9.99 ਕਰੋੜ ਰੁਪਏ ਦੇ ਜਾਅਲੀ ਨੋਟ ਜ਼ਬਤ

ਪੁਲੀਸ ਨੇ ਡੇਰਾਬੱਸੀ ਵਿੱਚ ਅੰਤਰ-ਰਾਜੀ ਜਾਅਲੀ ਕਰੰਸੀ ਗਰੋਹ ਦਾ ਪਰਦਾਫਾਸ਼ ਕਰਦਿਆਂ 9 ਕਰੋੜ 99 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਤੇ ਬੰਦ ਕੀਤੇ ਕਰੰਸੀ ਨੋਟ ਬਰਾਮਦ ਕੀਤੇ ਹਨ। ਐੱਸ ਏ ਐੱਸ ਨਗਰ ਦੇ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪੁਲੀਸ ਨੇ ਦੋ ਮੁਲਜ਼ਮਾਂ ਸਚਿਨ ਵਾਸੀ ਪਿਹੋਵਾ (ਹਰਿਆਣਾ) ਅਤੇ ਗੁਰਦੀਪ ਵਾਸੀ ਕੁਰੂਕਸ਼ੇਤਰ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਜਾਅਲੀ ਕਰੰਸੀ ਅਪਰਾਧ ਵਿੱਚ ਸ਼ਾਮਲ ਅੰਤਰ-ਰਾਜੀ ਸਿੰਡੀਕੇਟ ਨਾਲ ਜੁੜੇ ਦੋ ਮਸ਼ਕੂਕਾਂ ਬਾਰੇ ਸੂਹ ਮਿਲੀ ਸੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀ ਐੱਸ ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਕਾਇਮ ਕੀਤੀਆਂ। ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਤੇ ਇੰਚਾਰਜ ਐਂਟੀ-ਨਾਰਕੋਟਿਕਸ ਸੈੱਲ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਪੁਰਾਣਾ ਅੰਬਾਲਾ-ਕਾਲਕਾ ਹਾਈਵੇਅ ਦੇ ਘੱਗਰ ਪੁਲ ’ਤੇ ਨਾਕਾ ਲਾਇਆ ਸੀ। ਇਸ ਦੌਰਾਨ ਕਾਰ ਸਵਾਰਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ 11,05,000 ਰੁਪਏ ਦੀ ਬੰਦ ਕੀਤੀ ਜਾ ਚੁੱਕੀ ਕਰੰਸੀ ਅਤੇ 9.88 ਕਰੋੜ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ। ਇਨ੍ਹਾਂ ਵਿੱਚੋਂ 7,42,000 ਰੁਪਏ ਦੇ ਇੱਕ ਹਜ਼ਾਰ ਦੇ ਬੰਦ ਕੀਤੇ ਜਾ ਚੁੱਕੇ ਨੋਟ, 3,50,000 ਰੁਪਏ ਦੇ ਦੋ ਹਜ਼ਾਰ ਦੇ ਬੰਦ ਕੀਤੇ ਨੋਟ, 13,000 ਰੁਪਏ ਦੇ ਨਵੇਂ 500 ਦੇ ਬੰਦ ਕੀਤੇ ਨੋਟ ਸ਼ਾਮਲ ਹਨ। ਜਾਅਲੀ ਕਰੰਸੀ ਵਿੱਚ ਪੁਰਾਣੇ 1000 ਰੁਪਏ ਦੇ ਨੋਟਾਂ ਦੇ 80 ਬੰਡਲ (ਕਰੀਬ 80) ਲਗਪਗ 80 ਲੱਖ ਰੁਪਏ, ਨਵੇਂ 500 ਰੁਪਏ ਦੇ ਨੋਟਾਂ ਦੇ 60 ਬੰਡਲ ਲਗਪਗ 30 ਲੱਖ ਰੁਪਏ, 2000 ਰੁਪਏ ਦੇ ਨੋਟਾਂ ਦੇ 439 ਬੰਡਲ ਲਗਪਗ 8.78 ਕਰੋੜ ਰੁਪਏ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਐਤਵਾਰ ਰਾਤ ਨੂੰ ਭਿਆਨਕ ਹਮਲੇ ਹੋਏ ਜਦੋਂ ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਦਾ ਭਾਰੀ ਹਮਲਾ ਕੀਤਾ। ਇਹ ਹਮਲਾ, ਜੋ ਕਿ

Read More »

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ

Read More »

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ

ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030

Read More »
ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ
25May

ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਐਤਵਾਰ ਰਾਤ ਨੂੰ ਭਿਆਨਕ ਹਮਲੇ ਹੋਏ ਜਦੋਂ ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਦਾ ਭਾਰੀ ਹਮਲਾ ਕੀਤਾ। ਇਹ ਹਮਲਾ, ਜੋ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ…

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ
25May

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ ਆਪਣਾ ਡੂੰਘਾ ਪਿਆਰ ਪ੍ਰਗਟ ਕੀਤਾ।…

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ
25May

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ

ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030 ਤੱਕ ਚੰਦਰਮਾ ’ਤੇ ਮਨੁੱਖੀ ਮਿਸ਼ਨ…

More News

Leave a Reply

Your email address will not be published. Required fields are marked *