ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਭਲਕੇ ਤਿੰਨ ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਇਸ ਵਾਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵਲੋਂ ਕਰਵਾਈ ਜਾ ਰਹੀ ਚੋਣ ਖਿਲਾਫ ਲੰਗਰ ਹਾਲ ਦੇ ਨੇੜੇ ਰੋਸ ਵਿਖਾਵਾ ਕੀਤਾ ਜਾਵੇਗਾ।ਅੱਜ ਸ਼ਾਮ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦੀ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਕੀਤੀ ਗਈ ਇੱਕ ਮੀਟਿੰਗ ਦੌਰਾਨ ਭਲਕੇ ਹੋਣ ਵਾਲੇ ਚੋਣ ਇਜਲਾਸ ਲਈ ਪਾਰਟੀ ਉਮੀਦਵਾਰ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਇਸ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਮੈਂਬਰ ਰਾਜਿੰਦਰ ਸਿੰਘ ਮਹਿਤਾ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਮਗਰੋਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਵੱਲੋਂ ਭਲਕੇ ਹੋਣ ਵਾਲੇ ਚੋਣ ਇਜਲਾਸ ਵਿੱਚ ਪਾਰਟੀ ਵੱਲੋਂ ਪ੍ਰਧਾਨ ਦੇ ਉਮੀਦਵਾਰ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਪਾਰਟੀ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ ਗਏ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 3 ਨੂੰ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ
ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ ਕਰਨ ਲਈ ਤਿਆਰ ਹੋਵੇਗਾ। ਏਆਰਵਾਈ…
US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ ਗੱਲਬਾਤ ਅੱਗੇ ਨਹੀਂ ਵਧੇਗੀ।ਜਿਵੇਂ ਹੀ…
ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 54 ਮੁਲਾਜ਼ਮ ਜ਼ਖ਼ਮੀ ਹੋ…
More News



ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ


ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ

‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ

ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ



