ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ

ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ ਵਿਚ ਬਣੀਆਂ ਦੋ ਝੀਲਾਂ ’ਤੇ ਨੇਪਾਲ ਦੀ ਨਜ਼ਰ ਹੈ। ਨੇਪਾਲੀ ਆਫ਼ਤ ਪ੍ਰਬੰਧ ਅਥਾਰਟੀ ਦੇ ਅਧਿਕਾਰੀ ਮੁਤਾਬਕ ਜਦੋਂ ਤੱਕ ਦੋਵਾਂ ਝੀਲਾਂ ਦਾ ਪਾਣੀ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਜਾਂਦਾ, ਉਦੋਂ ਤੱਕ ਹੜ੍ਹ ਦਾ ਖ਼ਤਰਾ ਬਣਿਆ ਰਹੇਗਾ। ਇਨ੍ਹਾਂ ਵਿੱਚੋਂ ਇਕ ਝੀਲ ਸ਼ੁੱਕਰਵਾਰ ਨੂੰ ਓਵਰਫਲੋ ਹੋਣ ਲੱਗੀ, ਜਦਕਿ ਦੂਜੀ ਝੀਲ ਦਾ ਘੇਰਾ ਲਗਾਤਾਰ ਵੱਧ ਰਿਹਾ ਹੈ। ਇਸ ਦੇ ਪਾਣੀ ਦੇ ਬਾਹਰ ਨਿਕਲਣ ਦਾ ਕੋਈ ਸਪੱਸ਼ਟ ਰਸਤਾ ਹਾਲੇ ਨਜ਼ਰ ਨਹੀਂ ਆ ਰਿਹਾ।ਰਾਇਟਰ ਮੁਤਾਬਕ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਵਿਚ ਦੋਵੇਂ ਝੀਲਾਂ ਉਸ ਥਾਂ ਦੇ ਨੇੜੇ ਨਜ਼ਰ ਆ ਰਹੀਆਂ ਹਨ, ਜਿੱਥੇ ਬੁੱਧਵਾਰ ਨੂੰ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਤੋਂ ਬਾਅਦ ਚੱਟਾਨਾਂ, ਬਰਫ਼, ਮਿੱਟੀ ਅਤੇ ਮਲਬਾ ਦਰਿਆ ਵਿਚ ਜਾ ਡਿੱਗਿਆ ਸੀ। ਇਸ ਨਾਲ ਅਚਾਨਕ ਆਈਆਂ ਹੜ੍ਹ ਦੀਆਂ ਲਹਿਰਾਂ ਨੇ ਕਈ ਘਰ ਤਬਾਹ ਕਰ ਦਿੱਤੇ ਅਤੇ ਕਈ ਪੁਲ ਰੁੜ੍ਹ ਗਏ। ਵੀਰਵਾਰ ਨੂੰ ਚੀਨੀ ਬਚਾਅਕਾਰੀ ਟੀਮ ਨੇ ਹਵਾਈ ਸਰਵੇਖਣ ਦੌਰਾਨ ਇਕ ਝੀਲ ਬਣਨ ਦੇ ਦ੍ਰਿਸ਼ ਵੀ ਰਿਕਾਰਡ ਕੀਤੇ ਸਨ। ਉਸ ਸਮੇਂ ਵੱਡੀ ਮਾਤਰਾ ਵਿਚ ਭੂਰਾ ਪਾਣੀ ਇਕ ਬੇਸਿਨ ਵਿਚ ਇਕੱਠਾ ਹੁੰਦਾ ਨਜ਼ਰ ਆ ਰਿਹਾ ਸੀ।ਸ਼ੁੱਕਰਵਾਰ ਨੂੰ ਮਿਲੀਆਂ ਨਵੀਆਂ ਸੈਟੇਲਾਈਟ ਤਸਵੀਰਾਂ ਮੁਤਾਬਕ ਪਹਿਲੀ ਝੀਲ ਦਾ ਪਾਣੀ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਇਸੇ ਖੇਤਰ ਵਿਚ ਉੱਪਰ ਵੱਲ ਦੂਜੀ ਝੀਲ ਵੀ ਨਜ਼ਰ ਆਈ ਹੈ, ਜਿਸ ਦਾ ਸਤ੍ਹਹੀ ਖੇਤਰ ਪਹਿਲੀ ਝੀਲ ਤੋਂ ਵੱਡਾ ਹੈ। ਸ਼ੁੱਕਰਵਾਰ ਸਵੇਰ ਤੱਕ ਇਸ ਵਿੱਚੋਂ ਪਾਣੀ ਬਾਹਰ ਨਿਕਲਣ ਦਾ ਕੋਈ ਸਪੱਸ਼ਟ ਰਸਤਾ ਨਹੀਂ ਦਿਖਿਆ। ਹੁਣ ਖ਼ਦਸ਼ਾ ਹੈ ਕਿ ਦੂਜੀ ਝੀਲ ਵਿਚ ਪਾਣੀ ਦਾ ਦਬਾਅ ਹਾਲੇ ਵੱਧ ਰਿਹਾ ਹੈ। ਅਧਿਕਾਰੀਆਂ ਮੁਤਾਬਕ ਦੋਵੇਂ ਝੀਲਾਂ ਪੂਰੀ ਤਰ੍ਹਾਂ ਖਾਲੀ ਹੋਣ ਤੱਕ ਹੇਠਲੇ ਇਲਾਕਿਆਂ ਵਿਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ ਬਣਿਆ ਰਹੇਗਾ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨੇਪਾਲ ਦੇ ਅਧਿਕਾਰੀਆਂ ਨੇ ਖ਼ਤਰੇ ਦੀ ਨਿਗਰਾਨੀ ਲਈ ਸਰਹੱਦੀ ਸ਼ਹਿਰ ਤਿਮੁਰੇ ਅਤੇ ਦਰਿਆ ਦੇ ਵਹਾਅ ਦੀ ਦਿਸ਼ਾ ਵਿਚ ਹੇਠਾਂ ਵੱਲ ਕੈਮਰੇ ਤੇ ਸੈਂਸਰ ਲਗਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਲਗਾਉਣ ਦੇ ਬਦਲ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਨੇਪਾਲੀ ਫ਼ੌਜ ਦੇ ਬੁਲਾਰੇ ਰਾਜਾ ਰਾਮ ਬਾਸਨੇਟ ਮੁਤਾਬਕ ਭੋਟੇਕੋਸ਼ੀ ਦਰਿਆ ਦਾ ਜਲ ਪੱਧਰ ਕਰੀਬ ਦੋ ਫੁੱਟ ਵਧਣ ਤੋਂ ਬਾਅਦ ਰਾਹਤ ਤੇ ਬਚਾਅ ਮੁਹਿੰਮ ਨੂੰ ਲਗਭਗ ਤਿੰਨ ਘੰਟਿਆਂ ਲਈ ਰੋਕਣਾ ਪਿਆ ਹੈ। ਬਾਅਦ ਵਿਚ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ ਗਈ। ਆਫ਼ਤ ਜੋਖ਼ਮ ਘਟਾਉਣ ਵਾਲੀ ਪ੍ਰਬੰਧਕੀ ਅਥਾਰਟੀ ਨੇ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਲੋਕਾਂ ਨੂੰ ਹਾਈ ਅਲਰਟ ’ਤੇ ਰਹਿਣ ਦੀ ਸਲਾਹ ਦਿੱਤੀ ਹੈ।ਬੁੱਧਵਾਰ ਦੀ ਆਫ਼ਤ ਵਿਚ ਨੇਪਾਲ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ। ਪੀਟੀਆਈ ਮੁਤਾਬਕ ਪ੍ਰਾਪਤ ਸਰਕਾਰੀ ਅਤੇ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ਵਿਚ ਫ਼ਰਕ ਬਰਕਰਾਰ ਹੈ। ਨੇਪਾਲ ਸਰਕਾਰ ਮੁਤਾਬਕ 622 ਜਣੇ ਲਾਪਤਾ ਹਨ ਜਦਕਿ 121 ਜਣਿਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਦੂਜੇ ਪਾਸੇ ਨੇਪਾਲ ਪੁਲਿਸ ਮੁਤਾਬਕ ਹੁਣ ਤੱਕ ਅੱਠ ਜ਼ਿਲ੍ਹਿਆਂ ਤੋਂ 579 ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿਚ ਚਿਤਵਨ ਤੋਂ 221, ਨਵਲਪਰਾਸੀ ਪੂਰਬੀ ਤੋਂ 134, ਗੋਰਖਾ ਤੋਂ 46, ਨੁਵਾਕੋਟ ਤੋਂ 37, ਧਾਦਿੰਗ ਤੋਂ 33, ਤਾਨੁ ਤੋਂ 28, ਨਵਲਪਰਾਸੀ ਪੱਛਮੀ ਤੋਂ 27 ਅਤੇ ਰਸੁਵਾ ਤੋਂ 12 ਲਾਸ਼ਾਂ ਸ਼ਾਮਲ ਹਨ।

ਰੈੱਡਕ੍ਰਾਸ ਮੁਤਾਬਕ ਹੜ੍ਹ ਤੇ ਇਸ ਨਾਲ ਜੁੜੀ ਆਫ਼ਤ ਨਾਲ ਕਰੀਬ 90 ਹਜ਼ਾਰ ਲੋਕ ਪ੍ਰਭਾਵਤ ਹੋਏ ਹਨ। ਲਾਪਤਾ ਵਿਅਕਤੀਆਂ ਦੀ ਭਾਲ ਲਈ ਜ਼ਮੀਨੀ ਤੇ ਹਵਾਈ ਮੁਹਿੰਮ ਜਾਰੀ ਹੈ। ਬਚਾਅ ਮੁਹਿੰਮ ਵਿਚ 7,451 ਸੁਰੱਖਿਆ ਕਰਮੀ ਲਗਾਏ ਗਏ ਹਨ, ਜਿਨ੍ਹਾਂ ਵਿਚ ਨੇਪਾਲੀ ਫ਼ੌਜ ਦੇ 2,391 ਜਵਾਨ ਸ਼ਾਮਲ ਹਨ। ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਨੇਪਾਲ ਫ਼ਿਲਹਾਲ ਆਪਣੇ ਵਸੀਲਿਆਂ ਨਾਲ ਮੁਹਿੰਮ ਚਲਾ ਰਿਹਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ

ਬਾਬਾ ਬਕਾਲਾ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ‘ਸੱਚਾ ਗੁਰੂ ਲਾਧੋ ਰੇ’ ਅਤੇ ਰੱਖੜ ਪੁੰਨਿਆ ਮੇਲੇ

Read More »

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ

ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ

Read More »

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ

ਕਾਠਮੰਡੂ: ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਹੋ ਗਈ ਹੈ। ਭੋਟੇ ਕੋਸੀ-ਤ੍ਰਿਸ਼ੂਲੀ ਗਲਿਆਰੇ ਦੇ ਆਲੇ-ਦੁਆਲੇ ਪਾਣੀ ਵਿੱਚ

Read More »
‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ
28Aug

‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ

ਬਾਬਾ ਬਕਾਲਾ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ‘ਸੱਚਾ ਗੁਰੂ ਲਾਧੋ ਰੇ’ ਅਤੇ ਰੱਖੜ ਪੁੰਨਿਆ ਮੇਲੇ ’ਚ ਭਾਰੀ ਰੋਣਕਾਂ ਲੱਗੀਆਂ ਹਨ।…

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ
28Aug

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ

ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ ਵਿਚ ਬਣੀਆਂ ਦੋ ਝੀਲਾਂ ’ਤੇ…

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ
28Aug

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ

ਕਾਠਮੰਡੂ: ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਹੋ ਗਈ ਹੈ। ਭੋਟੇ ਕੋਸੀ-ਤ੍ਰਿਸ਼ੂਲੀ ਗਲਿਆਰੇ ਦੇ ਆਲੇ-ਦੁਆਲੇ ਪਾਣੀ ਵਿੱਚ ਵਹਿ ਗਏ ਜਾਂ ਫਸੇ ਸੈਂਕੜੇ…

More News