ਪਰਮਾਣੂ ਤਜਰਬਿਆਂ ਦਾ ਫ਼ੈਸਲਾ ਸਹੀ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਿੰਨ ਦਹਾਕਿਆਂ ਮਗਰੋਂ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਉਨ੍ਹਾਂ ਮੁਲਕਾਂ ’ਚ ਸ਼ਾਮਲ ਹਨ ਜਿਹੜੇ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰ ਰਹੇ ਹਨ। ਪਿਛਲੇ ਹਫ਼ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਸ੍ਰੀ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਵੀ ਆਪਣੇ ਵਿਰੋਧੀ ਮੁਲਕਾਂ ਵਾਂਗ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਮੁੜ ਤੋਂ ਸ਼ੁਰੂ ਕਰੇਗਾ। ਸੀ ਬੀ ਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਰੂਸ, ਚੀਨ, ਉੱਤਰੀ ਕੋਰੀਆ ਤੇ ਪਾਕਿਸਤਾਨ ਦਾ ਨਾਮ ਲੈਂਦਿਆਂ ਕਿਹਾ ਕਿ ਉਹ ਪਰਮਾਣੂ ਹਥਿਆਰਾਂ ਦਾ ਪ੍ਰੀਖਣ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਰੂਸ ਅਤੇ ਚੀਨ ਪ੍ਰੀਖਣ ਕਰ ਰਹੇ ਹਨ ਪਰ ਇਸ ਬਾਰੇ ਗੱਲ ਨਹੀਂ ਕਰਦੇ ਹਨ। ਸਾਡਾ ਖੁੱਲ੍ਹਾ ਸਮਾਜ ਹੈ। ਅਸੀਂ ਹੋਰਾਂ ਨਾਲੋਂ ਵੱਖ ਹਾਂ ਅਤੇ ਅਸੀਂ ਇਸ ਬਾਰੇ ਗੱਲ ਕਰਦੇ ਹਾਂ। ਅਸੀਂ ਪਰਮਾਣੂ ਪ੍ਰੀਖਣ ਕਰਾਂਗੇ ਕਿਉਂਕਿ ਹੋਰ ਮੁਲਕ ਵੀ ਇਹ ਪ੍ਰੀਖਣ ਕਰ ਰਹੇ ਹਨ।’’ ਪਰਮਾਣੂ ਹਥਿਆਰਾਂ ਦੇ ਮੁੜ ਪ੍ਰੀਖਣ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਹਥਿਆਰਾਂ ਦੀ ਭਰੋਸੇਯੋਗਤਾ ਯਕੀਨੀ ਬਣਾਉਣ ਲਈ ਪ੍ਰੀਖਣ ਜ਼ਰੂਰੀ ਹਨ; ਜੇ ਪ੍ਰੀਖਣ ਹੀ ਨਾ ਕੀਤੇ ਤਾਂ ਕਿਵੇਂ ਪਤਾ ਲੱਗੇਗਾ ਕਿ ਉਹ ਚਲਦੇ ਹਨ।

ਭਾਰਤ-ਪਾਕਿ ਜੰਗ ਰੁਕਵਾਉਣ ਲਈ ਟੈਰਿਫ ਨੀਤੀ ਵਰਤੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ’ਚ ਜੰਗ ਰੁਕਵਾਉਣ ਦਾ ਮੁੜ ਦਾਅਵਾ ਕੀਤਾ। ਉਨ੍ਹਾਂ ਕਿਹਾ, ‘‘ਮੈਂ ਅੱਠ ਜੰਗਾਂ ਰੁਕਵਾਈਆਂ ਹਨ। ਰੂਸ ਤੇ ਯੂਕਰੇਨ ਜੰਗ ਨੂੰ ਰੁਕਵਾਉਣ ’ਚ ਅਜੇ ਸਫਲ ਨਹੀਂ ਹੋਇਆ ਹਾਂ ਪਰ ਇਹ ਵੀ ਰੁਕੇਗੀ। ਕੁਝ ਜੰਗਾਂ ਰੁਕਵਾਉਣ ਲਈ ਟੈਰਿਫ ਦਾ ਡਰਾਵਾ ਦਿੱਤਾ। ਭਾਰਤ ਤੇ ਪਾਕਿਸਤਾਨ ਇਸੇ ਕਾਰਨ ਜੰਗ ਰੋਕਣ ਲਈ ਰਾਜ਼ੀ ਹੋਏ। ਜੇ ਟੈਰਿਫ ਤੇ ਵਪਾਰ ਦਾ ਡਰਾਵਾ ਨਾ ਦਿੰਦਾ ਤਾਂ ਮੈਂ ਸਮਝੌਤੇ ਨਹੀਂ ਕਰਵਾ ਸਕਦਾ ਸੀ।’’ ਟਰੰਪ ਨੇ ਨਾਇਜੀਰੀਆ ਨੂੰ ਫ਼ੌਜੀ ਕਾਰਵਾਈ ਦੀ ਧਮਕੀ ਦਿੱਤੀ

ਅਬੁਜਾ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਇਜੀਰੀਆ ’ਤੇ ਇਸਾਈਆਂ ਨਾਲ ਅਤਿਆਚਾਰ ਦੀਆਂ ਘਟਨਾਵਾਂ ਰੋਕਣ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਜੰਗੀ ਵਿਭਾਗ ਨੂੰ ਪੱਛਮੀ ਅਫਰੀਕੀ ਦੇਸ਼ ਵਿੱਚ ਸੰਭਾਵੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾਉਣ ਦਾ ਹੁਕਮ ਦਿੱਤਾ ਹੈ। ਰਾਸ਼ਟਰਪਤੀ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਉਹ ਨਾਇਜੀਰੀਆ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਫੌਰੀ ਬੰਦ ਕਰ ਦੇਣਗੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਜੇਕਰ ਨਾਇਜੀਰੀਆ ਸਰਕਾਰ ਇਸਾਈਆਂ ਦੀ ਹੱਤਿਆ ਹੋਣ ਦਿੰਦੀ ਹੈ ਤਾਂ ਅਮਰੀਕਾ ਨਾਇਜੀਰੀਆ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਫੌਰੀ ਰੋਕ ਦੇਵੇਗਾ ਅਤੇ ਹੋ ਸਕਦਾ ਹੈ ਕਿ ਉਹ ਉਸ ਦੇਸ਼ ਵਿੱਚ ਜਾ ਕੇ ਬੰਦੂਕਾਂ ਤਾਣ ਕੇ ਉਨ੍ਹਾਂ ਇਸਲਾਮੀ ਅਤਿਵਾਦੀਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਵੇ ਜੋ ਇਹ ਜ਼ੁਲਮ ਕਰ ਰਹੇ ਹਨ।’’ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਸ੍ਰੀ ਟਰੰਪ ਨੇ ਕਿਹਾ, ‘‘ਮੈਂ ਆਪਣੇ ਜੰਗੀ ਵਿਭਾਗ ਨੂੰ ਸੰਭਾਵੀ ਕਾਰਵਾਈ ਲਈ ਤਿਆਰ ਰਹਿਣ ਦਾ ਨਿਰਦੇਸ਼ ਦੇ ਰਿਹਾ ਹਾਂ। ਜੇਕਰ ਅਸੀਂ ਹਮਲਾ ਕਰਾਂਗੇ ਤਾਂ ਇਹ ਤੇਜ਼, ਬੇਰਹਿਮ ਤੇ ਤਿੱਖਾ ਹੋਵੇਗਾ, ਠੀਕ ਉਸੇ ਤਰ੍ਹਾਂ ਜਿਵੇਂ ਅਤਿਵਾਦੀ ਸਾਡੇ ਪਿਆਰੇ ਇਸਾਈਆਂ ’ਤੇ ਕਰਦੇ ਹਨ।’’ ‘ਏਅਰ ਫੋਰਸ ਵਨ’ ਵਿੱਚ ਸਵਾਰ ਸ੍ਰੀ ਟਰੰਪ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਇਸ ਦਾ ਅਰਥ ਨਾਇਜੀਰੀਆ ਵਿੱਚ ਅਮਰੀਕੀ ਫੌਜ ਭੇਜਣ ਜਾਂ ਹਵਾਈ ਹਮਲਾ ਕਰਨਾ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ, ‘‘ਹੋ ਸਕਦਾ ਹੈ… ਉਹ ਇਸਾਈਆਂ ਨੂੰ ਮਾਰ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਮਾਰ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’’ ਇਸ ਤੋਂ ਪਹਿਲਾਂ ਸ੍ਰੀ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਇਸਾਈਆਂ ’ਤੇ ਅਤਿਆਚਾਰ ਰੋਕਣ ਵਿੱਚ ਨਾਕਾਮ ਰਹਿਣ ਕਾਰਨ ਪੱਛਮੀ ਅਫਰੀਕੀ ਦੇਸ਼ ਨੂੰ ‘ਵਿਸ਼ੇਸ਼ ਚਿੰਤਾ ਦਾ ਵਿਸ਼ਾ’ ਐਲਾਨ ਕਰ ਰਹੇ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ

ਫ਼ਰੀਦਕੋਟ। ਬੇਅਦਬੀ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਸ਼ਾਂਤੀਪੂਰਨ ਧਰਨੇ ‘ਤੇ ਬੈਠੀ ਸਿੱਖ ਸੰਗਤ ਨੂੰ ਜ਼ਬਰਦਸਤੀ

Read More »

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ

ਕੀਵ: ਯੂਕਰੇਨ ਵਿੱਚ ਭਾਰਤੀ ਦਵਾ ਕੰਪਨੀ ਕੂਸਮ ਗਰੁੱਪ ਦੇ ਫਾਰਮਾਸਿਊਟੀਕਲ ਪਲਾਂਟ ’ਤੇ ਰੂਸੀ ਡਰੋਨ ਨਾਲ ਭਿਆਨਕ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ

Read More »

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ

ਮੱਧ ਪੂਰਬ ਵਿੱਚ ਇੱਕ ਵੱਡੇ ਤਣਾਅ ਵਿੱਚ, ਯਮਨ ਦੇ ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਮੂਹ ਨੇ ਰਾਜਧਾਨੀ ਰਿਆਧ ਵਿੱਚ

Read More »
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ
04Oct

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ

ਫ਼ਰੀਦਕੋਟ। ਬੇਅਦਬੀ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਸ਼ਾਂਤੀਪੂਰਨ ਧਰਨੇ ‘ਤੇ ਬੈਠੀ ਸਿੱਖ ਸੰਗਤ ਨੂੰ ਜ਼ਬਰਦਸਤੀ ਚੁੱਕਣ ਦੌਰਾਨ ਹੋਈ ਪੁਲਿਸ ਫਾਇਰਿੰਗ…

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ
04Oct

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ

ਕੀਵ: ਯੂਕਰੇਨ ਵਿੱਚ ਭਾਰਤੀ ਦਵਾ ਕੰਪਨੀ ਕੂਸਮ ਗਰੁੱਪ ਦੇ ਫਾਰਮਾਸਿਊਟੀਕਲ ਪਲਾਂਟ ’ਤੇ ਰੂਸੀ ਡਰੋਨ ਨਾਲ ਭਿਆਨਕ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ…

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ
04Oct

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ

ਮੱਧ ਪੂਰਬ ਵਿੱਚ ਇੱਕ ਵੱਡੇ ਤਣਾਅ ਵਿੱਚ, ਯਮਨ ਦੇ ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਮੂਹ ਨੇ ਰਾਜਧਾਨੀ ਰਿਆਧ ਵਿੱਚ ਸਾਊਦੀ ਊਰਜਾ ਕੰਪਨੀ ਅਰਾਮਕੋ ਦੇ…

More News

Leave a Reply

Your email address will not be published. Required fields are marked *