ਨਿਊਯਾਰਕ : ਅਮਰੀਕੀ ਨਿਆਂ ਵਿਭਾਗ (ਡੀਓਜੇ) ਨੇ ਭਾਰਤੀ ਅਰਬਪਤੀ ਗੌਤਮ ਅਦਾਨੀ ਤੇ ਹੋਰ ਸੱਤ ਲੋਕਾਂ ਖ਼ਿਲਾਫ਼ ਚੱਲ ਰਹੇ ਆਪਰਾਧਿਕ ਮਾਮਲੇ ਨੂੰ ਵਾਪਸ ਲੈਣ ਦੇ ਆਪਣੇ ਫ਼ੈਸਲੇ ਦਾ ਮਜ਼ਬੂਤੀ ਨਾਲ ਬਚਾਅ ਕੀਤਾ ਹੈ। ਵਿਭਾਗ ਨੇ ਇਕ ਫੈਡਰਲ ਜੱਜ ਦੀ ਅਦਾਲਤ ’ਚ ਦਾਖ਼ਲ ਕੀਤੇ 10 ਪੇਜਾਂ ਦੇ ਦਸਤਾਵੇਜ਼ ’ਚ ਕਿਹਾ ਕਿ ਇਸਤੇਗਾਸਾ ਕਾਨੂੰਨੀ ਤੌਰ ‘ਤੇ ਦੋਸ਼ੀ, ਕੂਟਨੀਤਿਕ ਤੌਰ ‘ਤੇ ਨੁਕਸਾਨਦਾਇਕ ਤੇ ਟਰੰਪ ਪ੍ਰਸ਼ਾਸਨ ਦੀ ਇਨਫੋਰਸਮੈਂਟ ਪ੍ਰਾਥਮਿਕਤਾਵਾਂ ਦੇ ਅਨੁਕੂਲ ਨਹੀਂ ਸੀ। ਇਸ ਨੂੰ ਇਕ ਸਾਲ ਪਹਿਲਾਂ ਹੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਸੀ ਜਾਂ ਫਿਰ ਇਸ ਨੂੰ ਸ਼ੁਰੂ ਹੀ ਨਹੀਂ ਕੀਤਾ ਜਾਣਾ ਚਾਹੀਦਾ ਸੀ। ਡੀਓਜੇ ਦਾ ਇਹ ਜਵਾਬ ਉਸ ਵੇਲੇ ਆਇਆ ਜਦੋਂ ਅਮਰੀਕੀ ਜ਼ਿਲ੍ਹਾ ਜੱਜ ਨਿਕੋਲਸ ਗਰਾਫਿਸ ਨੇ ਵਿਭਾਗ ਤੋਂ ਪੁੱਛਿਆ ਕਿ ਉਹ ਚਾਰਜਸ਼ੀਟ ਨੂੰ ਸਦਾ ਲਈ ਕਿਉਂ ਖ਼ਤਮ ਕਰਨਾ ਚਾਹੁੰਦੇ ਹਨ। ਡੀਓਜੇ ਦੀ ਪਹਿਲੀ ਪਟੀਸ਼ਨ ’ਚ ਕੇਸ ਨੂੰ ਖ਼ਤਮ ਕਰਨ ਦੀ ਵਜ੍ਹਾ ਸਪਸ਼ਟ ਤੌਰ ‘ਤੇ ਨਹੀਂ ਦੱਸੀ ਗਈ ਸੀ। ਇਸ ਲਈ ਉਨ੍ਹਾਂ ਵਿਭਾਗ ਤੋਂ ਆਪਣੇ ਫੈਸਲੇ ਦੇ ਪਿੱਛੇ ਦੀਆਂ ਵਜ੍ਹਾ ਦੀ ਪੂਰੀ ਜਾਣਕਾਰੀ ਮੰਗੀ ਸੀ। ਇਸ ’ਚ ਅੱਗੇ ਕਿਹਾ ਗਿਆ ਕਿ ਅਮਰੀਕੀ ਨਿਵੇਸ਼ਕਾਂ ਦਾ ਕੋਈ ਪੈਸਾ ਨਹੀਂ ਡੁਬਿਆ ਹੈ। ਉਨ੍ਹਾਂ ਦੇ ਕਰਜ਼ੇ ਜਾਂ ਤਾਂ ਪੂਰੀ ਤਰ੍ਹਾਂ ਚੁਕਾ ਦਿੱਤੇ ਗਏ ਹਨ ਜਾਂ ਅਜੇ ਵੀ ਸਰਗਰਮ ਤੌਰ ‘ਤੇ ਪ੍ਰਬੰਧਿਤ ਕੀਤੇ ਜਾ ਰਹੇ ਹਨ। ਨਾਲ ਹੀ ਕਿਹਾ ਗਿਆ ਕਿ ਧੋਖਾਧੜੀ ਦੇ ਅਭਿਯੋਗਾਂ ਦਾ ਕੋਈ ਮਜ਼ਬੂਤ ਕਾਨੂੰਨੀ ਆਧਾਰ ਨਹੀਂ ਹੈ। ਉਨ੍ਹਾਂ ਨਿਵੇਸ਼ਕਾਂ ਸਾਹਮਣੇ ਕੰਪਨੀ ਦੇ ਬਿਆਨਾਂ ਨੂੰ ਆਮ ਕਾਰਪੋਰੇਟ ਦੀ ਵਧਾ-ਚੜ੍ਹਾ ਕੇ ਕਹੀ ਗਈ ਗੱਲਾਂ ਕਰਾਰ ਦਿੱਤਾ।
ਅਦਾਨੀ ਮਾਮਲੇ ‘ਚ ਵੱਡਾ ਮੋੜ: ਅਮਰੀਕੀ ਨਿਆਂ ਵਿਭਾਗ ਨੇ ਕਿਹਾ— ‘ਕੇਸ ਦਰਜ ਹੀ ਨਹੀਂ ਹੋਣਾ ਚਾਹੀਦਾ ਸੀ’, ਮਾਮਲਾ ਵਾਪਸ ਲੈਣ ਦੇ ਫ਼ੈਸਲੇ ਦਾ ਕੀਤਾ ਬਚਾਅ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਜਰਮਨੀ ਤੋਂ ਆਈ ਮੰਦਭਾਗੀ ਖ਼ਬਰ: ਟ੍ਰੈਕਿੰਗ ਦੌਰਾਨ ਭਾਰਤੀ ਵਿਦਿਆਰਥੀ ਦੀ ਡੁੱਬਣ ਨਾਲ ਮੌਤ, ਨਾਲ ਗਏ 4 ਸਾਥੀ ਵਿਦਿਆਰਥੀਆਂ ‘ਤੇ ਲੱਗੇ ਗੰਭੀਰ ਇਲਜ਼ਾਮ
ਮੰਗਲੁਰੂ: ਜਰਮਨੀ ਦੇ ਲੀਪਜ਼ਿਗ ‘ਚ ਬੀਬੀਏ ਦੀ ਡਿਗਰੀ ਕਰ ਰਹੇ ਇੱਕ ਭਾਰਤੀ ਵਿਦਿਆਰਥੀ ਦੀ ਸ਼ੱਕੀ ਡੁੱਬਣ ਦੀ ਘਟਨਾ ‘ਚ ਮੌਤ ਹੋ ਗਈ ਹੈ। ਵਿਦਿਆਰਥੀ ਮੰਗਲੁਰੂ ਦੇ

ਘਰ ਦੀਆਂ ਤਿਜੋਰੀਆਂ ‘ਚ ਪਿਆ 30000 ਟਨ ਸੋਨਾ ਨਿਕਲੇਗਾ ਬਾਹਰ, ਸਰਕਾਰ ਨੇ ਜਵੈਲਰਾਂ ਨਾਲ ਮਿਲ ਕੇ ਕੀਤੀ ਤਿਆਰੀ ! ਜਾਣੋ ਕੀ ਹੈ ਪਲਾਨਿੰਗ
ਨਵੀਂ ਦਿੱਲੀ : ਭਾਰਤ ਸਰਕਾਰ ਇਕ ਵਿਸ਼ੇਸ਼ ਯੋਜਨਾ ਤਹਿਤ ਭਾਰਤੀ ਘਰਾਂ ‘ਚ ਸੁਸਤ ਪਏ 30,000 ਟਨ ਸੋਨੇ ਨੂੰ ਬਾਜ਼ਾਰ ‘ਚ ਲਿਆਉਣ ਦੀ ਤਿਆਰੀ ਕਰ ਰਹੀ ਹੈ

ਵ੍ਹੇਲ ਦੀ ਹੱਡੀ ਤੋਂ ਲੈ ਕੇ AI ਭਵਿੱਖਬਾਣੀਆਂ ਤੱਕ… ਅਮਰੀਕਾ ਨੇ ਜ਼ਮੀਨ ਹੇਠ ਦਫ਼ਨਾਇਆ 408 ਕਿਲੋਗ੍ਰਾਮ ਦਾ ‘ਟਾਈਮ ਕੈਪਸੂਲ’
ਵਾਸ਼ਿੰਗਟਨ : ਆਜ਼ਾਦੀ ਦੀ ਆਪਣੀ 250ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਸੰਯੁਕਤ ਰਾਜ ਅਮਰੀਕਾ ਨੇ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਵਿਲੱਖਣ ਤੋਹਫ਼ਾ ਜ਼ਮੀਨਦੋਜ਼ ਦਫ਼ਨਾ
ਜਰਮਨੀ ਤੋਂ ਆਈ ਮੰਦਭਾਗੀ ਖ਼ਬਰ: ਟ੍ਰੈਕਿੰਗ ਦੌਰਾਨ ਭਾਰਤੀ ਵਿਦਿਆਰਥੀ ਦੀ ਡੁੱਬਣ ਨਾਲ ਮੌਤ, ਨਾਲ ਗਏ 4 ਸਾਥੀ ਵਿਦਿਆਰਥੀਆਂ ‘ਤੇ ਲੱਗੇ ਗੰਭੀਰ ਇਲਜ਼ਾਮ
ਮੰਗਲੁਰੂ: ਜਰਮਨੀ ਦੇ ਲੀਪਜ਼ਿਗ ‘ਚ ਬੀਬੀਏ ਦੀ ਡਿਗਰੀ ਕਰ ਰਹੇ ਇੱਕ ਭਾਰਤੀ ਵਿਦਿਆਰਥੀ ਦੀ ਸ਼ੱਕੀ ਡੁੱਬਣ ਦੀ ਘਟਨਾ ‘ਚ ਮੌਤ ਹੋ ਗਈ ਹੈ। ਵਿਦਿਆਰਥੀ ਮੰਗਲੁਰੂ ਦੇ ਮਾਰਾਕਾਡਾ-ਕੁੰਜਾਥਬੈਲ ਦਾ ਰਹਿਣ ਵਾਲਾ ਸੀ।…
ਘਰ ਦੀਆਂ ਤਿਜੋਰੀਆਂ ‘ਚ ਪਿਆ 30000 ਟਨ ਸੋਨਾ ਨਿਕਲੇਗਾ ਬਾਹਰ, ਸਰਕਾਰ ਨੇ ਜਵੈਲਰਾਂ ਨਾਲ ਮਿਲ ਕੇ ਕੀਤੀ ਤਿਆਰੀ ! ਜਾਣੋ ਕੀ ਹੈ ਪਲਾਨਿੰਗ
ਨਵੀਂ ਦਿੱਲੀ : ਭਾਰਤ ਸਰਕਾਰ ਇਕ ਵਿਸ਼ੇਸ਼ ਯੋਜਨਾ ਤਹਿਤ ਭਾਰਤੀ ਘਰਾਂ ‘ਚ ਸੁਸਤ ਪਏ 30,000 ਟਨ ਸੋਨੇ ਨੂੰ ਬਾਜ਼ਾਰ ‘ਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਅਤੇ ਇਸਦੇ ਲਈ, ਉਹ ਇਕ…
ਵ੍ਹੇਲ ਦੀ ਹੱਡੀ ਤੋਂ ਲੈ ਕੇ AI ਭਵਿੱਖਬਾਣੀਆਂ ਤੱਕ… ਅਮਰੀਕਾ ਨੇ ਜ਼ਮੀਨ ਹੇਠ ਦਫ਼ਨਾਇਆ 408 ਕਿਲੋਗ੍ਰਾਮ ਦਾ ‘ਟਾਈਮ ਕੈਪਸੂਲ’
ਵਾਸ਼ਿੰਗਟਨ : ਆਜ਼ਾਦੀ ਦੀ ਆਪਣੀ 250ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਸੰਯੁਕਤ ਰਾਜ ਅਮਰੀਕਾ ਨੇ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਵਿਲੱਖਣ ਤੋਹਫ਼ਾ ਜ਼ਮੀਨਦੋਜ਼ ਦਫ਼ਨਾ ਦਿੱਤਾ ਹੈ। ਫਿਲਾਡੇਲਫੀਆ ਦੇ ਇੰਡੀਪੈਂਡੈਂਸ…







