ਬਾਡੀ ਬਿਲਡਰ ਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦਾ ਅੱਜ ਇੱਥੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ।

ਉਹ ਇਥੇ ਇਕ ਨਿੱਜੀ ਹਸਪਤਾਲ ਵਿੱਚ ਆਪਣੇ ਮੋਢੇ ਦੀ ਸਰਜਰੀ ਵਾਸਤੇ ਆਏ ਸਨ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਸ਼ਾਮ ਲਗਪਗ 5-30 ਵਜੇ ਹੋਈ। ਉਹ ਮੂਲ ਰੂਪ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਸੀ।ਮਿਲੀ ਜਾਣਕਾਰੀ ਮੁਤਾਬਕ ਵਰਿੰਦਰ ਘੁੰਮਣ ਨੇ 2009 ਵਿੱਚ ਮਿਸਟਰ ਇੰਡੀਆ ਦਾ ਟਾਈਟਲ ਜਿੱਤਿਆ ਸੀ, ਇਸ ਤੋਂ ਇਲਾਵਾ ਉਹ ਮਿਸਟਰ ਏਸ਼ੀਆ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਿਹਾ  ਸੀ।

ਉਹ ਬਾਡੀ ਬਿਲਡਰ ਦੇ ਨਾਲ ਨਾਲ ਪੰਜਾਬੀ ਅਦਾਕਾਰ ਵੀ ਸਨ ਅਤੇ ਉਨ੍ਹਾਂ ਨਪੰਜਾਬੀ ਦੀਆਂ ਫਿਲਮਾਂ ਤੋਂ ਇਲਾਵਾ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਟਾਈਗਰ 3 ਵਿੱਚ ਵੀ ਕੰਮ ਕੀਤਾ ਸੀ। ਉਸ ਨੇ ਪੰਜਾਬੀ ਦੀਆਂ ਫਿਲਮਾਂ ‘ਕਬੱਡੀ ਵਨਸ ਅਗੇਨ’ ਵਿੱਚ ਮੁੱਖ ਅਦਾਕਾਰ ਵਜੋਂ ਕੰਮ ਕੀਤਾ। ਸਾਲ 2014 ਵਿੱਚ ‘ਰੋਰ: ਟਾਈਗਰ ਆਫ ਦਾ ਸੁੰਦਰਵਨ’ ਰਾਹੀ ਹਿੰਦੀ ਫਿਲਮਾਂ ਵਿੱਚ ਵੀ ਕੰਮ ਦੀ ਸ਼ੁਰੂਆਤ ਕੀਤੀ ।

ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਹ ਵੀ ਦੱਸਣਾ ਬਣਦਾ ਹੈ ਕਿ ਵਰਿੰਦਰ ਘੁੰਮਣ ਨੇ ਸ਼ਾਕਾਹਾਰੀ ਰਹਿੰਦਿਆਂ ਵਧੀਆ ਸਰੀਰ ਬਣਾਇਆ ਸੀ ਜਿਸ ਕਾਰਨ ਉਹ ਚਰਚਾ ਵਿਚ ਵੀ ਰਹੇ ਸਨ। ਇਹ ਵੀ ਕਿਆਸ ਲਾਏ ਜਾ ਰਹੇ ਸਨ ਕਿ ਵਰਿੰਦਰ 2027 ਦੀਆਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਜ਼ਿਕਰਯੋਗ ਹੈ ਕਿ ਵਰਿੰਦਰ ਨੇ ਭਾਰਤ ਦੀ ਕਈ ਵਾਰ ਕੌਮਾਂਤਰੀ ਪੱਧਰ ’ਤੇ ਨੁਮਾਇੰਦਗੀ ਵੀ ਕੀਤੀ ਸੀ। ਵਰਿੰਦਰ ਸਿੰਘ ਘੁੰਮਣ ਭਾਰਤੀ ਪੇਸ਼ੇਵਰ ਬਾਡੀ ਬਿਲਡਰ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ

Read More »

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ

Read More »

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ

Read More »
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
20Sep

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ…

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
20Sep

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ…

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
20Sep

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ…

More News

Leave a Reply

Your email address will not be published. Required fields are marked *