ਸਾਬਕਾ ਐੱਮਪੀ ਤਰਲੋਚਨ ਸਿੰਘ ਨੇ ਬਰਤਾਨੀਆ ’ਚ ਸਿੱਖ ਵਿਰਸੇ ਦੀ ਸੰਭਾਲ ਦਾ ਦਿੱਤਾ ਸੱਦਾ

ਲੰਡਨ (ਪੀਟੀਆਈ) : ਸਾਬਕਾ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ ਨੇ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਿੰਡੇ ਹੋਏ ਖਜ਼ਾਨਿਆਂ ’ਤੇ ਅਸਲੀ ਖੋਜ ਕਰਨ ਦਾ ਸੱਦਾ ਦਿੱਤਾ ਤਾਂ ਜੋ ਉਨ੍ਹਾਂ ਨੂੰ ਸੂਚੀਬੱਧ ਕੀਤਾ ਜਾ ਸਕੇ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਇਕ ਅਜਾਇਬਘਰ ’ਚ ਸੰਭਾਲਿਆ ਜਾ ਸਕੇ।

ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੋਮਵਾਰ ਸ਼ਾਮ ਨੂੰ ਲੰਡਨ ਦੇ ਹਾਊਸ ਆਫ ਲਾਰਡਸ ਕੰਪਲੈਕਸ ’ਚ ਬਰਤਾਨਵੀ ਸਿੱਖ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਨਮਾਨ ’ਚ ਰੱਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਵੱਲ ਇਸ਼ਾਰਾ ਕੀਤਾ, ਜਿਨ੍ਹਾਂ ’ਚ ਬਸਤੀਵਾਦ ਕਾਲ ਦੀ ਇਕ ਫਾਈਲ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਵਿਚ ਭਾਰਤ ’ਚ ਸਿੱਖ ਸਮਰਾਜ ਦੇ 19ਵੀਂ ਸਦੀ ਦੇ ਸ਼ਾਸਕ ਦੇ ਕਈ ਖਜ਼ਾਨਿਆਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਸੀ।

ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨਾ ਤੋਂ ਖਜ਼ਾਨਿਆਂ ਦੀ ਇਕ ਸੂਚੀ ਜਾਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਸਾਡੀ ਸਿੱਖ ਵਿਰਾਸਤ ’ਤੇ ਮਾਣ ਕਰ ਸਕਣ। ਇਤਿਹਾਸਕ ਰਿਕਾਰਡਾਂ ’ਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਖੰਭ, ਜਿਹੜਾ ਉਨ੍ਹਾਂ ਦੀ ਦਸਤਾਰ ਨੂੰ ਸੁਸ਼ੋਭਿਤ ਕਰਦਾ ਸੀ, ਤੋਸ਼ਾਖਾਨੇ ’ਚ ਰੱਖਿਆ ਜਾਂਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਉਸਨੂੰ ਹਰ ਰੋਜ਼ ਛੂੰਹਦੇ ਸਨ।ਮਹਾਰਾਜਾ ਦੀ ਸੋਨੇ ਦੀ ਕੁਰਸੀ ਹੁਣ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਅਜਾਇਬਘਰ ’ਚ ਪ੍ਰਦਰਸ਼ਿਤ ਹੈ ਪਰ ਕਈ ਚੀਜ਼ਾਂ ਹਾਲੇ ਵੀ ਸਟੋਰ ’ਚ ਪਈਆਂ ਹਨ, ਜਿਨ੍ਹਾਂ ਨੂੰ ਇਕ ਹੀ ਛੱਤ ਦੇ ਹੇਠਾਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਅੰਮਿ੍ਰਤਸਰ ’ਚ ਮਹਾਰਾਜਾ ਰਣਜੀਤ ਸਿੰਘ ’ਤੇ ਇਕ ਅਜਾਇਬਘਰ ਦੀ ਸਥਾਪਨਾ ’ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਸਿੰਘ ਨੇ ਦੋਹਰਾਇਆ ਕਿ ਉਨ੍ਹਾਂ ਦੀ ਮੰਗ ਇਨ੍ਹਾਂ ਵਸਤਾਂ ਨੂੰ ਭਾਰਤ ਵਾਪਸ ਲਿਆਉਣ ਦੀ ਨਹੀਂ, ਬਲਕਿ ਬਰਤਾਨੀਆ ’ਚ ਉਨ੍ਹਾਂ ਦੀ ਉਚਿਤ ਦੇਖਭਾਲ ਤੇ ਪ੍ਰਦਰਸ਼ਨ ਦੀ ਹੈ•।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ – ਬਲਾਤਕਾਰ ਮਾਮਲੇ ‘ਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ

Read More »

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?

ਅਮਰੀਕਾ ਨੇ ਆਗਾਹ ਕੀਤਾ ਹੈ ਕਿ ਭਾਰਤੀ ਨਾਗਰਿਕਾਂ ਲਈ ਰੁਜ਼ਗਾਰ ਆਧਾਰਤ ਪਹਿਲੀ ਤਰਜੀਹ (ਈਬੀ-1) ਗ੍ਰੀਨ ਕਾਰਡ ਆਉਣ ਵਾਲੇ ਹਫ਼ਤਿਆਂ ’ਚ ਅਸਥਾਈ ਤੌਰ ’ਤੇ ਉਪਲਬਧ ਨਹੀਂ

Read More »

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ

ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ

Read More »
ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
03Sep

ਪੰਜਾਬ ਦੀ ਸਿਆਸਤ ‘ਚ ਘਮਸਾਨ! ਸੁਖਬੀਰ ਬਾਦਲ ਨੇ ਖੋਲ੍ਹੇ ਪੱਤੇ, CM ਮਾਨ ਦੀ ਪਤਨੀ ਤੇ ਪੁਲਿਸ ਅਧਿਕਾਰੀਆਂ ‘ਤੇ ਲਾਏ ਗੰਭੀਰ ਦੋਸ਼; ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ – ਬਲਾਤਕਾਰ ਮਾਮਲੇ ‘ਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ…

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?
03Sep

ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ‘ਚ ਨੌਕਰੀ ਦਾ ਸੁਪਨਾ ?

ਅਮਰੀਕਾ ਨੇ ਆਗਾਹ ਕੀਤਾ ਹੈ ਕਿ ਭਾਰਤੀ ਨਾਗਰਿਕਾਂ ਲਈ ਰੁਜ਼ਗਾਰ ਆਧਾਰਤ ਪਹਿਲੀ ਤਰਜੀਹ (ਈਬੀ-1) ਗ੍ਰੀਨ ਕਾਰਡ ਆਉਣ ਵਾਲੇ ਹਫ਼ਤਿਆਂ ’ਚ ਅਸਥਾਈ ਤੌਰ ’ਤੇ ਉਪਲਬਧ ਨਹੀਂ ਹੋ ਸਕੇਗਾ। ਇਸ ਲਈ ਵੱਧ…

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ
03Sep

ਨੇਪਾਲ ’ਚ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ’ਚ 20 ਹਜ਼ਾਰ ਘਰ ਬਣਾਉਣ ਦੀ ਚੁਣੌਤੀ, 1259 ਲੋਕਾਂ ਦੀ ਮੌਤ; 7 ਸਤੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਸੋਗ

ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲੋਕਾਂ ਨੂੰ ਦੁਬਾਰਾ ਵਸਾਉਣ…

More News

Leave a Reply

Your email address will not be published. Required fields are marked *