 ਮਈ ਨੂੰ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਇਸ ਫੌਜੀ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ। ਚਾਰ ਦਿਨਾਂ ਤੱਕ ਸਰਹੱਦ ਪਾਰੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਦੋਵਾਂ ਮੁਲਕਾਂ ਨੇ 10 ਮਈ ਨੂੰ ਟਕਰਾਅ ਖਤਮ ਕਰਨ ਲਈ ਇੱਕ ਸਮਝੌਤਾ ਕੀਤਾ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ

ਫ਼ਰੀਦਕੋਟ। ਬੇਅਦਬੀ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਸ਼ਾਂਤੀਪੂਰਨ ਧਰਨੇ ‘ਤੇ ਬੈਠੀ ਸਿੱਖ ਸੰਗਤ ਨੂੰ ਜ਼ਬਰਦਸਤੀ

Read More »

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ

ਕੀਵ: ਯੂਕਰੇਨ ਵਿੱਚ ਭਾਰਤੀ ਦਵਾ ਕੰਪਨੀ ਕੂਸਮ ਗਰੁੱਪ ਦੇ ਫਾਰਮਾਸਿਊਟੀਕਲ ਪਲਾਂਟ ’ਤੇ ਰੂਸੀ ਡਰੋਨ ਨਾਲ ਭਿਆਨਕ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ

Read More »

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ

ਮੱਧ ਪੂਰਬ ਵਿੱਚ ਇੱਕ ਵੱਡੇ ਤਣਾਅ ਵਿੱਚ, ਯਮਨ ਦੇ ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਮੂਹ ਨੇ ਰਾਜਧਾਨੀ ਰਿਆਧ ਵਿੱਚ

Read More »
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ
04Oct

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ

ਫ਼ਰੀਦਕੋਟ। ਬੇਅਦਬੀ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਸ਼ਾਂਤੀਪੂਰਨ ਧਰਨੇ ‘ਤੇ ਬੈਠੀ ਸਿੱਖ ਸੰਗਤ ਨੂੰ ਜ਼ਬਰਦਸਤੀ ਚੁੱਕਣ ਦੌਰਾਨ ਹੋਈ ਪੁਲਿਸ ਫਾਇਰਿੰਗ…

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ
04Oct

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ

ਕੀਵ: ਯੂਕਰੇਨ ਵਿੱਚ ਭਾਰਤੀ ਦਵਾ ਕੰਪਨੀ ਕੂਸਮ ਗਰੁੱਪ ਦੇ ਫਾਰਮਾਸਿਊਟੀਕਲ ਪਲਾਂਟ ’ਤੇ ਰੂਸੀ ਡਰੋਨ ਨਾਲ ਭਿਆਨਕ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ…

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ
04Oct

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ

ਮੱਧ ਪੂਰਬ ਵਿੱਚ ਇੱਕ ਵੱਡੇ ਤਣਾਅ ਵਿੱਚ, ਯਮਨ ਦੇ ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਮੂਹ ਨੇ ਰਾਜਧਾਨੀ ਰਿਆਧ ਵਿੱਚ ਸਾਊਦੀ ਊਰਜਾ ਕੰਪਨੀ ਅਰਾਮਕੋ ਦੇ…

More News

Leave a Reply

Your email address will not be published. Required fields are marked *