ਭਾਰਤ-ਪਾਕਿ ਸਣੇ ਅੱਠ ਜੰਗਾਂ ਰੁਕਵਾਈਆਂ: ਟਰੰਪ

ਨੋਬੇਲ ਸ਼ਾਂਤੀ ਪੁਰਸਕਾਰ ਤੋਂ ਖੁੰਝਣ ਮਗਰੋਂ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਸਣੇ ਅੱਠ ਜੰਗਾਂ ਰੁਕਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਨੋਬੇਲ ਪੁਰਸਕਾਰ ਵਾਸਤੇ ਨਹੀਂ ਕੀਤਾ ਹੈ। ਟਰੰਪ ਹੁਣ ਤੱਕ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਸਣੇ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕਰਦੇ ਰਹੇ ਹਨ। ਹਾਲਾਂਕਿ, ਹੁਣ ਉਨ੍ਹਾਂ ਨੇ ਇਜ਼ਰਾਈਲ-ਗਾਜ਼ਾ ਜੰਗ ਨੂੰ ਨਾਲ ਜੋੜ ਕੇ ਇਹ ਗਿਣਤੀ ਅੱਠ ਕਰ ਦਿੱਤੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘‘ਕੁਝ ਜੰਗਾਂ ਨੂੰ ਤਾਂ ਮੈਂ ਸਿਰਫ਼ ਟੈਰਿਫ (ਟੈਕਸਾਂ) ਦੇ ਆਧਾਰ ’ਤੇ ਹੀ ਖ਼ਤਮ ਕਰਵਾ ਦਿੱਤਾ। ਉਦਾਹਰਨ ਵਜੋਂ, ਭਾਰਤ ਅਤੇ ਪਾਕਿਸਤਾਨ ਦਰਮਿਆਨ ਛਿੜੀ ਜੰਗ ਨੂੰ। ਮੈਂ ਕਿਹਾ, ਜੇ ਤੁਸੀਂ ਲੋਕ ਲੜਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪਰਮਾਣੂ ਹਥਿਆਰ ਹਨ, ਤਾਂ ਮੈਂ ਤੁਹਾਡੇ ਦੋਹਾਂ ਉੱਤੇ ਵੱਡੇ ਟੈਕਸ ਲਗਾਵਾਂਗਾ, ਜਿਵੇਂ ਕਿ 100 ਫੀਸਦ, 150 ਫੀਸਦ ਅਤੇ 200 ਪ੍ਰਤੀਸ਼ਤ।’’

ਐਤਵਾਰ ਨੂੰ ਆਪਣੇ ਏਅਰ ਫੋਰਸ ਵਨ ਜਹਾਜ਼ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੀ ਜੰਗ ਰੁਕਵਾਉਣ ਦੀ ਯੋਜਨਾ ਦਾ ਸੰਕੇਤ ਵੀ ਦਿੱਤਾ। ਉਨ੍ਹਾਂ ਕਿਹਾ, ‘‘ਇਹ ਮੇਰੀ ਅੱਠਵੀਂ ਜੰਗ ਹੋਵੇਗੀ ਜਿਸ ਨੂੰ ਮੈਂ ਰੁਕਵਾਇਆ ਹੈ ਅਤੇ ਮੈਂ ਸੁਣਿਆ ਹੈ ਕਿ ਹੁਣ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਜੰਗ ਚੱਲ ਰਹੀ ਹੈ। ਮੇਰੇ ਵਾਪਸ ਆਉਣ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਮੈਂ ਇਕ ਹੋਰ ਜੰਗ ਰੋਕ ਰਿਹਾ ਹਾਂ, ਕਿਉਂਕਿ ਮੈਂ ਜੰਗ ਰੁਕਵਾਉਣ ਵਿੱਚ ਮਾਹਿਰ ਹਾਂ।’’ਅਮਰੀਕੀ ਰਾਸ਼ਟਰਪਤੀ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੇ ਇਨ੍ਹਾਂ ’ਚੋਂ ਜ਼ਿਆਦਾਤਰ ਜੰਗਾਂ ਇਕ ਦਿਨ ਦੇ ਅੰਦਰ ਰੁਕਵਾਈਆਂ। ਟਰੰਪ ਨੇ ਕਿਹਾ, ‘‘ਅਸੀਂ ਲੱਖਾਂ ਲੋਕਾਂ ਦੀ ਜਾਨ ਬਚਾਈ, ਭਾਰਤ ਤੇ ਪਾਕਿਸਤਾਨ ਬਾਰੇ ਸੋਚੋ, ਉਨ੍ਹਾਂ ਜੰਗਾਂ ਬਾਰੇ ਸੋਚੋ ਜੋ ਸਾਲਾਂ ਤੋਂ ਚੱਲ ਰਹੀਆਂ ਸਨ। ਇਕ ਜੰਗ 31 ਸਾਲ ਤੱਕ ਚੱਲੀ, ਇਕ 32 ਸਾਲਾਂ ਤੱਕ ਚੱਲੀ ਤੇ ਇਕ 37 ਸਾਲਾਂ ਤੱਕ ਚੱਲੀ ਅਤੇ ਇਨ੍ਹਾਂ ’ਚੋਂ ਹਰੇਕ ਦੇਸ਼ ’ਚ ਲੱਖਾਂ ਲੋਕ ਮਾਰੇ ਗਏ। ਮੈਂ ਇਨ੍ਹਾਂ ’ਚੋਂ ਜ਼ਿਆਦਾਤਰ ਜੰਗਾਂ ਨੂੰ ਇਕ ਦਿਨ ਦੇ ਅੰਦਰ ਹੀ ਰੁਕਵਾ ਦਿੱਤਾ।’’

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ

Read More »

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ

Read More »

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ

Read More »
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
20Sep

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ…

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
20Sep

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ…

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
20Sep

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ…

More News

Leave a Reply

Your email address will not be published. Required fields are marked *