ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਉੱਤਰੀ ਪਾਸੇ ਪੋਸਤ ਦੀ ਖੇਤੀ ਕਰਦੇ ਚਾਰ ਪੰਜਾਬੀਆਂ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਖੇਤਾਂ ’ਚੋਂ ਪੋਸਤ ਦੇ ਪਲੇ ਹੋਏ 60 ਹਜ਼ਾਰ ਬੂਟੇ ਵੀ ਜ਼ਬਤ ਕੀਤੇ ਹਨ।ਇਹ ਪੂਰਾ ਮਾਮਲਾ ਉਦੋਂ ਪੁਲੀਸ ਦੇ ਧਿਆਨ ਵਿੱਚ ਆਇਆ, ਜਦੋਂ ਬੂਟਿਆਂ ਨੂੰ ਫੁੱਲ ਲੱਗਣ ਤੋਂ ਬਾਅਦ ਉਨ੍ਹਾਂ ਦੇ ਡੋਡੇ ਬਣਨ ਲੱਗੇ। ਪੁਲੀਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ ਤਾਂ ਉਥੋਂ ਡੋਡੇ ਪੀਸ ਕੇ ਬਣਾਈ ਭੁੱਕੀ ਅਤੇ ਖਸਖਸ ਦੀਆਂ ਪੁੜੀਆਂ ਵੱਡੀ ਮਾਤਰਾ ਵਿੱਚ ਮਿਲੀਆਂ।ਪੁਲੀਸ ਨੇ ਸੁਖਦੀਪ ਧਨੋਆ (42), ਸੰਦੀਪ ਦੰਦੀਵਾਲ (33), ਗੁਰਪ੍ਰੀਤ ਸਿੰਘ (30) ਅਤੇ ਕੁਲਵਿੰਦਰ ਸਿੰਘ (40) ਖਿਲਾਫ਼ ਨਸ਼ਾ ਵਿਰੋਧੀ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।ਐਡਮਿੰਟਨ ਪੁਲੀਸ ਦੇ ਡਰੱਗ ਐਂਡ ਗੈਂਗ ਐਨਫੋਰਸਮੈਂਟ ਟੀਮ ਦੇ ਬੁਲਾਰੇ ਸਾਰਜੈਂਟ ਮਾਰਕੋਂ ਐਂਟੋਨੀਓ ਨੇ ਦੱਸਿਆ ਕਿ ਸ਼ਹਿਰ ਦੇ ਉੱਤਰ ਪੂਰਬੀ ਖੇਤਰ ’ਚ 195 ਐਵੇਨਿਊ ਅਤੇ 34 ਸਟਰੀਟ ਸਥਿਤ ਫਾਰਮ ਹਾਊਸ ਵਿੱਚ ਨਸ਼ੇ ਵਾਲੇ ਪਾਬੰਦੀਸ਼ੁਦਾ ਬੂਟਿਆਂ ਦੀ ਖੇਤੀ ਬਾਰੇ ਪਤਾ ਲੱਗਾ ਤਾਂ ਉਸ ’ਤੇ ਨਿਗ੍ਹਾ ਰੱਖੀ ਗਈ।ਇਹ ਸਬੂਤ ਵੀ ਇਕੱਤਰ ਕਰ ਲਏ ਗਏ ਕਿ ਉਤਪਾਦਕਾਂ ਵਲੋਂ ਫਾਰਮ ਹਾਊਸ ਦੇ ਪਿਛਵਾੜੇ ਖੁੱਲ੍ਹੇ ਖੇਤਰ ਵਿੱਚ ਉਗਾਏ ਗਏ ਬੂਟੇ ਉਹ ਨਸ਼ੇੜੀਆਂ ਦੀ ਵਰਤੋਂ ਲਈ ਉਗਾਉਂਦੇ ਹਨ। ਅਦਾਲਤ ਤੋਂ ਵਰੰਟ ਲੈ ਕੇ ਜਦੋਂ ਉਨ੍ਹਾਂ ਦੇ ਫਾਰਮ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੋਂ ਵੱਡੀ ਮਾਤਰਾ ਵਿੱਚ ਭੁੱਕੀ ਅਤੇ ਬੀਜ (ਖਸਖਸ) ਦੀਆਂ ਪੁੜੀਆਂ ਮਿਲੀਆਂ, ਜੋ ਉਤਪਾਦਕਾਂ ਨੇ ਡੋਡੇ ਪੀਸਣ ਤੋਂ ਬਾਅਦ ਨਸ਼ੇੜੀਆਂ ਨੂੰ ਵੇਚਣ ਲਈ ਬਣਾਈਆਂ ਹੋਈਆਂ ਸੀ।ਬੁਲਾਰੇ ਨੇ ਦੱਸਿਆ ਕਿ ਉਤਪਾਦਕਾਂ ਦੇ ਪੋਸਤ ਉਤਪਾਦਨ ਦੀ ਬਾਜ਼ਾਰੀ ਕੀਮਤ ਡੇਢ ਤੋਂ 5 ਲੱਖ ਦੱਸੀ ਜਾਂਦੀ ਹੈ। ਉਸ ਨੇ ਦੱਸਿਆ ਕਿ ਪੋਸਤ ਦੇ ਡੋਡਿਆਂ ਦੇ ਰਸ ਤੋਂ ਅਫੀਮ ਤੇ ਹੈਰੋਇਨ ਬਣਾਈ ਜਾਂਦੀ ਹੈ ਤੇ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਵੇਚਿਆ ਜਾਂਦਾ ਹੈ। ਬੁਲਾਰੇ ਨੇ ਦੱਸਿਆ ਕਿ ਕੈਨੇਡਾ ਵਿੱਚ ਪੋਸਤ ਦੀ ਨਜਾਇਜ਼ ਖੇਤੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 2011 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਚਿਲਾਵੈਕ ਵਿੱਚ ਇੰਜ ਦੀ ਖੇਤੀ ਕਰਦੇ ਲੋਕ ਫੜੇ ਗਏ ਸਨ।
ਕੈਨੇਡਾ: ਐਡਮਿੰਟਨ ਵਿਚ ਪੋਸਤ ਦੀ ਗ਼ੈਰਕਾਨੂੰਨੀ ਖੇਤੀ ਕਰਦੇ ਚਾਰ ਪੰਜਾਬੀ ਕਾਬੂ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ
ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਗੱਲਬਾਤ ਅੱਗੇ ਵਧਦੀ ਜਾਪਦੀ ਹੈ। ਸੰਭਾਵਨਾ ਹੈ ਕਿ ਜਲਦੀ ਹੀ ਇੱਕ ਸਮਝੌਤਾ ਹੋ ਸਕਦਾ ਹੈ, ਕਿਉਂਕਿ ਉਹ ਦਾਅਵਾ

ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA
ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੁਲਜ਼ਮ ਗੈਰ-ਕਾਨੂੰਨੀ ਤਰੀਕੇ ਨਾਲ

‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ
ਮਸ਼ਹੂਰ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ’ਚ ਭਾਰਤ ਤੇ ਅਮਰੀਕਾ ਵਿਚਾਲੇ ਕਮਜ਼ੋਰ ਹੁੰਦੇ ਰਿਸ਼ਤਿਆਂ ’ਤੇ ਬਾਹਰੀ ਚਿੰਤਾ ਤੇ ਨਿਰਾਸ਼ਾ
… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ
ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਗੱਲਬਾਤ ਅੱਗੇ ਵਧਦੀ ਜਾਪਦੀ ਹੈ। ਸੰਭਾਵਨਾ ਹੈ ਕਿ ਜਲਦੀ ਹੀ ਇੱਕ ਸਮਝੌਤਾ ਹੋ ਸਕਦਾ ਹੈ, ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ…
ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA
ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੁਲਜ਼ਮ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।…
‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ
ਮਸ਼ਹੂਰ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ’ਚ ਭਾਰਤ ਤੇ ਅਮਰੀਕਾ ਵਿਚਾਲੇ ਕਮਜ਼ੋਰ ਹੁੰਦੇ ਰਿਸ਼ਤਿਆਂ ’ਤੇ ਬਾਹਰੀ ਚਿੰਤਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ…
More News




ਅਮਰੀਕਾ ਦੇ ਸਾਬਕਾ ਅਧਿਕਾਰੀ ਦੇ ਘਰੋਂ 303 ਸੋਨੇ ਦੀਆਂ ਇੱਟਾਂ ਬਰਾਮਦ, ਕੀਮਤ 340 ਕਰੋੜ ਰੁਪਏ ਤੋਂ ਵੱਧ


ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ




