Delhi Blast: ਮੁਗਲ ਯੁੱਗ ਦੀਆਂ ਕਹਾਣੀਆਂ ਛੱਡ ਦਹਿਸ਼ਤੀ ਰਾਤ ਬਿਆਨ ਰਹੇ ਟੂਰਿਸਟ ਗਾਈਡ

ਚਾਂਦਨੀ ਚੌਕ ਗੇਟ ਦੇ ਆਲੇ-ਦੁਆਲੇ ਦਾ ਰੁਟੀਨ ਕਾਰੋਬਾਰ, ਜੋ ਕਦੇ ਲਾਲ ਕਿਲ੍ਹੇ ਨੂੰ ਦੇਖਣ ਅਤੇ ਦਿੱਲੀ ਦੇ ਮੁਗਲ ਯੁੱਗ ਦੀਆਂ ਕਹਾਣੀਆਂ ਸੁਣਨ ਲਈ ਵਿਦੇਸ਼ੀਆਂ ਸਮੇਤ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਸੀ, ਸੋਮਵਾਰ ਰਾਤ ਤੋਂ ਬਦਲ ਗਿਆ ਹੈ।

ਟੂਰਿਸਟ ਗਾਈਡਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ 50 ਫੀਸਦੀ ਸੈਲਾਨੀ ਪ੍ਰਭਾਵਿਤ ਹੋਏ ਹਨ। ਬਾਕੀ ਅੱਧੇ ਸੈਲਾਨੀ ਸਮਾਰਕ ਦੀ ਵਿਰਾਸਤ ਨਾਲੋਂ ਭਿਆਨਕ ਧਮਾਕੇ ਬਾਰੇ ਸੁਣਨ ਲਈ ਜ਼ਿਆਦਾ ਉਤਸੁਕ ਹਨ। ਕਈ ਦੁਕਾਨਦਾਰ, ਜੋ ਸਟ੍ਰੀਟ ਫੂਡ ਸਟਾਲ ਲਗਾਉਂਦੇ ਸਨ ਜਾਂ ਛੋਟੇ-ਮੋਟੇ ਸਾਮਾਨ ਵੇਚਦੇ ਸਨ, ਨੇ ਸਮਾਨ ਤਬਾਹ ਹੋਣ ਕਾਰਨ ਰੋਜ਼ੀ-ਰੋਟੀ ਦੇ ਹੋਰ ਸਾਧਨ ਅਪਣਾ ਲਏ ਹਨ। ਸ਼ੁੱਕਰਵਾਰ ਦੁਪਹਿਰ ਵਿਦੇਸ਼ੀ ਸੈਲਾਨੀਆਂ ਦਾ ਇੱਕ ਛੋਟਾ ਜਿਹਾ ਸਮੂਹ ਬੈਰੀਕੇਡਾਂ ਨੇੜੇ ਖੜ੍ਹਾ ਸੀ ਅਤੇ 25 ਸਾਲਾ ਗਾਈਡ ਇਕਬਾਲ ਉਨ੍ਹਾਂ ਨੂੰ ਘਟਨਾ ਬਾਰੇ ਦੱਸ ਰਿਹਾ ਸੀ। ਧਮਾਕੇ ਤੋਂ ਬਾਅਦ ਉਸ ਨੇ ਇਸ ਤੋਂ ਇਲਾਵਾ ਹੋਰ ਕਿਸੇ ਗੱਲ ’ਤੇ ਚਰਚਾ ਨਹੀਂ ਕੀਤੀ। ਇਕਬਾਲ ਨੇ ਦੱਸਿਆ, “ਮੈਂ ਰੋਜ਼ਾਨਾ ਘੱਟੋ-ਘੱਟ 10 ਪਰਿਵਾਰਾਂ ਜਾਂ ਸੈਲਾਨੀਆਂ ਦੇ ਸਮੂਹਾਂ ਨੂੰ ਇੱਥੇ ਘੁਮਾਉਂਦਾ ਸੀ।”

ਉਸ ਨੇ ਵਿਦੇਸ਼ੀਆਂ ਦੇ ਇੱਕ ਜੋੜੇ ਨੂੰ ਘੁਮਾਉਣ ਮੌਕੇ ਕਿਹਾ, “ਹੁਣ ਜੋ ਦਿੱਲੀ ਆਉਂਦੇ ਹਨ, ਉਹ ਲਾਲ ਕਿਲ੍ਹਾ ਨਹੀਂ ਆ ਰਹੇ ਅਤੇ ਜੋ ਆਉਂਦੇ ਹਨ, ਉਹ ਧਮਾਕੇ ਬਾਰੇ ਜਾਣਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਬੈਰੀਕੇਡ ਤੱਕ ਲੈ ਜਾਂਦਾ ਹਾਂ ਅਤੇ ਸਮਝਾਉਂਦਾ ਹਾਂ ਕਿ ਕੀ ਹੋਇਆ। ਪਿਛਲੇ ਦੋ ਦਿਨਾਂ ਤੋਂ, ਹਰ ਕੋਈ ਮੈਨੂੰ ਇਸੇ ਬਾਰੇ ਪੁੱਛ ਰਿਹਾ ਹੈ।’’

ਸੋਹੇਲ, ਜੋ ਲਗਪਗ 10 ਸਾਲਾਂ ਤੋਂ ਇਸ ਖੇਤਰ ਵਿੱਚ ਗਾਈਡ ਵਜੋਂ ਕੰਮ ਕਰ ਰਿਹਾ ਹੈ, ਨੇ ਕਿਹਾ, ‘‘ਚਾਂਦਨੀ ਚੌਕ ਦਿੱਲੀ ਦੇ ਸੈਰ-ਸਪਾਟੇ ਦਾ ਦਿਲ ਹੈ। ਇੱਕ ਪਾਸੇ ਇਤਿਹਾਸਕ ਬਾਜ਼ਾਰ ਹੈ ਅਤੇ ਦੂਜੇ ਪਾਸੇ ਲਾਲ ਕਿਲ੍ਹਾ ਹੈ।’’

ਉਸ ਨੇ ਅੱਗੇ ਕਿਹਾ, ‘‘ਸਭ ਤੋਂ ਪਹਿਲਾਂ ਅਸੀਂ ਸੈਲਾਨੀਆਂ ਨੂੰ ਇਸ ਗੇਟ ’ਤੇ ਲਿਆਉਂਦੇ ਹਾਂ ਤਾਂ ਜੋ ਉਹ ਸਮਾਰਕ ਦਾ ਚਿਹਰਾ ਦੇਖ ਸਕਣ। ਹੁਣ, ਮੁਗਲ ਬਾਦਸ਼ਾਹ ਸ਼ਾਹਜਹਾਂ ਅਤੇ ਉਸ ਦੇ ਰਾਜਵੰਸ਼ ਬਾਰੇ ਗੱਲ ਕਰਨ ਦੀ ਬਜਾਏ, ਅਸੀਂ ਧਮਾਕੇ ਅਤੇ ਪੁਲੀਸ ਨੂੰ ਹੁਣ ਤੱਕ ਕੀ ਮਿਲਿਆ ਹੈ, ਇਸ ਬਾਰੇ ਸਮਝਾ ਰਹੇ ਹਾਂ। ਅਸੀਂ ਅੱਧੇ ਤੋਂ ਵੱਧ ਸੈਲਾਨੀ ਵੀ ਗੁਆ ਚੁੱਕੇ ਹਾਂ।’’

ਸੋਹੇਲ ਨੇ ਭਿਆਨਕ ਰਾਤ ਨੂੰ ਯਾਦ ਕਰਦਿਆਂ ਕਿਹਾ, ‘‘ਮੈਂ ਘਰ ਜਾਣ ਤੋਂ ਪਹਿਲਾਂ ਦੋਸਤਾਂ ਨਾਲ ਚਾਹ ਪੀ ਰਿਹਾ ਸੀ। ਅਚਾਨਕ, ਇੱਕ ਜ਼ੋਰਦਾਰ ਧਮਾਕਾ ਹੋਇਆ ਕਿ ਅਸੀਂ ਕੁਝ ਸਮੇਂ ਲਈ ਕੁਝ ਵੀ ਸੁਣ ਨਹੀਂ ਸਕੇ। ਮੇਰੇ ਕੰਨ ਬੋਲ਼ੇ ਹੋ ਗਏ ਅਤੇ ਅਸੀਂ ਭੱਜ ਗਏ।’’

ਇੱਕ ਹੋਰ ਗਾਈਡ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਥਿਤੀ ਸਕਿੰਟਾਂ ਵਿੱਚ ਬਦਲ ਗਈ। ਉਸ ਨੇ ਕਿਹਾ, “ਮੈਂ ਇੱਕ ਤੇਜ਼ ਚਮਕ ਦੇਖੀ ਅਤੇ ਫਿਰ ਲੋਕ ਚੀਕਣ ਲੱਗੇ। ਹਰ ਕੋਈ ਭੱਜ ਰਿਹਾ ਸੀ। ਜਦੋਂ ਮੈਂ ਬਾਅਦ ਵਿੱਚ ਵਾਪਸ ਆਇਆ, ਤਾਂ ਸੜਕ ‘ਤੇ ਧੂੰਆਂ ਅਤੇ ਨੁਕਸਾਨੇ ਗਏ ਵਾਹਨ ਸਨ।’’ ਉਸ ਨੇ ਕਿਹਾ, “ਸੈਲਾਨੀ ਲਗਾਤਾਰ ਪੁੱਛ ਰਹੇ ਹਨ ਕਿ ਕੀ ਹੁਣ ਸੁਰੱਖਿਅਤ ਹੈ। ਅਸੀਂ ਸਿਰਫ਼ ਉਹੀ ਦੁਹਰਾ ਸਕਦੇ ਹਾਂ ਜੋ ਪੁਲੀਸ ਸਾਨੂੰ ਦੱਸਦੀ ਹੈ।”

ਧਮਾਕੇ ਨੇ ਨਾ ਸਿਰਫ਼ ਚਾਂਦਨੀ ਚੌਕ ਬਾਰੇ ਸੁਣਾਇਆ ਜਾਂਦਾ ਇਤਿਹਾਸ ਬਦਲਿਆ ਹੈ, ਸਗੋਂ ਇਸ ਨੇ ਕਈ ਜ਼ਿੰਦਗੀਆਂ ਨੂੰ ਵੀ ਉਜਾੜ ਦਿੱਤਾ ਹੈ ਅਤੇ ਰੋਜ਼ਾਨਾ ਦਿਹਾੜੀਦਾਰਾਂ ਨੂੰ ਆਮਦਨ ਦਾ ਇੱਕ ਵੱਖਰਾ ਸਾਧਨ ਚੁਣਨ ਲਈ ਮਜਬੂਰ ਕੀਤਾ ਹੈ।

ਗਾਈਡ ਅਤੇ ਦੁਕਾਨਦਾਰਾਂ ਦੀਆਂ ਕਹਾਣੀਆਂ, ਜੋ ਕਦੇ ਇਤਿਹਾਸ ਅਤੇ ਵਿਰਾਸਤ ਬਾਰੇ ਹੁੰਦੀਆਂ ਸਨ, ਹੁਣ ਇੱਕ ਰਾਤ ਦੀਆਂ ਘਟਨਾਵਾਂ ਨਾਲ ਸ਼ੁਰੂ ਹੁੰਦੀਆਂ ਹਨ। ਇਸ ਘਟਨਾ ਨੇ ਦਿੱਲੀ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਇਤਿਹਾਸਕ ਸਥਾਨਾਂ ਵਿੱਚੋਂ ਇੱਕ ਉੱਤੇ ਭਿਆਨਕ ਪਰਛਾਵਾਂ ਪਾ ਦਿੱਤਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ

Read More »

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ

Read More »

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ

Read More »
ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
02Jun

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼…

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
02Jun

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰ…

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
02Jun

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ ਅੰਕੜਿਆਂ ਅਨੁਸਾਰ, 11.5 ਲੱਖ ਭਾਰਤੀਆਂ…

More News

Leave a Reply

Your email address will not be published. Required fields are marked *