ਕਰਤਾਰਪੁਰ ਲਾਂਘਾ ਤੁਰੰਤ ਖੋਲਣ ਬਾਰੇ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਵੱਲੋਂ ਕੇਂਦਰ ਨੂੰ ਪੱਤਰ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਅਤੇ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਪਾਕਿਸਤਾਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣ ਲਈ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕੀਤੀ ਹੈ ।ਇਸ ਸਬੰਧੀ ਉਨ੍ਹਾਂ ਕੇਂਦਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਤੁਰੰਤ ਖੋਲਿਆ ਜਾਵੇ ਅਤੇ ਪਾਕਿਸਤਾਨ ਸਥਿਤ ਸਿੱਖ ਗੁਰੂ ਧਾਮਾਂ ਦੀ ਯਾਤਰਾ ਮੁੜ ਬਹਾਲ ਕੀਤੀ ਜਾਵੇ।ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨਾ ਹੈ। ਇਹ ਸਿਰਫ ਯਾਤਰਾ ਨਹੀਂ ਹੈ ਬਲਕਿ ਸਿੱਖਾਂ ਲਈ ਇੱਕ ਆਤਮਿਕ ਅਵਸਰ ਅਤੇ ਧਾਰਮਿਕ ਅਧਿਕਾਰ ਹੈ, ਜਿਸ ਨੂੰ ਰੋਕਣਾ ਬਹੁਤ ਹੀ ਮੰਦਭਾਗਾ ਹੈ।

ਉੱਧਰ ਬਾਜਵਾ ਨੇ ਪੱਤਰ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਪ੍ਰਵਾਨਗੀ ਨਾ ਦੇਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਨਾ ਦੇ ਕੇ ਸਿੱਖਾਂ ਦੀ ਆਸਥਾ ਨਾਲ ਖਿਲਵਾੜ ਕੀਤਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ

ਲੰਡਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਅਗਲੀ ਜੰਗ ਪੁਲਾੜ ਵਿੱਚ ਛਿੜ ਸਕਦੀ ਹੈ। ਅਮਰੀਕਾ, ਬ੍ਰਿਟੇਨ, ਰੂਸ ਅਤੇ ਚੀਨ ਦੀਆਂ ਵਧਦੀਆਂ ਪੁਲਾੜੀ ਗਤੀਵਿਧੀਆਂ

Read More »

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ

ਨੈਰੋਬੀ। ਸੂਡਾਨ ਦੀ ਫ਼ੌਜ ਨੇ ਵਿਵਾਦਿਤ ਅਬਯੇਈ ਖੇਤਰ ਦੇ ਇੱਕ ਬਾਜ਼ਾਰ ’ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

Read More »

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਜਾਰੀ ਕਰਕੇ ਭਾਜਪਾ

Read More »
ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ
20Oct

ਅਗਲੇ 5 ਸਾਲਾਂ ‘ਚ ਪੁਲਾੜ ਬਣੇਗਾ ਜੰਗ ਦਾ ਨਵਾਂ ਮੈਦਾਨ, ਇੰਟਰਨੈੱਟ-ਬੈਂਕਿੰਗ ਤੇ ਏਅਰਲਾਈਨਜ਼ ’ਤੇ ਮੰਡਰਾਏਗਾ ਖ਼ਤਰਾ; ਮਾਹਿਰਾਂ ਦੀ ਚਿਤਾਵਨੀ

ਲੰਡਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਅਗਲੀ ਜੰਗ ਪੁਲਾੜ ਵਿੱਚ ਛਿੜ ਸਕਦੀ ਹੈ। ਅਮਰੀਕਾ, ਬ੍ਰਿਟੇਨ, ਰੂਸ ਅਤੇ ਚੀਨ ਦੀਆਂ ਵਧਦੀਆਂ ਪੁਲਾੜੀ ਗਤੀਵਿਧੀਆਂ ਨੇ ਚਿੰਤਾ ਵਧਾ ਦਿੱਤੀ ਹੈ।…

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ
20Oct

ਯੁੱਧ ਹੋਇਆ ਖ਼ਤਰਨਾਕ: ਬਾਜ਼ਾਰ ’ਤੇ ਭਿਆਨਕ ਡਰੋਨ ਹਮਲਾ, 150 ਤੋਂ ਵੱਧ ਲੋਕਾਂ ਦੀ ਮੌਤ; ਬੱਚੇ ਵੀ ਬਣੇ ਨਿਸ਼ਾਨਾ

ਨੈਰੋਬੀ। ਸੂਡਾਨ ਦੀ ਫ਼ੌਜ ਨੇ ਵਿਵਾਦਿਤ ਅਬਯੇਈ ਖੇਤਰ ਦੇ ਇੱਕ ਬਾਜ਼ਾਰ ’ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਸੋਮਵਾਰ ਦੁਪਹਿਰ ਦੇ…

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ
20Oct

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਘੇਰਨ ਵਾਲੇ ਅਮਿਤ ਸ਼ਾਹ ਦੱਸਣ, ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਦੀ ਖੇਪ ਕਿਉਂ ਨਹੀਂ ਰੋਕ ਸਕਦੇ: ਭਗਵੰਤ ਮਾਨ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਜਾਰੀ ਕਰਕੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ।…

More News

Leave a Reply

Your email address will not be published. Required fields are marked *