ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂਕੇ; ਭਾਰਤ ਵਿੱਚ ਕੈਂਪਸਾਂ ਅਤੇ ਫ਼ੌਜੀ ਸਹਿਯੋਗ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨੇ ਮੁੰਬਈ ਵਿੱਚ ਵਿਸ਼ੇਸ ਮੁੱਦਿਆਂ ’ਤੇ ਕੇਂਦਰਿਤ  ਦੁਵੱਲੀ ਮੀਟਿੰਗ ਕੀਤੀ। ਇਹ ਜੁਲਾਈ ਵਿੱਚ ਦੋਵਾਂ ਧਿਰਾਂ ਵੱਲੋਂ ਮੁਕਤ ਵਪਾਰ ਸਮਝੌਤੇ (FTA) ’ਤੇ ਹਸਤਾਖਰ ਕਰਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ।

ਭਾਰਤ ਅਤੇ ਯੂਕੇ ਨੇ ਵੀਰਵਾਰ ਨੂੰ ਵਿਸ਼ੇਸ਼ ਖਣਿਜਾਂ (critical minerals) ਵਿੱਚ ਵਿਆਪਕ ਸਹਿਯੋਗ ਦਾ ਐਲਾਨ ਕੀਤਾ, ਜਿਸ ਵਿੱਚ ਫ਼ੌਜੀ ਉਪਕਰਨਾਂ ਦਾ ਸਹਿ-ਵਿਕਾਸ ਅਤੇ ਭਾਰਤ ਵਿੱਚ ਯੂਕੇ-ਅਧਾਰਤ ਯੂਨੀਵਰਸਿਟੀਆਂ ਦੇ ਹੋਰ ਕੈਂਪਸ ਖੋਲ੍ਹਣੇ ਸ਼ਾਮਲ ਹਨ।

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਯੂਕੇ ਵਿੱਚ ਹੋਰ ਬਾਲੀਵੁੱਡ ਫ਼ਿਲਮਾਂ ਬਣਾਉਣ ਲਈ ਇੱਕ ਸੌਦੇ ਦਾ ਐਲਾਨ ਕੀਤਾ। ਮੀਟਿੰਗ ਤੋਂ ਬਾਅਦ ਸਟਾਰਮਰ ਨਾਲ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂਕੇ ਵਿਚਕਾਰ ਤਕਨਾਲੋਜੀ ਭਾਈਵਾਲੀ ਵਿੱਚ ਬੇਅੰਤ ਸਮਰੱਥਾ ਹੈ। ਨਾਜ਼ੁਕ ਖਣਿਜ (ਜੋ ਕਿ ਫ਼ੌਜੀ ਵਰਤੋਂ ਸਮੇਤ ਸਾਰੀਆਂ ਇਲੈਕਟ੍ਰਾਨਿਕ ਵਸਤੂਆਂ ਵਿੱਚ ਵਰਤੇ ਜਾਂਦੇ ਹਨ) ਬਾਰੇ ਮੋਦੀ ਨੇ ਐਲਾਨ ਕਰਦਿਆਂ ਕਿਹਾ, ‘‘ਅਸੀਂ ਵਿਸ਼ੇਸ਼ ਖਣਿਜਾਂ ’ਤੇ ਸਹਿਯੋਗ ਲਈ ਇੱਕ ਇੰਡਸਟਰੀ ਗਿਲਡ ਅਤੇ ਇੱਕ ਸਪਲਾਈ ਚੇਨ ਆਬਜ਼ਰਵੇਟਰੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਸੈਟੇਲਾਈਟ ਕੈਂਪਸ ਆਈਐੱਸਐੱਮ ਧਨਬਾਦ ਵਿੱਚ ਸਥਿਤ ਹੋਵੇਗਾ।’’

ਸਟਾਰਮਰ ਨੇ ਆਪਣੇ ਵੱਲੋਂ ਮੌਜੂਦਾ ਭਾਰਤ-ਯੂਕੇ ‘ਤਕਨਾਲੋਜੀ ਸੁਰੱਖਿਆ ਪਹਿਲਕਦਮੀ’ ਦਾ ਜ਼ਿਕਰ ਕੀਤਾ ਅਤੇ ਕਿਹਾ, “ਯੂਕੇ ਅਤੇ ਭਾਰਤ ਤਕਨਾਲੋਜੀ ਅਤੇ ਨਵੀਨਤਾ ਵਿੱਚ ਵਿਸ਼ਵ ਨੇਤਾਵਾਂ ਵਜੋਂ ਨਾਲ-ਨਾਲ ਖੜ੍ਹੇ ਹਨ।”

ਦੋਵਾਂ ਨੇਤਾਵਾਂ ਨੇ ‘ਇੰਡੀਆ-ਯੂਕੇ ਆਫਸ਼ੋਰ ਵਿੰਡ ਟਾਸਕ ਫੋਰਸ’ ਅਤੇ ‘ਕਲਾਈਮੇਟ ਟੈਕਨਾਲੋਜੀ ਸਟਾਰਟਅੱਪ ਫੰਡ’ ਦੇ ਗਠਨ ਦਾ ਸਵਾਗਤ ਕੀਤਾ, ਜੋ ਜਲਵਾਯੂ ਤਕਨਾਲੋਜੀ ਅਤੇ ਏ.ਆਈ. (AI) ਵਿੱਚ ਕੰਮ ਕਰ ਰਹੇ ਦੋਵਾਂ ਦੇਸ਼ਾਂ ਦੇ ਨਵੀਨਤਾਕਾਰਾਂ ਅਤੇ ਉੱਦਮੀਆਂ ਦਾ ਸਮਰਥਨ ਕਰੇਗਾ।

ਉਨ੍ਹਾਂ ਨੇ ਜਲ ਸੈਨਾ ਅਭਿਆਸਾਂ ਦੇ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਜਦੋਂ ਦੋਵੇਂ ਨੇਤਾਵੲ ਦੀ ਮਿਲਣੀ ਦੌਰਾਨ ਦੋਵਾਂ ਦੇਸ਼ਾਂ ਦੇ ਕੈਰੀਅਰ ਬੈਟਲ ਗਰੁੱਪ ਅਰਬ ਸਾਗਰ ਵਿੱਚ ਇੱਕ ਹਫ਼ਤੇ ਤੱਕ ਚੱਲਣ ਵਾਲਾ ਅਭਿਆਸ ਕਰ ਰਹੇ ਸਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ

 ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਗੱਲਬਾਤ ਅੱਗੇ ਵਧਦੀ ਜਾਪਦੀ ਹੈ। ਸੰਭਾਵਨਾ ਹੈ ਕਿ ਜਲਦੀ ਹੀ ਇੱਕ ਸਮਝੌਤਾ ਹੋ ਸਕਦਾ ਹੈ, ਕਿਉਂਕਿ ਉਹ ਦਾਅਵਾ

Read More »

ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA

 ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੁਲਜ਼ਮ ਗੈਰ-ਕਾਨੂੰਨੀ ਤਰੀਕੇ ਨਾਲ

Read More »

‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ

ਮਸ਼ਹੂਰ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ’ਚ ਭਾਰਤ ਤੇ ਅਮਰੀਕਾ ਵਿਚਾਲੇ ਕਮਜ਼ੋਰ ਹੁੰਦੇ ਰਿਸ਼ਤਿਆਂ ’ਤੇ ਬਾਹਰੀ ਚਿੰਤਾ ਤੇ ਨਿਰਾਸ਼ਾ

Read More »
… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ
28May

… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ

 ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਗੱਲਬਾਤ ਅੱਗੇ ਵਧਦੀ ਜਾਪਦੀ ਹੈ। ਸੰਭਾਵਨਾ ਹੈ ਕਿ ਜਲਦੀ ਹੀ ਇੱਕ ਸਮਝੌਤਾ ਹੋ ਸਕਦਾ ਹੈ, ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ…

ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA
28May

ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA

 ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੁਲਜ਼ਮ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।…

‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ
28May

‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ

ਮਸ਼ਹੂਰ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ’ਚ ਭਾਰਤ ਤੇ ਅਮਰੀਕਾ ਵਿਚਾਲੇ ਕਮਜ਼ੋਰ ਹੁੰਦੇ ਰਿਸ਼ਤਿਆਂ ’ਤੇ ਬਾਹਰੀ ਚਿੰਤਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ…

More News

Leave a Reply

Your email address will not be published. Required fields are marked *