ਮੋਦੀ ਨੇ ਰੂਸ ਤੋਂ ਤੇਲ ਨਾ ਖ਼ਰੀਦਣ ਦਾ ਭਰੋਸਾ ਦਿੱਤਾ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵਾਂ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ, ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇਗਾ। ਟਰੰਪ ਨੇ ਇਸ ਭਰੋਸੇ ਨੂੰ ਮਾਸਕੋ ’ਤੇ ਯੂਕਰੇਨ ਜੰਗ ਖ਼ਤਮ ਕਰਨ ਲਈ ਆਲਮੀ ਦਬਾਅ ਬਣਾਉਣ ਵਾਸਤੇ ਕੀਤੇ ਜਾ ਰਹੇ ਯਤਨਾਂ ਵਿਚ ‘ਵੱਡੀ ਪੇਸ਼ਕਦਮੀ’ ਦੱਸਿਆ ਹੈ। ਟਰੰਪ ਨੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਮਰੀਕਾ ਇਸ ਗੱਲ ਤੋਂ ਨਾਖੁਸ਼ ਸੀ ਕਿ ਭਾਰਤ, ਰੂਸ ਤੋਂ ਕੱਚਾ ਤੇਲ ਖ਼ਰੀਦ ਰਿਹਾ ਹੈ। ਇਸ ਨਾਲ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜੰਗ ’ਚ ਵਿੱਤੀ ਸਹਾਇਤਾ ਮਿਲ ਰਹੀ ਹੈ। ਉਹ (ਮੋਦੀ) ਮੇਰੇ ਦੋਸਤ ਹਨ। ਸਾਡੇ ਵਿਚਕਾਰ ਬਹੁਤ ਵਧੀਆ ਸਬੰਧ ਹਨ। ਉਸ ਨੇ ਅੱਜ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਤੇਲ ਨਹੀਂ ਖ਼ਰੀਦਣਗੇ। ਇਹ ਵੱਡਾ ਕਦਮ ਹੈ। ਹੁਣ ਸਾਨੂੰ ਚੀਨ ਤੋਂ ਵੀ ਇਹੀ ਕੰਮ ਕਰਵਾਉਣਾ ਪਵੇਗਾ।’’

ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ‘ਮਹਾਨ ਵਿਅਕਤੀ’ ਦੱਸਦੇ ਹੋਏ ਕਿਹਾ, ‘‘ਉਹ ਟਰੰਪ ਨੂੰ ਪਿਆਰ ਕਰਦੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਿਆਰ ਸ਼ਬਦ ਨੂੰ ਕਿਸੇ ਹੋਰ ਤਰੀਕੇ ਨਾਲ ਲਓ। ਮੈਂ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ।’’ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਟਰੰਪ ਨੇ ਕਿਹਾ, ‘‘ਮੈਂ ਕਈ ਸਾਲਾਂ ਤੋਂ ਭਾਰਤ ਨੂੰ ਦੇਖ ਰਿਹਾ ਹਾਂ। ਇਹ ਸ਼ਾਨਦਾਰ ਦੇਸ਼ ਹੈ। ਮੇਰਾ ਦੋਸਤ ਹੁਣ ਲੰਬੇ ਸਮੇਂ ਤੋਂ ਉੱਥੇ ਹੈ ਅਤੇ ਉਸ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਰੂਸ ਤੋਂ ਹੁਣ ਕੋਈ ਤੇਲ ਨਹੀਂ ਖ਼ਰੀਦਿਆ ਜਾਵੇਗਾ।’’ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ ਅਤੇ ਰਵਾਇਤੀ ਤੌਰ ’ਤੇ ਆਪਣੀਆਂ ਤੇਲ ਲੋੜਾਂ ਲਈ ਉਹ ਮੱਧ ਪੂਰਬ ’ਤੇ ਨਿਰਭਰ ਕਰਦਾ ਹੈ ਪਰ ਭਾਰਤ ਨੇ ਫਰਵਰੀ 2022 ਦੇ ਯੂਕਰੇਨ ਹਮਲੇ ਤੋਂ ਬਾਅਦ ਰੂਸ ਤੋਂ ਆਪਣੀ ਤੇਲ ਦਰਾਮਦ ਵਿੱਚ ਕਾਫ਼ੀ ਵਾਧਾ ਕੀਤਾ ਹੈ। ਭਾਰਤ ਦੀ ਤੇਲ ਦਰਾਮਦ ਨੀਤੀ ਖਪਤਕਾਰ ਪੱਖੀ

ਨਵੀਂ ਦਿੱਲੀ: ਭਾਰਤ ਵੱਲੋਂ ਰੂਸ ਤੋਂ ਹੋਰ ਤੇਲ ਨਾ ਖ਼ਰੀਦਣ ਦਾ ਭਰੋੋਸਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵੇ ਮਗਰੋਂ ਵਿਦੇਸ਼ ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਭਾਰਤ ਨੇ ਆਲਮੀ ਊਰਜਾ ਬਾਜ਼ਾਰ ਵਿਚ ਆਉਂਦੇ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਹਮੇਸ਼ਾ ਆਪਣੇ ਖਪਤਰਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਸਥਿਰ ਊਰਜਾ ਕੀਮਤਾਂ ਅਤੇ ਸੁਰੱਖਿਅਤ ਸਪਲਾਈ ਯਕੀਨੀ ਬਣਾਉਣਾ ਊਰਜਾ ਨੀਤੀ ਦੇ ਦੋਹਰੇ ਟੀਚੇ ਰਹੇ ਹਨ। ਅਮਰੀਕਾ ਤੋਂ ਤੇਲ ਖ਼ਰੀਦਣ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਆਪਣੀ ਊਰਜਾ ਖ਼ਰੀਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਮੌਜੂਦਾ ਪ੍ਰਸ਼ਾਸਨ ਨੇ ਭਾਰਤ ਨਾਲ ਊਰਜਾ ਸਹਿਯੋਗ ਡੂੰਘਾ ਕਰਨ ਵਿੱਚ ਦਿਲਚਸਪੀ ਦਿਖਾਈ ਹੈ ਤੇ ਇਸ ਬਾਰੇ ਚਰਚਾਵਾਂ ਜਾਰੀ ਹਨ। ਭਾਰਤ-ਰੂਸ ਵਿਚਾਲੇ ਊਰਜਾ ਵਪਾਰ ਜਾਰੀ ਰਹਿਣ ਦਾ ਪੂਰਾ ਭਰੋਸਾ: ਨੋਵਾਕ

ਮਾਸਕੋ: ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਰੂਸ ਨੂੰ ਭਰੋਸਾ ਹੈ ਕਿ ਭਾਰਤ ਨਾਲ ਊਰਜਾ ਸਹਿਯੋਗ ਜਾਰੀ ਰਹੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਮਗਰੋਂ ਨੋਵਾਕ ਨੇ ਕਿਹਾ ਕਿ ਰੂਸ ਆਪਣੇ ਮਿੱਤਰ ਭਾਈਵਾਲਾਂ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਟਰੰਪ ਦੇ ਬਿਆਨ ਸਬੰਧੀ ਮੀਡੀਆ ਰਿਪੋਰਟਾਂ ਦੇਖੀਆਂ ਹਨ ਅਤੇ ਰੂਸ ਦੇ ਭਾਈਵਾਲ ਮੁਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਰਾਹ ਖੁਦ ਚੁਣਨਗੇ ਤੇ ਅਮਰੀਕਾ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾ ਸਕਦਾ। ਰੂਸੀ ਊਰਜਾ ਸਰੋਤਾਂ ਦੀ ਮੰਗ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਸਤੇ ਤੇ ਆਸਾਨੀ ਨਾਲ ਉਪਲਬਧ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਭਾਈਵਾਲ ਮੁਲਕ ਰਲ ਕੇ ਕੰਮ ਕਰਦੇ ਰਹਿਣਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ

ਫ਼ਰੀਦਕੋਟ। ਬੇਅਦਬੀ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਸ਼ਾਂਤੀਪੂਰਨ ਧਰਨੇ ‘ਤੇ ਬੈਠੀ ਸਿੱਖ ਸੰਗਤ ਨੂੰ ਜ਼ਬਰਦਸਤੀ

Read More »

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ

ਕੀਵ: ਯੂਕਰੇਨ ਵਿੱਚ ਭਾਰਤੀ ਦਵਾ ਕੰਪਨੀ ਕੂਸਮ ਗਰੁੱਪ ਦੇ ਫਾਰਮਾਸਿਊਟੀਕਲ ਪਲਾਂਟ ’ਤੇ ਰੂਸੀ ਡਰੋਨ ਨਾਲ ਭਿਆਨਕ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ

Read More »

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ

ਮੱਧ ਪੂਰਬ ਵਿੱਚ ਇੱਕ ਵੱਡੇ ਤਣਾਅ ਵਿੱਚ, ਯਮਨ ਦੇ ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਮੂਹ ਨੇ ਰਾਜਧਾਨੀ ਰਿਆਧ ਵਿੱਚ

Read More »
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ
04Oct

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ

ਫ਼ਰੀਦਕੋਟ। ਬੇਅਦਬੀ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਸ਼ਾਂਤੀਪੂਰਨ ਧਰਨੇ ‘ਤੇ ਬੈਠੀ ਸਿੱਖ ਸੰਗਤ ਨੂੰ ਜ਼ਬਰਦਸਤੀ ਚੁੱਕਣ ਦੌਰਾਨ ਹੋਈ ਪੁਲਿਸ ਫਾਇਰਿੰਗ…

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ
04Oct

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ

ਕੀਵ: ਯੂਕਰੇਨ ਵਿੱਚ ਭਾਰਤੀ ਦਵਾ ਕੰਪਨੀ ਕੂਸਮ ਗਰੁੱਪ ਦੇ ਫਾਰਮਾਸਿਊਟੀਕਲ ਪਲਾਂਟ ’ਤੇ ਰੂਸੀ ਡਰੋਨ ਨਾਲ ਭਿਆਨਕ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ…

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ
04Oct

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ

ਮੱਧ ਪੂਰਬ ਵਿੱਚ ਇੱਕ ਵੱਡੇ ਤਣਾਅ ਵਿੱਚ, ਯਮਨ ਦੇ ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਮੂਹ ਨੇ ਰਾਜਧਾਨੀ ਰਿਆਧ ਵਿੱਚ ਸਾਊਦੀ ਊਰਜਾ ਕੰਪਨੀ ਅਰਾਮਕੋ ਦੇ…

More News

Leave a Reply

Your email address will not be published. Required fields are marked *