ਭਾਰਤ-ਇਜ਼ਰਾਈਲ ਅਤਿਵਾਦ ਖ਼ਿਲਾਫ਼ ਸਹਿਯੋਗ ਵਧਾਉਣਗੇ

ਭਾਰਤ ਤੇ ਇਜ਼ਰਾਈਲ ਨੇ ਅੱਜ ਅਤਿਵਾਦ ਦੇ ਟਾਕਰੇ ਲਈ ‘ਬਿਲਕੁਲ ਬਰਦਾਸ਼ਤ ਨਹੀਂ’ ਦੀ ਆਲਮੀ ਨੀਤੀ ਤਿਆਰ ਕਰਨ ਦੇ ਤੌਰ-ਤਰੀਕੇ ਲੱਭਣ ਅਤੇ ਵਪਾਰ, ਬੁਨਿਆਦੀ ਢਾਂਚੇ ਤੇ ਕੁਨੈਕਟਿਵਿਟੀ ਦੇ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਕਦਮਾਂ ’ਤੇ ਚਰਚਾ ਕੀਤੀ। ਇਸ ਦੇ ਨਾਲ ਭਾਰਤ ਨੇ ਉਮੀਦ ਜਤਾਈ ਕਿ ਅਮਰੀਕਾ ਦੀ ਵਿਚੋਲਗੀ ਨਾਲ ਤਿਆਰ ਕੀਤੀ ਗਈ ਗਾਜ਼ਾ ਸ਼ਾਂਤੀ ਯੋਜਨਾ ਖੇਤਰ ’ਚ ਸਥਾਈ ਸ਼ਾਂਤੀ ਲਿਆਉਣ ’ਚ ਮਦਦਗਾਰ ਹੋਵੇਗੀ।

ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐੈੱਸ ਜੈਸ਼ੰਕਰ ਅਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਓਨ ਸਾਰ ਵਿਚਾਲੇ ਗੱਲਬਾਤ ਹੋਈ। ਦੋਵੇਂ ਮੁਲਕ ਅਗਲੇ ਮਹੀਨਿਆਂ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਭਾਰਤ ਦੌਰੇ ਦੀ ਸੰਭਾਵਨਾ ’ਤੇ ਵੀ ਵਿਚਾਰ ਕਰ ਰਹੇ ਹਨ। ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਭਾਰਤ-ਮੱਧ ਪੂਰਬੀ ਏਸ਼ੀਆ-ਯੂਰਪ ਗਲਿਆਰੇ (ਆਈ ਐੱਮ ਏ ਸੀ) ’ਤੇ ਵੀ ਚਰਚਾ ਹੋਈ ਜਿਸ ਤਹਿਤ ਖੇਤਰੀ ਸੰਪਰਕ ਤੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਲੱਭੇ ਜਾ ਰਹੇ ਹਨ। ਸ੍ਰੀ ਜੈਸ਼ੰਕਰ ਨੇ ਉਦਘਾਟਨੀ ਭਾਸ਼ਨ ’ਚ ਕਿਹਾ ਕਿ ਭਾਰਤ ਤੇ ਇਜ਼ਰਾਈਲ ਅਤਿਵਾਦ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਔਖੇ ਵੇਲੇ ਇੱਕ-ਦੂਜੇ ਨਾਲ ਡਟੇ ਰਹੇ ਹਾਂ ਤੇ ਸਾਡੇ ਸਬੰਧ ਆਪਸੀ ਭਰੋਸੇ ’ਤੇ ਆਧਾਰਿਤ ਹਨ। -ਪੀਟੀਆਈ

ਭਾਰਤ-ਇਜ਼ਰਾਈਲ ਵੱਲੋਂ ਰੱਖਿਆ ਸਮਝੌਤੇ ’ਤੇ ਦਸਤਖ਼ਤ

ਭਾਰਤ ਤੇ ਇਜ਼ਰਾਈਲ ਨੇ ਪਹਿਲਾਂ ਤੋਂ ਹੀ ਮਜ਼ਬੂਤ ਰਣਨੀਤਕ ਸਬੰਧ ਹੋਰ ਗੂੜ੍ਹੇ ਕਰਨ ਲਈ ਅਹਿਮ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਆਧੁਨਿਕ ਤਕਨੀਕਾਂ ਦੇ ਵਟਾਂਦਰੇ ਨੂੰ ਸੁਚਾਰੂ ਬਣਾਏਗਾ ਤੇ ਮੁੱਖ ਹਥਿਆਰ ਪ੍ਰਣਾਲੀਆਂ ਤੇ ਮਿਲਟਰੀ ਹਾਰਡਵੇਅਰ ਦੇ ਸਹਿ-ਵਿਕਾਸ ਤੇ ਸਹਿ-ਉਤਪਾਦਨ ਨੂੰ ਹੱਲਾਸ਼ੇਰੀ ਦੇਵੇਗਾ। ਰੱਖਿਆ ਸਹਿਯੋਗ ਬਾਰੇ ਭਾਰਤ-ਇਜ਼ਰਾਈਲ ਸਾਂਝੇ ਵਰਕਿੰਗ ਗਰੁੱਪ ਦੀ ਮੀਟਿੰਗ ਮਗਰੋਂ ਤਲ ਅਵੀਵ ’ਚ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। 

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ

 ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਗੱਲਬਾਤ ਅੱਗੇ ਵਧਦੀ ਜਾਪਦੀ ਹੈ। ਸੰਭਾਵਨਾ ਹੈ ਕਿ ਜਲਦੀ ਹੀ ਇੱਕ ਸਮਝੌਤਾ ਹੋ ਸਕਦਾ ਹੈ, ਕਿਉਂਕਿ ਉਹ ਦਾਅਵਾ

Read More »

ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA

 ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੁਲਜ਼ਮ ਗੈਰ-ਕਾਨੂੰਨੀ ਤਰੀਕੇ ਨਾਲ

Read More »

‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ

ਮਸ਼ਹੂਰ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ’ਚ ਭਾਰਤ ਤੇ ਅਮਰੀਕਾ ਵਿਚਾਲੇ ਕਮਜ਼ੋਰ ਹੁੰਦੇ ਰਿਸ਼ਤਿਆਂ ’ਤੇ ਬਾਹਰੀ ਚਿੰਤਾ ਤੇ ਨਿਰਾਸ਼ਾ

Read More »
… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ
28May

… ਨਹੀਂ ਖੁੱਲ੍ਹੇਗਾ ਹੋਰਮੁਜ਼: ਈਰਾਨ ਦੀ ਡੀਲ ਵਾਲੇ ਦਾਅਵੇ ਨੂੰ ਅਮਰੀਕਾ ਨੇ ਦੱਸਿਆ ਫ਼ਰਜ਼ੀ, ਕਿਹਾ- ਇਹ ਸਭ ਮਨਘੜਤ

 ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਗੱਲਬਾਤ ਅੱਗੇ ਵਧਦੀ ਜਾਪਦੀ ਹੈ। ਸੰਭਾਵਨਾ ਹੈ ਕਿ ਜਲਦੀ ਹੀ ਇੱਕ ਸਮਝੌਤਾ ਹੋ ਸਕਦਾ ਹੈ, ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ…

ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA
28May

ਅਮਰੀਕਾ ‘ਚ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ USA

 ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੁਲਜ਼ਮ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।…

‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ
28May

‘ਟਰੰਪ ਦੇ ਗਲਤ ਸਲਾਹਕਾਰਾਂ ਨੇ ਵਿਗਾੜੇ ਭਾਰਤ-ਅਮਰੀਕਾ ਸਬੰਧ’,ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਪ੍ਰਗਟਾਈ ਚਿੰਤਾ

ਮਸ਼ਹੂਰ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ’ਚ ਭਾਰਤ ਤੇ ਅਮਰੀਕਾ ਵਿਚਾਲੇ ਕਮਜ਼ੋਰ ਹੁੰਦੇ ਰਿਸ਼ਤਿਆਂ ’ਤੇ ਬਾਹਰੀ ਚਿੰਤਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ…

More News

Leave a Reply

Your email address will not be published. Required fields are marked *