ਤਿਉਹਾਰਾਂ ਦੌਰਾਨ ਚਾਂਦੀ ਨੇ ਰਿਕਾਰਡ ਤੋੜਿਆ; ਛੇ ਹਜ਼ਾਰ ਰੁਪਏ ਵੱਧ ਕੇ 1.85 ਲੱਖ ਪ੍ਰਤੀ ਕਿੱਲੋ ਹੋਈ

Gold breaches Rs 1.3 lakh/10 g, silver hits Rs 1.85 lakh/kg amid festive rush ਧਨਤੇਰਸ ਤੋਂ ਪਹਿਲਾਂ ਤੇ ਤਿਉਹਾਰਾਂ ਦੇ ਮੱਦੇਨਜ਼ਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਸਮਾਨ ’ਤੇ ਪੁੱਜ ਗਈਆਂ ਹਨ। ਇਸ ਦੌਰਾਨ ਪ੍ਰਚੂਨ ਵਿਕਰੇਤਾਵਾਂ ਅਤੇ ਸੁਨਿਆਰਿਆਂ ਵਲੋਂ ਭਾਰੀ ਖਰੀਦਦਾਰੀ ਕੀਤੀ ਗਈ ਜਿਸ ਕਾਰਨ ਕੌਮੀ ਰਾਜਧਾਨੀ ਵਿੱਚ ਅੱਜ ਸੋਨੇ ਦੀਆਂ ਕੀਮਤਾਂ 2,850 ਰੁਪਏ ਵਧ ਕੇ 1.3 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈਆਂ। ਚਾਂਦੀ ਵੀ 6,000 ਰੁਪਏ ਵਧ ਕੇ 1,85,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਜੀਵਨ ਭਰ ਦੇ ਉੱਚ ਪੱਧਰ ’ਤੇ ਪਹੁੰਚ ਗਈ, ਜਿਸ ਵਿਚ ਲਗਾਤਾਰ ਪੰਜਵੇਂ ਦਿਨ ਵਾਧਾ ਹੋਇਆ ਹੈ। ਚਿੱਟੀ ਧਾਤ ਪਿਛਲੇ ਬਾਜ਼ਾਰ ਸੈਸ਼ਨ ਵਿੱਚ 1,79,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤ 2,850 ਰੁਪਏ ਵਧ ਕੇ 1,30,800 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਜੋ ਕਿ ਪਿਛਲੇ ਕਾਰੋਬਾਰੀ ਦਿਨ ਸਮੇਂ 1,27,950 ਰੁਪਏ ਸੀ।99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ ਵੀ 2,850 ਰੁਪਏ ਵਧ ਕੇ 1,30,200 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਪਹੁੰਚ ਗਿਆ ਜੋ ਇਕ ਦਿਨ ਪਹਿਲਾਂ 1,27,350 ਰੁਪਏ ਪ੍ਰਤੀ 10 ਗ੍ਰਾਮ ਸੀ।ਵਪਾਰੀਆਂ ਨੇ ਸਰਾਫਾ ਕੀਮਤਾਂ ਵਿੱਚ ਤੇਜ਼ੀ ਦਾ ਕਾਰਨ ਤਿਉਹਾਰਾਂ ਅਤੇ ਵਿਆਹ ਦੇ ਸੀਜ਼ਨ ਤੋਂ ਪਹਿਲਾਂ ਗਹਿਣੇ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਨਿਰੰਤਰ ਮੰਗ ਨੂੰ ਦੱਸਿਆ। ਇਸ ਦੇ ਨਾਲ ਹੀ ਭਾਰਤੀ ਰੁਪਇਆ ਕਮਜ਼ੋਰ ਹੋ ਗਿਆ ਜੋ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 12 ਪੈਸੇ ਡਿੱਗ ਕੇ 88.80 ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਵਾਪਸ ਆ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ

ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਵਧੇ ਹੋਏ ਅਤੇ ਆਰਜ਼ੀ ਬਿਜਲੀ ਬਿੱਲਾਂ ਸਬੰਧੀ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ

Read More »

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

(ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਫੀਸ ਨੂੰ ਵਧਾ ਕੇ 1,03,265 ਡਾਲਰ ਕਰਨ ਦੀ ਤਿਆਰੀ ਵਿਚ ਹੈ। ਇਹ ਕਦਮ ਅਜਿਹੇ ਸਮੇਂ

Read More »

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?

ਵਾਸ਼ਿੰਗਟਨ: ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਨੌਜਵਾਨਾਂ ਲਈ ਰਾਹ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਿਹਾ। ਅਮਰੀਕਾ ਦੇ ਨਵੇਂ ਅਤੇ ਸਖ਼ਤ

Read More »
ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ
25Aug

ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ

ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਵਧੇ ਹੋਏ ਅਤੇ ਆਰਜ਼ੀ ਬਿਜਲੀ ਬਿੱਲਾਂ ਸਬੰਧੀ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੀਟਰ ਰੀਡਰਾਂ ਦੀ ਹੜਤਾਲ…

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ
25Aug

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

(ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਫੀਸ ਨੂੰ ਵਧਾ ਕੇ 1,03,265 ਡਾਲਰ ਕਰਨ ਦੀ ਤਿਆਰੀ ਵਿਚ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਰਾਸ਼ਟਰਪਤੀ…

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?
25Aug

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?

ਵਾਸ਼ਿੰਗਟਨ: ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਨੌਜਵਾਨਾਂ ਲਈ ਰਾਹ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਿਹਾ। ਅਮਰੀਕਾ ਦੇ ਨਵੇਂ ਅਤੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ, 2025-26 ਦੇ…

More News

Leave a Reply

Your email address will not be published. Required fields are marked *