LPU ਦੇ ਬਾਹਰ ਪੁਲਿਸ ਦੀਆਂ ਗੱਡੀਆਂ ਫੂਕੀਆਂ, ਵਿਦਿਆਰਥੀਆਂ ’ਤੇ ਲਾਠੀਚਾਰਜ ਤੋਂ ਬਾਅਦ ਮਾਹੌਲ ਤਣਾਅਪੂਰਨ

ਜਲੰਧਰ/ਫਗਵਾੜਾ : ਜਲੰਧਰ-ਲੁਧਿਆਣਾ ਹਾਈਵੇ ’ਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਹੋਸਟਲ ’ਚ ਵਿਦਿਆਰਥਣ ਨਾਲ ਜਬਰ ਜਨਾਹ ਦੀ ਅਫ਼ਵਾਹ ਤੋਂ ਬਾਅਦ ਸ਼ਨਿਚਰਵਾਰ ਦੇਰ ਰਾਤ ਵਿਦਿਆਰਥੀਆਂ ਨੇ ਉੱਥੇ ਜ਼ਬਰਦਸਤ ਭੰਨਤੋੜ ਤੇ ਸਾੜ-ਫੂਕ ਕੀਤੀ। ਮੁਜ਼ਾਹਰਕਾਰੀਆਂ ਨੇ ਰਾਤ ਤਿੰਨ ਵੱਜੇ ਹੀ ਯੂਨੀਵਰਿਸਟੀ ਦੇ ਬਾਹਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਜਾਮ ਲਗਾ ਦਿੱਤਾ। 16 ਘੰਟੇ ਤੱਕ ਜਾਮ ਜਾਰੀ ਰਹਿਣ ਮਗਰੋਂ ਸ਼ਨਿਚਰਵਾਰ ਦੇਰ ਸ਼ਾਮ ਕਰੀਬ ਸੱਤ ਵਜੇ ਪੁਲਿਸ ਨੇ ਲਾਠੀਚਾਰਜ ਕਰ ਕੇ ਵਿਦਿਆਰਥੀਆਂ ਨੂੰ ਹਟਾਉਣ ਦਾ ਯਤਨ ਕੀਤਾ ਤਾਂ ਮੁਜ਼ਾਹਰਾਕਾਰੀਆਂ ਨੇ ਪੁਲਿਸ ’ਤੇ ਪਥਰਾਅ ਕਰ ਦਿੱਤਾ। ਮੁਜ਼ਾਹਰਕਾਰੀਆਂ ਨੇ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਤੇ ਕਪੂਰਥਲਾ ਜ਼ਿਲ੍ਹੇ ਦੇ ਐੱਸਐੱਸਪੀ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਹੀ ਨਹੀਂ ਪੁਲਿਸ ਦੀਆਂ ਤਿੰਨ ਗੱਡੀਆਂ ਦੇ ਨਾਲ ਹੀ ਹੋਰ ਵਾਹਨਾਂ ਅੱਗ ਲਗਾ ਦਿੱਤੀ। ਵਿਦਿਆਰਥੀਆਂ ਦੇ ਅਚਾਨਕ ਕੀਤੇ ਗਏ ਪਥਰਾਅ ’ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਯੂਨੀਵਰਿਸਟੀ ਕੈਂਪਸ ’ਚ ਦੋਬਾਰਾ ਭੰਨ-ਤੋੜ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਸਥਿਤੀ ਤਣਾਅ ਪੂਰਨ ਬਣੀ ਹੋਈ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਪਟਿਆਲਾ ਦੀ ਚਿਤਕਾਰਾ ਯੂਨੀਵਰਿਸਟੀ ’ਚ ਇਕ ਵਿਦਿਆਰਥਣ ਦੇ ਲਾਪਤਾ ਹੋਣ ਦੀ ਅਫ਼ਵਾਹ ਤੋਂ ਬਾਅਦ ਵਿਦਿਆਰਥੀਆਂ ਨੇ ਭੰਨ-ਤੋੜ ਕੀਤੀ ਸੀ।

ਸ਼ਨਿਚਰਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਐੱਲਪੀਯੂ ’ਚ ਵਿਦਿਆਰਥਣ ਨਾਲ ਜਬਰ-ਜ਼ਨਾਹ ਤੇ ਫਿਰ ਉਸ ਵੱਲੋਂ ਖ਼ੁਦਕੁਸ਼ੀ ਦੀ ਗੱਲ ਵਾਇਰਲ ਹੋਣ ਮਗਰੋਂ ਵੱਡੀ ਗਿਣਤੀ ’ਚ ਵਿਦਿਆਰਥੀ ਯੂਨਵਰਸਿਟੀ ਕੈਂਪਸ ’ਚ ਇਕੱਠੇ ਹੋ ਗਏ। ਪਹਿਲਾਂ ਕੈਂਪਸ ਦੇ ਅੰਦਰ ਵਿਦਿਆਰਥੀਆਂ ਨੇ ਕਈ ਥਾਈੰ ਭੰਨ-ਤੋੜ ਕੀਤੀ ਤੇ ਕੁਝ ਥਾਵਾਂ ’ਤੇ ਅੱਗਾਂ ਵੀ ਲਗਾਈਆਂ। ਵਿਦਿਆਰਥੀਆਂ ਨੇ ਕਈ ਥਾਈਂ ਐਂਟਰੀ ਗੇਟ ਪੁੱਟ ਦਿੱਤੇ। ਇਸ ਤੋਂ ਇਲਾਵਾ ਯੂਨੀਵਰਿਸਟੀ ਦੇ ਅੰਦਰ ਹੀ ਬਣੇ ਇਕ ਮਾਲ ’ਚ ਵੀ ਵਿਦਿਆਰਥੀਆਂ ਨੇ ਲੁੱਟ-ਖਸੁਟ ਕੀਤੀ। ਇਹ ਸਭ ਕੁਝ ਸਵੇਰ ਸਾਰ ਤੱਕ ਜਾਰੀ ਰਿਹਾ। ਇਸੇ ਦੌਰਾਨ ਐਤਵਾਰ ਤੜਕੇ ਵਿਦਿਆਰਥੀਆਂ ਦੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਜਿਸ ਨਾਲ ਸੜਕ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਸਾਰਾ ਦਿਨ ਸਥਿਤੀ ਤਣਾਅਪੂਰਨ ਬਣੀ ਰਹੀ।

ਐੱਲਪੀਯੂ ’ਚ ਵਿਦਿਆਰਥੀਆਂ ਦੇ ਹੰਗਾਮੇ ਤੋਂ ਬਾਅਦ ਮੌਕੇ ’ਤੇ ਪੁੱਜੇ ਡੀਆਈਜੀ ਨਵੀਨ ਸਿੰਗਲਾਂ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ। ਉਸ ਤੋਂ ਬਾਅਦ ਬੇਪਛਾਣ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਨਾਲ ਹੀ ਪੁਲਿਸ ਟੀਮ ਵਿਦਿਆਰਥੀਆਂ ਦੇ ਨਾਲ ਹੀ ਜੀ-3 ਹੋਸਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਉਕਤ ਕਮਰੇ ’ਚ ਰਹਿੰਦੀਆਂ ਤਿੰਨ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਹੈ। ਨਾ ਤਾਂ ਸੀਸੀਟੀਵੀ ਫੁਟੇਜ ’ਚ ਕੋਈ ਸਬੂਤ ਮਿਲੇ ਹਨ ਤੇ ਨਾ ਹੀ ਵਿਦਿਆਰਥਣਾਂ ਨੇ ਅਜਿਹੀ ਕਿਸੇ ਘਟਨਾ ਬਾਰੇ ਕਿਹਾ ਹੈ।

ਓਧਰ ਮੁਜ਼ਾਹਰਾਕਾਰੀਆਂ ’ਚ ਮੌਜੂਦ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਕੋਲ ਇਸ ਦੇ ਸਬੂਤ ਹੋਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਡੀਆਈਜੀ ਨੇ ਆਈਪੀਐੱਸ ਅਧਿਕਾਰੀ ਜਲੰਧਰ ਦੇਹਾਤੀ ਦੇ ਐੱਸਪੀ ਵਨੀਤ ਅਹਿਲਾਵਤ ਦੀ ਅਗਵਾਈ ’ਚ ਪੰਜ ਮੈਂਬਰੀ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਦੂਜੇ ਪਾਸੇ ਯੂਨੀਵਰਿਸਟੀ ਦੀ ਰਜਿਸਟਰਾਰ ਮੋਨਿਕਾ ਗੁਲਾਟੀ ਨੇ ਘਟਨਾ ਨੂੰ ਅਫ਼ਵਾਹ ਦੱਸਿਆ ਹੈ। ਉਨ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਹੋ ਜਿਹੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪਰ ਜਦੋਂ ਫਿਰ ਵੀ ਵਿਦਿਆਰਥੀਆਂ ਧਰਨੇ ਤੋਂ ਨਾ ਉੱਠੇ ਤਾਂ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਪੁਲਿਸ ਅਧਿਕਾਰੀ ਵਿਦਿਆਰਥੀਆਂ ਵਿਚਕਾਰ ਪੁੱਜੇ ਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕਿਹੜੀਆਂ ਮੰਗਾਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਬਾਵਜੂਦ ਵਿਦਿਆਰਥੀ ਹਾਈਵੇ ਤੋਂ ਉੱਠਣ ਲਈ ਤਿਆਰ ਨਾ ਹੋਏ। ਇਸ ਤੋਂ ਬਾਅਦ ਅਧਿਕਾਰੀ ਦੋਬਾਰਾ ਉਨ੍ਹਾਂ ਵਿਚਕਾਰ ਪੁੱਜੇ ਤਾਂ ਵਿਦਿਆਰਥੀਆਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੁਜ਼ਾਹਰਕਾਰੀਆਂ ’ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਲਾਠੀਚਾਰਜ ਸ਼ੁਰੂ ਹੁੰਦੇ ਹੀ ਵਿਦਿਆਰਥੀਆਂ ਨੇ ਫ਼ੌਰੀ ਪੁਲਿਸ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਕੋਲ ਭਾਰੀ ਪੱਥਰ ਕਿਵੇਂ ਪੁੱਜੇ, ਇਸ ’ਤੇ ਸਵਾਲ ਉੱਠਣ ਲੱਗੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਪਹਿਲਾਂ ਤੋਂ ਹੀ ਪੁਲਿਸ ’ਤੇ ਪਥਰਾਅ ਦੀ ਯੋਜਨਾ ਬਣਾਈ ਹੋਈ ਸੀ।

ਵਿਦਿਆਰਥੀ ਵੀ ਆਹਮੋ-ਸਾਹਮਣੇ, ਅੰਦੋਲਨ ’ਚ ਸਿਆਸਤ ਦੀ ਐਂਟਰੀ

ਖ਼ਾਸ ਗੱਲ ਇਹ ਹੈ ਕਿ ਟੀਮ ਦੇ ਨਾਲ ਜਿਹੜੇ ਵਿਦਿਆਰਥੀ ਹੋਸਟਲ ’ਚ ਵਿਦਿਆਰਥੀਆਂ ਨਾਲ ਗੱਲ ਕਰਨ ਤੇ ਸੀਸੀਟੀਵੀ ਫੁਟੇਜ ਦੇਖਣ ਗਏ ਸਨ, ਉਨ੍ਹਾਂ ਨੇ ਜਦੋਂ ਬਾਹਰ ਆ ਕੇ ਸਾਥੀਆਂ ਨੂੰ ਦੱਸਿਆ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਤਾਂ ਵਿਦਿਆਰਥੀ ਉਨ੍ਹਾਂ ਦੇ ਖ਼ਿਲਾਫ਼ ਹੋ ਗਏ। ਇਹੀ ਨਹੀਂ, ਇਸ ਮੁਜ਼ਾਹਰੇ ਦੇ ਮੁੱਦੇ ’ਤੇ ਕੁਝ ਸਿਆਸੀ ਪਾਰਟੀਆਂ ਦੇ ਆਗੂ ਵੀ ਸਰਗਰਮ ਹੋ ਗਏ ਹਨ ਉੱਥੇ ਪੱਜ ਕੇ ਵਿਦਿਆਰਥੀਆਂ ਦਾ ਸਮਰਥਨ ਦੇਣ ਦੀ ਗੱਲ ਕਹਿ ਰਹੇ ਹਨ। ਕੁਝ ਆਗੂਆਂ ਨੇ ਖ਼ੁਦ ਨੂੰ ਰਾਹੁਲ ਗਾਂਧੀ ਦੀ ਬ੍ਰਿਗੇਡ ਦਾ ਮੈਂਬਰ ਦੱਸਦੇ ਹੋਏ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ ਹੈ।

ਹਾਈਵੇਅ ’ਤੇ ਲੰਮਾ ਜਾਮ, ਯਾਤਰੀ ਹਾਲੋ-ਬੇਹਾਲ

ਯੂਨੀਵਰਿਸਟੀ ਕੈਂਪਸ ’ਚ ਹੰਗਾਮ ਤੋਂ ਬਾਅਦ ਵਿਦਿਆਰਥੀ ਐਤਵਾਰ ਤੜਕੇ ਜਲੰਧਰ-ਦਿੱਲੀ ਹਾਈਵੇਅ ’ਤੇ ਧਰਨੇ ’ਤੇ ਬੈਠ ਗਏ। ਇਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਜਲੰਧਰ ਤੇ ਫਗਵਾੜਾ ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਜਾਮ ਕਾਰਨ ਬਦਲਵੇਂ ਰੂਟਾਂ ’ਤੇ ਵੀ ਟ੍ਰੈਫਿਕ ਦਾ ਭਾਰੀ ਦਬਾਅ ਵਧ ਗਿਆ ਹੈ। ਹਾਈਵੇਅ ਖੁੱਲ੍ਹਣ ਤੋਂ ਬਾਅਦ ਵੀ ਆਵਾਜਾਈ ਸੁਚਾਰੂ ਹੋਣ ’ਚ ਕਾਫ਼ੀ ਸਮਾਂ ਲੱਗਣ ਦੀ ਸੰਭਾਵਨਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ ‘ਚ ਵੱਸਦੇ ਭਾਰਤੀਆਂ ਲਈ ਚਿਤਾਵਨੀ : 10 ਦਿਨਾਂ ‘ਚ USCIS ਨੂੰ ਅਪਡੇਟ ਨਾ ਕੀਤਾ ਨਵਾਂ ਪਤਾ ਤਾਂ ਭੁਗਤਨਾ ਪੈ ਸਕਦੈ ਭਾਰੀ ਨੁਕਸਾਨ

ਵਾਸ਼ਿੰਗਟਨ : ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਪਤਾ ਬਦਲਣ ਦੇ 10

Read More »

ਮਿਗ-23 ਤੇ ਮਿਲਟਰੀ ਟੈਂਕਾਂ ‘ਤੇ ਚੜ੍ਹੇ LPU ਦੇ ਵਿਦਿਆਰਥੀ, ਫਗਵਾੜਾ ’ਚ ਭੜਕਿਆ ਪ੍ਰਦਰਸ਼ਨ; ਵਿਦਿਆਰਥੀਆਂ ਨੇ ਰੱਖੀਆਂ ਪ੍ਰਬੰਧਨ ਅੱਗੇ 6 ਮੁੱਖ ਮੰਗਾਂ

ਜਲੰਧਰ। ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੀਆਂ ਅਫ਼ਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ ਹੈ।

Read More »

ਐੱਚ-1 ਬੀ ਵੀਜ਼ੇ ’ਤੇ ਇਕ ਲੱਖ ਡਾਲਰ ਚਾਰਜ ਖਿਲਾਫ਼ ਲਾਮਬੰਦ ਹੋਏ 22 ਅਮਰੀਕੀ ਸੂਬੇ, ਕਿਹਾ-ਦੇਸ਼ ’ਚ ਡਾਕਟਰਾਂ, ਨਰਸਾਂ, ਅਧਿਆਪਕਾਂ ਦੀ ਹੋਵੇਗੀ ਕਮੀ

ਅਮਰੀਕਾ ’ਚ ਐੱਚ-1ਬੀ ਵੀਜ਼ਾ ਧਾਰਕਾਂ ਤੇ ਭਾਰਤੀ ਪਰਵਾਸੀਆਂ ਲਈ ਇਕ ਵੱਡੀ ਰਾਹਤ ਦੀ ਉਮੀਦ ਜਾਗੀ ਹੈ, ਉੱਥੇ ਦੂਜੇ ਪਾਸੇ ਪ੍ਰਸ਼ਾਸਨਿਕ ਨੀਤੀਆਂ ’ਤੇ ਤਿੱਖਾ ਟਕਰਾਅ ਸ਼ੁਰੂ

Read More »
ਅਮਰੀਕਾ ‘ਚ ਵੱਸਦੇ ਭਾਰਤੀਆਂ ਲਈ ਚਿਤਾਵਨੀ : 10 ਦਿਨਾਂ ‘ਚ USCIS ਨੂੰ ਅਪਡੇਟ ਨਾ ਕੀਤਾ ਨਵਾਂ ਪਤਾ ਤਾਂ ਭੁਗਤਨਾ ਪੈ ਸਕਦੈ ਭਾਰੀ ਨੁਕਸਾਨ
27Sep

ਅਮਰੀਕਾ ‘ਚ ਵੱਸਦੇ ਭਾਰਤੀਆਂ ਲਈ ਚਿਤਾਵਨੀ : 10 ਦਿਨਾਂ ‘ਚ USCIS ਨੂੰ ਅਪਡੇਟ ਨਾ ਕੀਤਾ ਨਵਾਂ ਪਤਾ ਤਾਂ ਭੁਗਤਨਾ ਪੈ ਸਕਦੈ ਭਾਰੀ ਨੁਕਸਾਨ

ਵਾਸ਼ਿੰਗਟਨ : ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਪਤਾ ਬਦਲਣ ਦੇ 10 ਦਿਨਾਂ ਦੇ ਅੰਦਰ ਏਜੰਸੀ ਨੂੰ…

ਮਿਗ-23 ਤੇ ਮਿਲਟਰੀ ਟੈਂਕਾਂ ‘ਤੇ ਚੜ੍ਹੇ LPU ਦੇ ਵਿਦਿਆਰਥੀ, ਫਗਵਾੜਾ ’ਚ ਭੜਕਿਆ ਪ੍ਰਦਰਸ਼ਨ; ਵਿਦਿਆਰਥੀਆਂ ਨੇ ਰੱਖੀਆਂ ਪ੍ਰਬੰਧਨ ਅੱਗੇ 6 ਮੁੱਖ ਮੰਗਾਂ
27Sep

ਮਿਗ-23 ਤੇ ਮਿਲਟਰੀ ਟੈਂਕਾਂ ‘ਤੇ ਚੜ੍ਹੇ LPU ਦੇ ਵਿਦਿਆਰਥੀ, ਫਗਵਾੜਾ ’ਚ ਭੜਕਿਆ ਪ੍ਰਦਰਸ਼ਨ; ਵਿਦਿਆਰਥੀਆਂ ਨੇ ਰੱਖੀਆਂ ਪ੍ਰਬੰਧਨ ਅੱਗੇ 6 ਮੁੱਖ ਮੰਗਾਂ

ਜਲੰਧਰ। ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੀਆਂ ਅਫ਼ਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ ਹੈ। ਵਿਦਿਆਰਥੀਆਂ ਵਿੱਚ ਇੰਨਾ ਰੋਹ ਹੈ…

ਐੱਚ-1 ਬੀ ਵੀਜ਼ੇ ’ਤੇ ਇਕ ਲੱਖ ਡਾਲਰ ਚਾਰਜ ਖਿਲਾਫ਼ ਲਾਮਬੰਦ ਹੋਏ 22 ਅਮਰੀਕੀ ਸੂਬੇ, ਕਿਹਾ-ਦੇਸ਼ ’ਚ ਡਾਕਟਰਾਂ, ਨਰਸਾਂ, ਅਧਿਆਪਕਾਂ ਦੀ ਹੋਵੇਗੀ ਕਮੀ
27Sep

ਐੱਚ-1 ਬੀ ਵੀਜ਼ੇ ’ਤੇ ਇਕ ਲੱਖ ਡਾਲਰ ਚਾਰਜ ਖਿਲਾਫ਼ ਲਾਮਬੰਦ ਹੋਏ 22 ਅਮਰੀਕੀ ਸੂਬੇ, ਕਿਹਾ-ਦੇਸ਼ ’ਚ ਡਾਕਟਰਾਂ, ਨਰਸਾਂ, ਅਧਿਆਪਕਾਂ ਦੀ ਹੋਵੇਗੀ ਕਮੀ

ਅਮਰੀਕਾ ’ਚ ਐੱਚ-1ਬੀ ਵੀਜ਼ਾ ਧਾਰਕਾਂ ਤੇ ਭਾਰਤੀ ਪਰਵਾਸੀਆਂ ਲਈ ਇਕ ਵੱਡੀ ਰਾਹਤ ਦੀ ਉਮੀਦ ਜਾਗੀ ਹੈ, ਉੱਥੇ ਦੂਜੇ ਪਾਸੇ ਪ੍ਰਸ਼ਾਸਨਿਕ ਨੀਤੀਆਂ ’ਤੇ ਤਿੱਖਾ ਟਕਰਾਅ ਸ਼ੁਰੂ ਹੋ ਗਿਆ ਹੈ। ਟਰੰਪ ਪ੍ਰਸ਼ਾਸਨ…

More News