ਆਸਟਰੇਲੀਆ ਵਿੱਚ ਮੁੱਢ ਕਦੀਮੀ ਆਏ ਭਾਰਤੀਆਂ ਸਬੰਧੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਆਸਟਰੇਲੀਅਨ ਖੋਜੀ ਇਤਿਹਾਸਕਾਰ ਤੇ ਲੇਖਕ ਜੋੜੀ ਲੈੱਨ ਕੇਨਾ ਤੇ ਕ੍ਰਿਸਟਲ ਜੌਰਡਨ ਨੇ ਆਸਟਰੇਲੀਅਨ ਇੰਡੀਅਨ ਹਿਸਟਰੀ ਦੇ ਬੈਨਰ ਹੇਠ ਭਾਈਚਾਰੇ ਦੀਆਂ ਗਤੀਵਿਧੀਆਂ ਨੂੰ ਇੱਕ ਸੂਤਰ ਚ ਪਰੋਣ ਦਾ ਕੰਮ ਕੀਤਾ ਹੈ। ਇਸ ਪ੍ਰਦਰਸ਼ਨੀ ਵਿਚ ਆਸਟਰੇਲੀਆ ਵਿੱਚ ਖ਼ਾਸਕਰ ਸਿੱਖ ਮਾਈਗ੍ਰੇਸ਼ਨ ਦੇ ਇਤਿਹਾਸ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪੇਸ਼ ਕੀਤਾ ਗਿਆ ਹੈ ਜਿਸ ਵਿਚ ਸਾਲ 1840 ਤੋਂ 1901 ਤੱਕ ਦੇ ਸਮੇਂ ਨੂੰ ਫੋਟੋਗ੍ਰਾਫੀ ਤੇ ਚਿੱਤਰਕਾਰੀ ਨਾਲ ਦਰਸਾਇਆ ਗਿਆ ਹੈ ਜੋ ਸਿੱਖਾਂ ਦੇ ਰੋਜ਼ੀ-ਰੋਟੀ ਦੇ ਮੌਕਿਆਂ, ਸਮਾਜਿਕ, ਧਾਰਮਿਕ ਰੀਤੀ ਰਿਵਾਜਾਂ ਅਤੇ ਖੇਡਾਂ ਦੀਆਂ ਗਤੀਵਿਧੀਆਂ ’ਤੇ ਵੀ ਚਾਨਣਾ ਪਾਉਂਦੀਆਂ ਹਨ।ਲੇਖਕ ਕੇਨਾ ਨੇ ਦੱਸਿਆ ਕਿ ਸਿੱਖ ਮਾਈਗ੍ਰੈਂਟਸ ਨੇ 1840 ਦੇ ਦਹਾਕੇ ਤੋਂ ‘ਵਾਈਟ ਆਸਟਰੇਲੀਆ ਪਾਲਿਸੀ’ ਦੇ ਲਾਗੂ ਹੋਣ ਤੱਕ ਆਸਟਰੇਲੀਆ ਵਿੱਚ ਪਰਵਾਸ ਕੀਤਾ। ਉਨ੍ਹਾਂ ਨੂੰ ਦੇਸ਼ ਪਹੁੰਚਣ ‘ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਸਿੱਖਾਂ ਨੇ ਹਾਕਰ ਵਜੋਂ ਗਲੀਆਂ ਮੁਹੱਲਿਆਂ ਵਿਚ ਪੈਦਲ ਤੇ ਟਾਂਗਿਆਂ ਰਾਹੀਂ ਹੋਕਾ ਦੇ ਕੇ ਫੇਰੀ ਲਾਉਣ ਦਾ ਕੰਮ ਕੀਤਾ ਜਿਵੇਂ ਕਿ ਰਾਮ ਸਿੰਘ, ਉੱਤਮ ਸਿੰਘ, ਬੱਡ ਸਿੰਘ ਤੇ ਹੋਰਨਾਂ ਨੇ ਸਾਲ 1890 ਵਿੱਚ ਆਸਟਰੇਲੀਆ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸਿੱਖਾਂ ਨੇ ਕਿਰਤ ਕਮਾਈ ਵਿਚੋਂ ਔਖੇ ਸਮੇਂ ਵਿਚ ਵੀ ਸਮਾਜ ਦੇ ਕਲਿਆਣਕਾਰੀ ਕੰਮ ਜਿਵੇਂ ਕਿ ਲੋੜਵੰਦ ਲੋਕਾਂ ਦੀ ਮਦਦ, ਹਸਪਤਾਲ ਤੇ ਚੈਰਿਟੀਆਂ ਨੂੰ ਵੀ ਦਾਨ ਕੀਤਾ।ਪ੍ਰਦਰਸ਼ਨੀ ਵਿਚ ਸਥਾਨਕ ਮੈਂਬਰ ਪਾਰਲੀਮੈਂਟ ਐਨਾਬੇਲ ਕਲੀਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਭਾਈਚਾਰਾ ਸਦੀ ਪਹਿਲਾ ਤੋਂ ਇੱਥੇ ਵਿਚਰ ਰਿਹਾ ਹੈ ਜਿਨ੍ਹਾਂ ਨੇ ਆਸਟਰੇਲੀਆ ਨੂੰ ਵਿਕਸਿਤ ਮੁਲਕ ਬਣਾਉਣ ਵਿਚ ਯੋਗਦਾਨ ਪਾਇਆ। ਇਸ ਮੌਕੇ ਹਿਸਟਰੀ ਸੁਸਾਇਟੀ ਦੇ ਆਗੂ ਬਲਜਿੰਦਰ ਸਿੰਘ ਤੇ ਪਾਰੂਲ ਸਿੰਘ ਸ਼ਾਮਲ ਹੋਏ ਜੋ ਮਹਿੰਗਾ ਸਿੰਘ ਉਰਫ਼ ਚਾਰਲਸ ਸਿੰਘ ਜੋ 1920 ਵਿਚ ਆਸਟਰੇਲੀਆ ਆਏ ਸਨ ਦੀ ਚੌਥੀ ਪੀੜ੍ਹੀ ਵਿੱਚੋਂ ਪੜਪੋਤੇ ਹਨ।
ਆਸਟਰੇਲੀਆ ਵਿੱਚ ਭਾਰਤੀਆਂ ਦੇ ਯੋਗਦਾਨ ਬਾਰੇ ਪ੍ਰਦਰਸ਼ਨੀ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਨੇਪਾਲ ਸਰਕਾਰ ਦਾ ਵੱਡਾ ਫੈਸਲਾ, ਭਾਰਤੀ ਕਰੰਸੀ ‘ਤੇ ਲੱਗੀ ਰੋਕ ਹਟਾਈ; ਹੁਣ ਕਿਹੜੇ-ਕਿਹੜੇ ਨੋਟ ਲੈ ਕੇ ਜਾਣ ਦੀ ਮਿਲੀ ਮਨਜ਼ੂਰੀ?
ਕਾਠਮੰਡੂ: ਨੇਪਾਲ ਨੇ ਭਾਰਤੀ ਕਰੰਸੀ ਦੇ ਆਉਣ-ਜਾਣ ‘ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਹੈ। ਹੁਣ ਭਾਰਤੀ ਅਤੇ ਨੇਪਾਲੀ ਨਾਗਰਿਕ 9 ਨਵੰਬਰ 2016 ਤੋਂ ਬਾਅਦ ਜਾਰੀ ਕੀਤੇ

ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਈਰਾਨ ‘ਤੇ ਨਵੇਂ ਹਮਲੇ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਦ ਨਿਊਯਾਰਕ ਟਾਈਮਜ਼’ ਅਤੇ ‘ਐਕਸੀਓਸ’ ਦੀਆਂ

ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ
ਓਟਾਵਾ : ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਵੱਡੇ ਸਰਹੱਦ ਪਾਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ
ਨੇਪਾਲ ਸਰਕਾਰ ਦਾ ਵੱਡਾ ਫੈਸਲਾ, ਭਾਰਤੀ ਕਰੰਸੀ ‘ਤੇ ਲੱਗੀ ਰੋਕ ਹਟਾਈ; ਹੁਣ ਕਿਹੜੇ-ਕਿਹੜੇ ਨੋਟ ਲੈ ਕੇ ਜਾਣ ਦੀ ਮਿਲੀ ਮਨਜ਼ੂਰੀ?
ਕਾਠਮੰਡੂ: ਨੇਪਾਲ ਨੇ ਭਾਰਤੀ ਕਰੰਸੀ ਦੇ ਆਉਣ-ਜਾਣ ‘ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਹੈ। ਹੁਣ ਭਾਰਤੀ ਅਤੇ ਨੇਪਾਲੀ ਨਾਗਰਿਕ 9 ਨਵੰਬਰ 2016 ਤੋਂ ਬਾਅਦ ਜਾਰੀ ਕੀਤੇ ਗਏ 200 ਅਤੇ 500 ਰੁਪਏ…
ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਈਰਾਨ ‘ਤੇ ਨਵੇਂ ਹਮਲੇ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਦ ਨਿਊਯਾਰਕ ਟਾਈਮਜ਼’ ਅਤੇ ‘ਐਕਸੀਓਸ’ ਦੀਆਂ ਰਿਪੋਰਟਾਂ ਦੇ ਅਨੁਸਾਰ, ਟਰੰਪ ਨੇ…
ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ
ਓਟਾਵਾ : ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਵੱਡੇ ਸਰਹੱਦ ਪਾਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 1.7 ਟਨ ਗੈਰ-ਕਾਨੂੰਨੀ ਨਸ਼ੀਲੇ…
More News


ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ

ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ

ਅਮਰੀਕਾ ਦੇ ਸੀਐਟਲ ‘ਚ ਫੂਡ ਫੈਸਟੀਵਲ ਦੌਰਾਨ ਗੋਲੀਬਾਰੀ, 2 ਲੋਕਾਂ ਦੀ ਮੌਤ; 5 ਜ਼ਖ਼ਮੀ

ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਜਲੰਧਰ ’ਚ ਪੰਜਾਬ ਬੰਦ ਦਾ ਵਿਆਪਕ ਅਸਰ, ਮੁੱਖ ਬਾਜ਼ਾਰ ਰਹੇ ਬੰਦ


ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ



