ਬਿਹਾਰ ’ਚ 6 ਤੇ 11 ਨਵੰਬਰ ਨੂੰ ਦੋ ਗੇੜਾਂ ’ਚ ਵੋਟਾਂ, ਨਤੀਜੇ 14 ਨੂੰ

ਬਿਹਾਰ ਵਿਧਾਨ ਸਭਾ ਚੋਣਾਂ (ਕੁੱਲ 243 ਸੀਟਾਂ) ਲਈ ਵੋਟਾਂ ਦੋ ਗੇੜਾਂ 6 ਅਤੇ 11 ਨਵੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 14 ਨਵੰਬਰ ਨੂੰ ਆਉਣਗੇ। ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਬਿਹਾਰ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਮੌਜੂਦਾ ਵਿਧਾਨ ਸਭਾ ’ਚ ਹੁਕਮਰਾਨ ਐੱਨ ਡੀ ਏ ਦੇ 138 ਜਦਕਿ ਵਿਰੋਧੀ ਧਿਰਾਂ ਦੇ ਗੱਠਜੋੜ ਦੇ 103 ਮੈਂਬਰ ਹਨ। ਇਨ੍ਹਾਂ ਚੋਣਾਂ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਐੱਨ ਡੀ ਏ ਸਰਕਾਰ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਸਮੇਤ ਹੋਰ ਧਿਰਾਂ ਦੇ ਮਹਾਗੱਠਜੋੜ ਵੱਲੋਂ ਹੁਕਮਰਾਨ ਧਿਰ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਸਿਆਸਤ ਪੱਖੋਂ ਅਹਿਮ ਸੂਬੇ ’ਚ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਵੀ ਤੀਜੀ ਧਿਰ ਵਜੋਂ ਮੈਦਾਨ ’ਚ ਹੈ। ਵੋਟਰ ਸੂਚੀਆਂ ਦੀ ਡੂੰਘੀ ਵਿਸ਼ੇਸ਼ ਪੜਤਾਲ (ਐੱਸ ਆਈ ਆਰ) ਨਾਲ ਬਿਹਾਰ ’ਚ ਪਹਿਲਾਂ ਹੀ ਸਿਆਸਤ ਗਰਮਾਈ ਹੋਈ ਹੈ ਜਿਸ ਬਾਰੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਵਾਰ ਵਾਰ ਦੁਹਰਾਇਆ ਹੈ ਕਿ ਇਹ ਵੋਟਰ ਸੂਚੀਆਂ ਦਾ ‘ਸ਼ੁੱਧੀਕਰਨ’ ਹੈ। ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰਦਿਆਂ ਗਿਆਨੇਸ਼ ਕੁਮਾਰ ਨੇ ਕਿਹਾ ਕਿ ਚੋਣਾਂ ਦੇ 6 ਨਵੰਬਰ ਨੂੰ ਪਹਿਲੇ ਗੇੜ ਦੌਰਾਨ 121 ਸੀਟਾਂ ਅਤੇ 11 ਨਵੰਬਰ ਨੂੰ ਦੂਜੇ ਗੇੜ ’ਚ 122 ਸੀਟਾਂ ’ਤੇ ਵੋਟਾਂ ਪੈਣਗੀਆਂ।ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਆਖਰੀ ਦੋ ਗੇੜਾਂ ਤੋਂ ਪਹਿਲਾਂ ਡਾਕ ਰਾਹੀਂ ਆਏ ਮਤਦਾਨ ਪੱਤਰਾਂ ਦੀ ਗਿਣਤੀ ਪੂਰੀ ਕੀਤੀ ਜਾਵੇਗੀ। ਚੋਣਾਂ ਵਿੱਚ 14 ਲੱਖ ਨਵੇਂ ਵੋਟਰਾਂ ਸਮੇਤ 7.42 ਕਰੋੜ ਵੋਟਰ 90,712 ਪੋਲਿੰਗ ਸਟੇਸ਼ਨਾਂ ’ਤੇ ਆਪਣੇ ਹੱਕ ਦੀ ਵਰਤੋਂ ਕਰ ਸਕਣਗੇ ਜਿਥੇ ਚੋਣਾਂ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਲਈ ਵੈੱਬਕਾਸਟਿੰਗ ਦੀ ਸਹੂਲਤ ਹੋਵੇਗੀ। ਬਿਹਾਰ ਦੀਆਂ ਚੋਣਾਂ ਨੂੰ ‘ਸਾਰੀਆਂ ਚੋਣਾਂ ਦੀ ਮਾਂ’ ਕਰਾਰ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਸੂਬੇ ’ਚ 17 ਨਵੀਆਂ ਪਹਿਲਕਦਮੀਆਂ ਲਾਗੂ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਬਾਅਦ ’ਚ ਪੂਰੇ ਮੁਲਕ ’ਚ ਲਾਗੂ ਕੀਤਾ ਜਾਵੇਗਾ। ‘ਐੱਸ ਆਈ ਆਰ’ ਦੇ ਸਿਰ ’ਤੇ ਸਿਹਰਾ ਸਜਾਉਂਦਿਆਂ ਗਿਆਨੇਸ਼ ਕੁਮਾਰ ਨੇ ਕਿਹਾ ਕਿ ਬਿਹਾਰ ’ਚ ਆਉਂਦੀਆਂ ਚੋਣਾਂ ਦੇਸ਼ ਦੇ ਚੋਣ ਇਤਿਹਾਸ ’ਚ ਸਭ ਤੋਂ ਵੱਧ ਪਾਰਦਰਸ਼ੀ ਹੋ ਸਕਦੀਆਂ ਹਨ ਅਤੇ ਸੂਬਾ ਬਾਕੀ ਮੁਲਕ ਨੂੰ ਵੋਟਰ ਸੂਚੀਆਂ ਦੇ ਸ਼ੁੱਧੀਕਰਨ ਬਾਰੇ ਰਾਹ ਦਿਖਾਏਗਾ। ਮਹਿਲਾ ਵੋਟਰਾਂ ਵੱਲੋਂ ਬੁਰਕਾ ਪਹਿਨਣ ਅਤੇ ਘੁੰਡ ਕੱਢਣ ਬਾਰੇ ਸਵਾਲ ਪੁੱਛੇ ਜਾਣ ’ਤੇ ਗਿਆਨੇਸ਼ ਨੇ ਕਿਹਾ ਕਿ ਕਮਿਸ਼ਨ ਦੇ ਪੋਲਿੰਗ ਬੂਥਾਂ ਦੇ ਅੰਦਰ ਵੋਟਰਾਂ ਦੀ ਪਛਾਣ ਸਬੰਧੀ ਸਪੱਸ਼ਟ ਦਿਸ਼ਾ-ਨਿਰਦੇਸ਼ ਹਨ ਅਤੇ ਇਨ੍ਹਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਬੂਥਾਂ ’ਤੇ ਆਂਗਨਵਾੜੀ ਵਰਕਰ ਤਾਇਨਾਤ ਕੀਤੀਆਂ ਜਾਣਗੀਆਂ ਜੋ ਬੁਰਕਾ ਪਹਿਨਣ ਵਾਲੀਆਂ ਔਰਤਾਂ ਦੀ ਪਛਾਣ ਕਰਨਗੀਆਂ। ਉਨ੍ਹਾਂ ਕਿਹਾ ਕਿ ਕੋਈ ਵੀ ਵੋਟਰ ਅੰਦਰ ਮੋਬਾਈਲ ਫੋਨ ਨਹੀਂ ਲਿਜਾ ਸਕੇਗਾ ਅਤੇ ਪੋਲਿੰਗ ਸਟੇਸ਼ਨਾਂ ’ਤੇ ਮੋਬਾਈਲ ਫੋਨ ਡਿਪਾਜ਼ਿਟ ਕਾਊਂਟਰ ਬਣਨਗੇ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਬਿਹਾਰ ਦੇ ਦਿਆਰਾ ਖ਼ਿੱਤੇ ’ਚ 250 ਪੋਲਿੰਗ ਬੂਥਾਂ ’ਤੇ ਗਸ਼ਤ ਲਈ ਪੁਲੀਸ ਵੱਲੋਂ ਘੋੜਿਆਂ ਦੀ ਵਰਤੋਂ ਕੀਤੀ ਜਾਵੇਗੀ ਜਦਕਿ 197 ਸਟੇਸ਼ਨਾਂ ’ਤੇ ਕਿਸ਼ਤੀਆਂ ਰਾਹੀਂ ਗਸ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੈਲੇਟ ਪੇਪਰਾਂ ’ਤੇ ਉਮੀਦਵਾਰਾਂ ਦੀਆਂ ਰੰਗੀਨ ਤਸਵੀਰਾਂ ਨਜ਼ਰ ਆਉਣਗੀਆਂ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ ਸੀ ਸੀ ਟੀ ਵੀ ਫੁਟੇਜ ਸਿਰਫ਼ ਹਾਈ ਕੋਰਟਾਂ ਨਾਲ ਹੀ ਸਾਂਝੇ ਕੀਤੇ ਜਾ ਸਕਦੇ ਹਨ ਅਤੇ ਅਜਿਹੇ ਇਲੈਕਟ੍ਰਾਨਿਕ ਰਿਕਾਰਡ ਦੇਣ ਨਾਲ ਵੋਟਰਾਂ ਦੀ ਨਿੱਜਤਾ ਭੰਗ ਹੋਵੇਗੀ। ਉਨ੍ਹਾਂ ਕਿਹਾ ਕਿ ਵੋਟਿੰਗ ਦੀ ਵੈੱਬਕਾਸਟਿੰਗ ਫੁਟੇਜ ਫਾਰਮ 17ਏ ਦੇ ਬਰਾਬਰ ਹੈ ਜਿਸ ਨੂੰ ਸਿਆਸੀ ਧਿਰਾਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ। ਗਿਆਨੇਸ਼ ਕੁਮਾਰ ਨੇ ਕਿਹਾ ਕਿ ਸਾਰੇ ਸੂਬਿਆਂ ’ਚ ਐੱਸ ਆਈ ਆਰ ਲਾਗੂ ਕਰਨ ਸਬੰਧੀ ਅੰਤਿਮ ਫ਼ੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨੋਂ ਕਮਿਸ਼ਨਰ ਵੱਖ ਵੱਖ ਸੂਬਿਆਂ ’ਚ ਐੱਸ ਆਈ ਆਰ ਦੀਆਂ ਤਰੀਕਾਂ ਤੈਅ ਕਰਨ ਲਈ ਮੀਟਿੰਗ ਕਰਨਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ – ਬਲਾਤਕਾਰ ਮਾਮਲੇ ‘ਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ

Read More »

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?

ਅਮਰੀਕਾ ਨੇ ਆਗਾਹ ਕੀਤਾ ਹੈ ਕਿ ਭਾਰਤੀ ਨਾਗਰਿਕਾਂ ਲਈ ਰੁਜ਼ਗਾਰ ਆਧਾਰਤ ਪਹਿਲੀ ਤਰਜੀਹ (ਈਬੀ-1) ਗ੍ਰੀਨ ਕਾਰਡ ਆਉਣ ਵਾਲੇ ਹਫ਼ਤਿਆਂ ’ਚ ਅਸਥਾਈ ਤੌਰ ’ਤੇ ਉਪਲਬਧ ਨਹੀਂ

Read More »

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ

ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ

Read More »
ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
03Sep

ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ – ਬਲਾਤਕਾਰ ਮਾਮਲੇ ‘ਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ…

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?
03Sep

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?

ਅਮਰੀਕਾ ਨੇ ਆਗਾਹ ਕੀਤਾ ਹੈ ਕਿ ਭਾਰਤੀ ਨਾਗਰਿਕਾਂ ਲਈ ਰੁਜ਼ਗਾਰ ਆਧਾਰਤ ਪਹਿਲੀ ਤਰਜੀਹ (ਈਬੀ-1) ਗ੍ਰੀਨ ਕਾਰਡ ਆਉਣ ਵਾਲੇ ਹਫ਼ਤਿਆਂ ’ਚ ਅਸਥਾਈ ਤੌਰ ’ਤੇ ਉਪਲਬਧ ਨਹੀਂ ਹੋ ਸਕੇਗਾ। ਇਸ ਲਈ ਵੱਧ…

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ
03Sep

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ

ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲੋਕਾਂ ਨੂੰ ਦੁਬਾਰਾ ਵਸਾਉਣ…

More News

Leave a Reply

Your email address will not be published. Required fields are marked *