ਨਵੀਂ ਦਿੱਲੀ : ਅਮਰੀਕਾ ਨੇ ਸ਼ਨੀਵਾਰ ਨੂੰ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਮਨਾਈ, ਪਰ ਇਸ ਇਤਿਹਾਸਕ ਮੌਕੇ ‘ਤੇ ਸਭ ਤੋਂ ਵੱਡੀ ਚਰਚਾ ਸਮਾਰੋਹਾਂ ਤੋਂ ਵੱਧ ਭਿਆਨਕ ਗਰਮੀ ਦੀ ਰਹੀ। ਪੂਰਬੀ ਤੇ ਮੱਧ ਅਮਰੀਕੀ ਸੂਬਿਆਂ ’ਚ ਰਿਕਾਰਡ ਤਾਪਮਾਨ ਕਾਰਨ ਕਈ ਪ੍ਰੋਗਰਾਮਾਂ ’ਚ ਬਦਲਾਅ ਕਰਨਾ ਪਿਆ, ਜਦਕਿ ਕੁਝ ਆਯੋਜਨ ਪੂਰੀ ਤਰ੍ਹਾਂ ਰੱਦ ਕਰ ਦਿੱਤੇ ਗਏ। ਏਪੀ ਅਨੁਸਾਰ, ਰਾਜਧਾਨੀ ਵਾਸ਼ਿੰਗਟਨ ’ਚ ਤਾਪਮਾਨ ਬਹੁਤ ਵੱਧ ਹੋਣ ਕਾਰਨ ਸ਼ੁੱਕਰਵਾਰ ਦੁਪਹਿਰ ਗ੍ਰੇਟ ਅਮਰੀਕਨ ਸਟੇਟ ਫੇਅਰ ਕਈ ਘੰਟਿਆਂ ਲਈ ਬੰਦ ਕਰਨਾ ਪਿਆ। ਇਸੇ ਤਰ੍ਹਾਂ ਸ਼ਨੀਵਾਰ ਨੂੰ ਹੋਣ ਵਾਲੀ ਰਾਸ਼ਟਰੀ ਆਜ਼ਾਦੀ ਦਿਵਸ ਦੀ ਪਰੇਡ ਨੂੰ ਖਤਰਨਾਕ ਗਰਮੀ ਕਾਰਨ ਰੱਦ ਕਰ ਦਿੱਤਾ ਗਿਆ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਕਿ ਪੂਰਬੀ ਤਟ ਦੇ ਕਈ ਹਿੱਸਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਗਿਆ, ਜਿਸ ਨਾਲ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿਚ ਮੁਸ਼ਕਲ ਹੋਈ।
ਇਸ ਦੇ ਬਾਵਜੂਦ, ਅਮਰੀਕਾ ਭਰ ’ਚ ਆਜ਼ਾਦੀ ਦਿਵਸ ਦਾ ਉਤਸ਼ਾਹ ਜਾਰੀ ਰਿਹਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਦੇ ਨੈਸ਼ਨਲ ਮਾਲ ’ਚ ਲੋਕਾਂ ਨੂੰ ਸੰਬੋਧਨ ਕੀਤਾ, ਜਦਕਿ ਰਾਤ ਨੂੰ ਦੇਸ਼ ਦੀ ਰਾਜਧਾਨੀ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਗਿਆ। ਵ੍ਹਾਈਟ ਹਾਊਸ ਅਨੁਸਾਰ, ਲਗਪਗ 8.5 ਲੱਖ ਆਤਿਸ਼ਬਾਜ਼ੀ ਸਮੱਗਰੀ ਦੇ ਇਸਤੇਮਾਲ ਨਾਲ 40 ਮਿੰਟਾਂ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਟਰੰਪ ਨੇ 11 ਲੋਕਾਂ ਨੂੰ ਰਾਸ਼ਟਰਪਤੀ ਮੁਆਫੀ ਦਿੱਤੀ। ਇਨ੍ਹਾਂ ’ਚ ਵਾਸ਼ਿੰਗਟਨ ਦੇ ਪ੍ਰਸਿੱਧ ਲੋਬਿਸਟ ਜੈਕ ਅਬ੍ਰਾਮਾਫ ਦੇ ਸਾਬਕਾ ਕਾਰੋਬਾਰੀ ਸਾਥੀ ਦੇ ਨਾਲ-ਨਾਲ ਵਾਹਨ ਉਤਸਰਜਨ ਕੰਟਰੋਲ ਪ੍ਰਣਾਲੀ ਨਾਲ ਛੇੜਛਾੜ ਦੇ ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ ਨੌ ਲੋਕ ਵੀ ਸ਼ਾਮਲ ਹਨ। ਟਰੰਪ ਨੇ ਟਰੂਥ ਸੋਸ਼ਲ ‘ਤੇ ਬਿਨਾਂ ਨਾਮ ਦਿੱਤੇ ਇਨ੍ਹਾਂ ਮੁਆਫੀਆਂ ਦੀ ਜਾਣਕਾਰੀ ਦਿੱਤੀ।
ਨਿਊਯਾਰਕ ਟਾਈਮਜ਼ ਅਨੁਸਾਰ, ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਜਸ਼ਨ ਜਾਰੀ ਰਿਹਾ। ਨਿਊਯਾਰਕ ਵਿਚ ਅੱਧੀ ਰਾਤ ਨੂੰ ਬਾਲ ਡ੍ਰਾਪ ਦੇ ਨਾਲ ਸਮਾਰੋਹ ਸ਼ੁਰੂ ਹੋਏ, ਸ਼ਿਕਾਗੋ ਦੇ ਨੇਵੀ ਪੀਅਰ ‘ਤੇ ਆਤਿਸ਼ਬਾਜ਼ੀ ਹੋਈ ਅਤੇ ਲਾਸ ਐਂਜਲਿਸ ਵਿਚ ਗਾਇਕਾ ਕਵੀਂ ਲਤੀਫਾ ਦੀ ਮੇਜ਼ਬਾਨੀ ਵਿਚ ਸੰਗੀਤ ਪ੍ਰੋਗਰਾਮ ਕਰਵਾਇਆ ਗਿਆ ਕੀਤਾ ਗਿਆ। ਇਸੇ ਤਰ੍ਹਾਂ, ਰੋਡ ਆਇਲੈਂਡ ਦੇ ਬ੍ਰਿਸਟਲ ਵਿਚ 1785 ਤੋਂ ਚੱਲ ਰਹੀ ਦੇਸ਼ ਦੀ ਸਭ ਤੋਂ ਪੁਰਾਣੀ ਆਜ਼ਾਦੀ ਦਿਵਸ ਦੀ ਵਿਧਾਨ ਨਿਭਾਈ ਗਈ।










